IMG-LOGO
ਹੋਮ ਪੰਜਾਬ: ਪੰਜਾਬ ਦੇ ਨੌਜਵਾਨਾਂ ਦਾ ਪ੍ਰੇਰਨਾ ਸਰੋਤ 'ਸੁਪਰ ਖਾਲਸਾ' ਆਮ ਆਦਮੀ...

ਪੰਜਾਬ ਦੇ ਨੌਜਵਾਨਾਂ ਦਾ ਪ੍ਰੇਰਨਾ ਸਰੋਤ 'ਸੁਪਰ ਖਾਲਸਾ' ਆਮ ਆਦਮੀ ਪਾਰਟੀ 'ਚ ਸ਼ਾਮਲ; OSD ਰਾਜਬੀਰ ਸਿੰਘ ਘੁੰਮਣ ਨੇ ਕੀਤਾ ਰਸਮੀ ਸਵਾਗਤ

Admin User - May 01, 2026 10:37 AM
IMG

ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ, ਇੰਟਰਨੈਸ਼ਨਲ ਰੈਸਲਰ ਅਤੇ 'ਇੰਡੀਆਜ਼ ਸਟਰੌਂਗੇਸਟ ਮੈਨ' ਦਾ ਖਿਤਾਬ ਜਿੱਤਣ ਵਾਲੇ ਇੰਦਰਪ੍ਰੀਤ ਸਿੰਘ (ਸੁਪਰ ਖਾਲਸਾ) ਦਾ ਆਮ ਆਦਮੀ ਪਾਰਟੀ ਵਿੱਚ ਤਹਿ ਦਿਲੋਂ ਸਵਾਗਤ ਹੈ।

ਉਹ 'ਕਲੋਜ਼ ਫਾਈਟਰ' ਪਾਲਾ ਜਲਾਲਪੁਰੀਆ, ਰੁਸਤਮ-ਏ-ਹਿੰਦ ਜੱਸਾ ਪੱਟੀ ਅਤੇ ਰੁਸਤਮ-ਏ-ਹਿੰਦ ਪ੍ਰਿਤਪਾਲ ਫਗਵਾੜਾ ਤੋਂ ਪ੍ਰਭਾਵਿਤ ਹੋ ਕੇ ਸਾਡੇ ਨਾਲ ਜੁੜੇ ਹਨ। ਪ੍ਰੋ-ਰੈਸਲਿੰਗ ਦੇ ਮੌਜੂਦਾ ਹੈਵੀਵੇਟ ਚੈਂਪੀਅਨ ਅਤੇ ਪੰਜਾਬ ਸਟੇਟ ਪਾਵਰਲਿਫਟਿੰਗ ਵਿੱਚ 4 ਵਾਰ ਸੋਨ ਤਗਮਾ ਜਿੱਤਣ ਵਾਲੇ ਅਜਿਹੇ ਹੋਣਹਾਰ ਖਿਡਾਰੀ ਦੇ ਪਾਰਟੀ ਵਿੱਚ ਆਉਣ ਨਾਲ ਸਾਡੀ ਟੀਮ ਨੂੰ ਹੋਰ ਬਲ ਮਿਲੇਗਾ।

ਅੱਜ OSD ਰਾਜਬੀਰ ਸਿੰਘ ਘੁੰਮਣ ਜੀ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਰਸਮੀ ਤੌਰ 'ਤੇ ਜੀ ਆਇਆਂ ਆਖਿਆ। ਖੇਡਾਂ ਰਾਹੀਂ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਇਹ ਨੌਜਵਾਨ 'ਰੰਗਲਾ ਪੰਜਾਬ' ਬਣਾਉਣ ਦੀ ਸਾਡੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਸ਼ਾਨਦਾਰ ਸੇਧ ਦੇਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.