ਤਾਜਾ ਖਬਰਾਂ
ਪ੍ਰਮੁੱਖ ਸਿੱਖ ਕਿਸਾਨ ਨੇਤਾ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਸੋ ਹੀਣੀ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹਰ ਦਿਨ ਹੋ ਰਹੇ ਬੰਬ ਧਮਾਕੇ ਸੂਬੇ ਨੂੰ ਮੁੜ 1980 ਤੋਂ 90 ਵਾਲ਼ੇ ਦਹਾਕੇ ਦੇ ਉਸ ਕਾਲੇ ਦੌਰ ਵੱਲ ਧੱਕ ਰਹੇ ਹਨ, ਜਿਸ ਦੇ ਜ਼ਖਮ ਹਾਲੇ ਵੀ ਸਾਡੇ ਦਿਲਾਂ ਵਿੱਚ ਅੱਲ੍ਹੇ ਹਨ। ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਲੋਕਾਂ ਪ੍ਰਤੀ ਨਾ ਸੂਬਾ ਸਰਕਾਰ ਸੁਹਿਰਦ ਹੈ ਤੇ ਨਾ ਹੀ ਕੇਂਦਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰੇਕ ਗੱਲ ਨੂੰ ਮਜ਼ਾਕ ਵਿੱਚ ਲੈਂਦੇ ਹਨ ।ਇਨ੍ਹਾਂ ਦੀ ਸਿਆਸੀ ਦੂਸ਼ਣਬਾਜ਼ੀ ਹੋਰ ਵੀ ਜ਼ਿਆਦਾ ਸ਼ਰਮਨਾਕ ਹੈ। ਪੰਜਾਬ ਦਾ ਪੁਲਿਸ ਮੁਖੀ ਗੌਰਵ ਯਾਦਵ ਕਹਿ ਰਿਹਾ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਹੱਥ ਹੈ ਉਸੇ ਵਕਤ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਭਾਜਪਾ ਦੀ ਕੇਂਦਰੀ ਸਰਕਾਰ ਦਾ ਹੱਥ ਹੈ ।
ਸੱਚਾਈ ਸਾਹਮਣੇ ਲਿਆਉਣ ਲਈ ਇਨ੍ਹਾਂ ਘਟਨਾਵਾਂ ਦੀ ਉੱਚ-ਪੱਧਰੀ ਨਿਰਪੱਖ ਜਾਂਚ ਹੋਣੀ ਲਾਜ਼ਮੀ ਹੈ। ਸਰਕਾਰਾਂ ਸੰਕੀਰਨ ਰਾਜਨੀਤੀ ਤਿਆਗ ਕੇ ਅਮਨ-ਕਾਨੂੰਨ ਬਹਾਲ ਕਰਨ ਅਤੇ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣ।
ਬਡਹੇੜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਬਚਕਾਨਾ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਸੁਹਿਰਦ ਹੋਣ ਦੀ ਲੋੜ ਹੈ ਕਿਉਂਕਿ ਇਹ ਡਰਾਮਾ ਮੰਚ ਨਹੀਂ ਸਗੋਂ ਸਰਕਾਰ ਚਲਾ ਰਹੇ ਹਨ ।
Get all latest content delivered to your email a few times a month.