ਤਾਜਾ ਖਬਰਾਂ
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਵਿਸ਼ਵ ਬੌਧਿਕ ਸੰਪਦਾ ਦਿਵਸ ਦੇ ਮੌਕੇ ‘ਤੇ ਇਸ ਵਾਰ ਦੇ ਥੀਮ “ਬੌਧਿਕ ਸੰਪਦਾ ‘ਤੇ ਖੇਡਾਂ ਇਕ ਨਵੀਂ ਸੋਚ” ਦੇ ਵਿਸ਼ੇ ‘ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਖੇਡ ਉਦਯੋਗ ਵਿੱਚ ਨਵਨੀਤਾ ਅਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਬੌਧਿਕ ਸੰਪਦਾ ਦੇ ਅਧਿਕਾਰ ਉਪਰ ਚਾਨਣਾ ਪਾਇਆ ਗਿਆ। ਇਸ ਮੌਕੇ ਪੰਜਾਬ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ 200 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ।
ਇਸ ਮੌਕੇ ਹਾਜ਼ਰ ਅਧਿਆਪਕਾ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਬੌਧਿਕ ਸੰਪਦਾ ਦੇ ਅਧਿਕਾਰ ਦੇ ਮੁਢੱਲੇ ਉਦੇਸ਼ ‘ਤੇ ਜ਼ੋਰ ਦਿੰਦਿਆ ਕਿਹਾ ਕਿ ਇਹ ਅਧਿਕਾਰ ਨੌਜਵਾਨਾਂ ਵਿੱਚ ਨਵੀਨਤਾ ਅਤੇ ਰਚਨਾਤਮਿਕਤਾ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਬੌਧਿਕ ਸੰਪਦਾ ਦਾ ਅਧਿਕਾਰ ਰਚਨਾਕਾਰਾਂ ਅਤੇ ਖੋਜਕਾਰਾਂ ਦੇ ਕੰਮ ਨੂੰ ਮਾਨਤਾ ਅਤੇ ਲਾਭ ਦਿੰਦਾ ਹੈ, ਜਿਸ ਨਾਲ ਉਹ ਆਪਣੀ ਜੀਵਿਕਾ ਕਮਾਉਣਾ ਦੇ ਸਮਰੱਥ ਬਣਦੇ ਹਨ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਦੀਆਂ ਨਵੀਆਂ –ਨਵੀਆਂ ਤਕਨੀਕਾਂ ਤੋਂ ਲੈ ਕੇ ਅਧੁਨਿਕ ਉਪਕਰਣਾਂ, ਨਵੇਂ-ਨਵੇਂ ਡਿਜ਼ਾਇਨਾਂ ਅਤੇ ਬ੍ਰੈਂਡਾਂ ਤੱਕ ਖੇਡ ਸੱਭਿਆਚਾਰ ਨੂੰ ਆਧੁਨਿਕ ਦਿੱਖ ਦੇਣ ਵਿਚ ਬੌਧਿਕ ਸੰਪਦਾ ਅਧਿਕਾਰ ਅਹਿਮ ਭੂਮਿਕਾ ਨਿਭਾਉਂਦਾ ਹੈ, ਜੋ ਵਿਸ਼ਵ ਪੱਧਰ ‘ਤੇ ਲੋਕਾਂ ਨੂੰ ਆਪਸ ਵਿੱਚ ਜੋੜਦੀ ਅਤੇ ਪ੍ਰੇਰਿਤ ਕਰਦੀ ਹੈ।
