IMG-LOGO
ਹੋਮ ਪੰਜਾਬ: ਮੌਜੂਦਾ ਰਾਜਸੀ ਹਲਾਤਾਂ ਚ ਪੰਜਾਬ, ਸਿੱਖ ਪੰਥ ਨੂੰ ਅਸੂਲ-ਪ੍ਰਸਤ, ਸੁਹਿਰਦ...

ਮੌਜੂਦਾ ਰਾਜਸੀ ਹਲਾਤਾਂ ਚ ਪੰਜਾਬ, ਸਿੱਖ ਪੰਥ ਨੂੰ ਅਸੂਲ-ਪ੍ਰਸਤ, ਸੁਹਿਰਦ ਲੀਡਰਸ਼ਿਪ ਦੀ ਲੋੜ - ਰਵੀਇੰਦਰ ਸਿੰਘ

Admin User - May 02, 2026 08:09 PM
IMG

ਚੰਡੀਗੜ੍ਹ, 2 ਮਈ- ਪੰਜਾਬ  ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸ਼੍ਰੋਮਣੀ ਅਕਾਲੀਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ  ਮੌਜੂਦਾ ਰਾਜਸੀ ਹਲਾਤਾਂ  ਦੌਰਾਨ  ਅਤੀਤ ਨੂੰ ਯਾਦ ਕਰਦਿਆਂ ਸਪਸ਼ਟ ਕੀਤਾ ਕਿ ਜੋ ਹਲਾਤ ਹੁਣ ਬਣੇ ਹਨ, ਉਹ ਬਹੁਤ ਹੀ ਚੁਨੌਤੀ ਭਰੇ ਹਨ। ਜਿੰਨਾਂ ਦਾ  ਟਾਕਰਾ ਕਰਨ ਲਈ ਸਿਧਾਂਤਕ, ਸੁਹਿਰਦ, ਇਮਾਨਦਾਰ ਲੀਡਰਸ਼ਿਪ ਦੀ  ਬੇਹੱਦ ਲੋੜ ਹੈ, ਜੋ ਬਿਨਾ ਕਿਸੇ ਅਹੁਦੇ   ਦੇ ਲਾਲਚ ਤੋਂ ਨਿਸ਼ਕਾਮ ਸੇਵਾ ਲਈ ਖਾਹਿਸ਼ਮੰਦ ਹੋਣ। ਉਨਾ ਸਿੱਖ ਪੰਥ  ਨੂੰ ਅਪੀਲ ਕੀਤੀ ਕਿ ਉਹ ਆਰੰਭ ਹੋਈ, ਜਨਗਣਨਾ ਦੌਰਾਨ ਹਰ ਘਰ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਦੀ ਗਿਣਤੀ 'ਪੰਜਾਬੀ ਭਾਸ਼ਾਈ' ਵਜੋਂ ਦਰਜ ਕਰਵਾਉਣ। ਸਮੂਹ ਸਿੱਖ ਭਾਈਚਾਰਾ ਧਰਮ ਦੇ ਖਾਨੇ ਵਿੱਚ 'ਸਿੰਘ' ਅਤੇ 'ਕੌਰ' ਲਿਖਵਾਉਣ। ਉਹਨਾਂ ਕਿਹਾ ਕਿ ਜਨਗਣਨਾ ਸਾਡੀ ਧਾਰਮਿਕ ਅਤੇ ਭਾਸ਼ਾਈ ਹੋਂਦ ਨੂੰ ਸੰਵਿਧਾਨਕ ਤੌਰ 'ਤੇ ਮਜ਼ਬੂਤ ਕਰਨ ਦਾ ਬੜਾ ਅਹਿਮ ਮੌਕਾ ਹੈ। ਜਿਸ ਕਰਕੇ ਸਮੂਹ ਸਿੱਖ ਭਾਈਚਾਰਾ, ਆਪਣੀ ਧਾਰਮਿਕ ਅਤੇ ਭਾਸ਼ਾਈ ਪਛਾਣ ਪ੍ਰਤੀ ਸੁਚੇਤ ਰਹੇ। ਇਹ ਸਾਡੀ ਗਿਣਤੀ ਅਤੇ ਕੌਮੀ ਤਾਕਤ ਨੂੰ ਦਰਸਾਉਣ ਦਾ ਸਾਧਨ ਹੈ। ਸ ਰਵੀਇੰਦਰ ਸਿੰਘ ਨੇ ਪੰਚਾਇਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵਿਦਿਆਰਥੀ ਜੱਥੇਬੰਦੀਆਂ ਨੂੰ ਘਰ-ਘਰ ਸੰਪਰਕ ਕਰਕੇ ਇਹ ਜਾਣਕਾਰੀ ਦੇਣ ਦੀ ਲੋੜ ਤੇ ਜੋਰ ਦਿੱਤਾ। ਇਹ ਸੰਸਥਾਵਾਂ ਯਕੀਨੀ ਬਣਾਉਣ ਕਿ ਸਿੱਖ ਸੰਗਤ, ਸਹੀ ਪਛਾਣ ਦਰਜ ਕਰਵਾਉਣ ਤੋਂ ਰਹਿ ਨਾ ਜਾਵੇ। ਉਨਾ ਪੰਜਾਬੀ ਸੂਬਾ ਬਣਨ ਸਮੇਂ ਦੇ ਹਵਾਲੇ ਨਾਲ ਕਿਹਾ ਕਿ ਉਸ ਵੇਲੇ ਪੰਜਾਬੀ ਬੋਲਣ ਵਾਲਿਆਂ ਨੇ ਅਕਿਰਤਘਣ ਬਣਦਿਆਂ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ। ਜਿਸ ਨਾਲ ਪੰਜਾਬ ਦਾ ਨੁਕਸਾਨ ਹੋਇਆ ਅਤੇ ਕਈ ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ ਦਾ ਹਿਸਾ ਬਣਾ ਦਿੱਤੇ ਗਏ। ਸ ਰਵੀਇੰਦਰ ਸਿੰਘ ਨੇ ਬੜੇ ਅਫਸੋਸ   ਨਾਲ ਕਿਹਾ ਕਿ ਸਿੱਖ ਪੰਥ ਦੀ ਸੇਵਾ ਕਰਨ ਦੀ ਥਾਂ ਕੁਝ ਸਤਾ ਦੀ ਭੁੱਖੀ ਅਖੌਤੀ ਸਿੱਖ ਲੀਡਰਸ਼ਿਪ ਨਵੇਂ ਰਾਜਸੀ ਟਿਕਾਣੇ ਲੱਭ ਰਹੀ ਹੈ। ਪੰਜਾਬ ਦੇ ਲੋਕਾਂ ਅਤੇ ਸਿੱਖ ਪੰਥ ਨੂੰ ਰਾਜਸੀ, ਧਾਰਮਿਕ, ਸਮਾਜਿਕ ਹਲਾਤ ਤੋਂ ਜਾਣੂੰ ਹੋਣਾ ਚਾਹੀਦਾ ਹੈ। ਸਿੱਖ ਇਤਿਹਾਸ ਦਸਦਾ ਹੈ ਕਿ ਅਸਲ ਲੀਡਰਸ਼ਿਪ ਸਵਾਰਥ ਤੇ ਨਹੀ ਟਿੱਕਦੀ। ਜੇ ਸਿਧਾਂਤ ਪ੍ਰਤੀ ਗੰਭੀਰਤਾ ਨਾ ਵਿਖਾਈ ਗਈ ਤਾਂ ਨਵੀਂ ਪੀੜੀ ਮਾਫ ਕਦੇ ਨਹੀ ਕਰੇਗੀ ।

