IMG-LOGO
ਹੋਮ ਪੰਜਾਬ: ਮਜੀਠੀਆ ਨੂੰ ਮੁੜ ਜਾਨੋਂ ਮਾਰਨ ਦੀ ਧਮਕੀ: ਵਿਦੇਸ਼ੀ ਨੰਬਰ ਤੋਂ...

ਮਜੀਠੀਆ ਨੂੰ ਮੁੜ ਜਾਨੋਂ ਮਾਰਨ ਦੀ ਧਮਕੀ: ਵਿਦੇਸ਼ੀ ਨੰਬਰ ਤੋਂ ਆਇਆ ਖ਼ੌਫ਼ਨਾਕ ਮੈਸੇਜ, ਲਿਖਿਆ- ‘ਕੁਝ ਦਿਨ ਹੋਰ ਜੀ ਲਓ, ਟ੍ਰੇਲਰ ਜਲਦ ਆ ਰਿਹਾ’

Admin User - May 04, 2026 01:18 PM
IMG

ਪੰਜਾਬ ਦੀ ਸਿਆਸਤ ਦੇ ਦਿੱਗਜ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਧਮਕੀ ਉਸੇ ਪੁਰਾਣੇ ਵਿਦੇਸ਼ੀ ਨੰਬਰ ਤੋਂ ਆਈ ਹੈ, ਜਿਸ ਰਾਹੀਂ ਪਹਿਲਾਂ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਜਿੱਥੇ ਸਿਆਸੀ ਗਲਿਆਰਿਆਂ ਵਿੱਚ ਹੜਕੰਪ ਮਚ ਗਿਆ ਹੈ, ਉੱਥੇ ਹੀ ਪੁਲਿਸ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਹੈ।


ਜਾਣਕਾਰੀ ਅਨੁਸਾਰ ਬਿਕਰਮ ਮਜੀਠੀਆ ਨੂੰ ਇਹ ਧਮਕੀ ਵਟਸਐਪ (WhatsApp) ਰਾਹੀਂ ਮਿਲੀ ਹੈ। ਧਮਕੀ ਦੇਣ ਵਾਲੇ ਨੇ ਬੇਹੱਦ ਤਿੱਖੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਲਿਖਿਆ ਹੈ ਕਿ "ਕੁਝ ਦਿਨ ਹੋਰ ਆਪਣੀ ਜ਼ਿੰਦਗੀ ਜੀ ਲਓ, ਟ੍ਰੇਲਰ ਜਲਦੀ ਹੀ ਆ ਰਿਹਾ ਹੈ।" ਇਸ ਸੰਦੇਸ਼ ਨੇ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ, ਜਿਨ੍ਹਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ।



Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.