ਇਸ ਮੌਕੇ ਮੁੱਖ ਬੁਲਾਰੇ ਵਜੋਂ ਹਾਜ਼ਰ ਡਾ.ਹਰਿਕਰਨਦੀਪ ਕੌਰ ਸਹਾਇਕ ਪ੍ਰੋਫ਼ੈਸਰ, ਕਾਨੂੰਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬੌਧਿਕ ਸੰਪਦਾ ਅਧਿਕਾਰ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਟਰੇਡ ਮਾਰਕ, ਕਾਪੀਰਾਈਟ ਅਤੇ ਵਿਅਕਤੀਗਤ ਅਧਿਕਾਰਾਂ ਸਬੰਧੀ ਜਾਣਕਾਰੀ ਦਿੱਤੀ। ਡਾ. ਹਰਿਕਨਦੀਪ ਕੌਰ ਨੇ ਵਿਦਿਆਰਥੀ ਨੂੰ ਦੱਸਿਆ ਕਿ ਬੌਧਿਕ ਸੰਪਦਾ ਦਾ ਅਧਿਕਾਰ ਕਿਵੇਂ ਖੇਡਾਂ ਨੂੰ ਵਪਰਾਕ ਪੱਖੋਂ ਕਿਵੇਂ ਰੱਖਿਆ ਕਰਦਾ ਹੈ, ਜਿਸ ਦਾ ਖੇਡਾਂ ਨਾਲ ਜੁੜੇ ਲੋਕ ਲਾਹਾ ਲੈ ਸਕਦੇ ਹਨ। ਉਨ੍ਹਾਂ ਅੱਗੋਂ ਦੱਸਿਆ ਕਿ ਇਕ ਵਿਦਿਆਰਥੀ ਆਪਣੀਆਂ ਯੁਗਤਾਂ ਤੇ ਵਿਚਾਰਾਂ ਨੂੰ ਬੌਧਿਕ ਸੰਪਦਾ ਦੇ ਅਧਿਕਾਰ ਰਾਹੀਂ ਕਿਵੇਂ ਸੁਰੱਖਿਅਤ ਰੱਖ ਸਕਦਾ ਹੈ ਭਾਵ ਪੇਟੈਂਟ ਕਿਸ ਤਰ੍ਹਾਂ ਫ਼ਾਈਲ ਕਰ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਪੇਂਟੈਂਟ ਦੀ ਪ੍ਰੀਕ੍ਰਿਆਂ ਇਕ ਨਵੀਂ ਖੋਜ ਅਤੇ ਉਸਦੇ ਲਾਭਾਂ ਦੀ ਪਛਾਣ ਨਾਲ ਸ਼ੁਰੂ ਹੁੰਦੀ ਹੈ ਅਤੇ ਇਸ ਤੋਂ ਬਾਅਦ ਅਸਲੀਅਤ ਨੂੰ ਯਕੀਨੀ ਬਣਾਉਣ ਲਈ ਮੌਜੂਦ ਤੱਥਾਂ ਦੀ ਅੱਗੋਂ ਦੀ ਖੋਜ ਕੀਤੀ ਜਾਂਦੀ ਹੈ। ਇਸ ਮੌਕੇ ਡਾ. ਕੌਰ ਨੇ ਪ੍ਰੇਖਣ, ਪ੍ਰਕਾਸ਼ਨੀ ਅਤੇ ਪ੍ਰਵਾਨਗੀ ਆਦਿ ਵੱਖ-ਵੱਖ ਪੜਾਵਾਂ ਤੋਂ ਜਾਣੂ ਕਰਵਾਉਂਦਿਆਂ ਖੋਜ ਦੇ ਕੰਮਾਂ ਵਿੱਚ ਸਰਗਮੀ ਨਾਲ ਭਾਗ ਲੈਣ ਲਈ ਕਿਹਾ ਅਤੇ ਬੌਧਿਕ ਸੰਪਦਾ ਅਧਿਕਾਰ ਰਾਹੀਂ ਆਪਣੇ ਵਿਚਾਰਾਂ ਨੂੰ ਸੁਰੱਖਿਅਤ ਕਰਦਿਆਂ ਪ੍ਰਭਾਵਸ਼ਾਲੀ ਹੱਲਾਂ ਵਿੱਚ ਤਬਦੀਲ ਕਰਨ ਲਈ ਪ੍ਰੇਰਿਤ ਕੀਤਾ।
Get all latest content delivered to your email a few times a month.