ਸ. ਰਵੀਇੰਦਰ ਸਿੰਘ ਨੇ ਸ਼੍ਰੋਮਣੀ ਅਕਾਲੀਦਲ ਪੁਨਰ-ਸੁਰਜੀਤ ਦੇ ਸਮੂਹ ਅਹੁਦੇਦਾਰਾਂ, ਪਾਰਟੀ ਵਰਕਰਾਂ ਅਤੇ ਦੋ  ਦਸੰਬਰ 2024 ਨੂੰ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਵੱਲੋਂ ਜਾਰੀ ਹੁਕਮਨਾਮੇ ਨੂੰ ਮੰਨਣ ਵਾਲੀਆਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣਾ ਫਰਜ ਸਮਝਦੈ ਹੋਏ, ਮਰਦਮਸ਼ੁਮਾਰੀ ਸਬੰਧੀ ਹਰ ਘਰ ਤੱਕ ਪਹੁੰਚ ਕਰਨ ਅਤੇ ਉਪਰੋਕਤ ਸੁਨੇਹਾ ਪਹੁੰਚਾਉਣ। ਇਹ ਬਿਆਨ ਪਾਰਟੀ ਦੇ ਮੀਡੀਆ ਇੰਚਾਰਜ ਸ ਤਜਿੰਦਰ ਸਿੰਘ ਪੰਨੂ ਨੇ ਜਾਰੀ ਕਰ ਕੀਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.