IMG-LOGO
ਹੋਮ ਪੰਜਾਬ: ਛੇਹਰਟਾ ਬਾਜ਼ਾਰ 'ਚ ਲਾਵਾਰਿਸ ਗੱਡੀ ਨਾਲ ਫੈਲੀ ਦਹਿਸ਼ਤ, ਅੰਮ੍ਰਿਤਸਰ ਧਮਾਕੇ...

ਛੇਹਰਟਾ ਬਾਜ਼ਾਰ 'ਚ ਲਾਵਾਰਿਸ ਗੱਡੀ ਨਾਲ ਫੈਲੀ ਦਹਿਸ਼ਤ, ਅੰਮ੍ਰਿਤਸਰ ਧਮਾਕੇ ਤੋਂ ਬਾਅਦ ਲੋਕਾਂ ‘ਚ ਡਰ ਦਾ ਮਾਹੌਲ

Admin User - May 06, 2026 08:55 PM
IMG

ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਬਾਜ਼ਾਰ ਵਿੱਚ ਇੱਕ ਸ਼ੱਕੀ ਹਾਲਤ ਵਿੱਚ ਖੜੀ ਲਾਵਾਰਿਸ ਕਾਰ ਮਿਲੀ। ਗੱਡੀ ਦੇ ਕਾਲੇ ਸ਼ੀਸ਼ਿਆਂ ਅਤੇ ਅੰਦਰ ਪਏ ਡਰੰਮਾਂ ਨਾਲ ਜੁੜੀਆਂ ਤਾਰਾਂ ਨੂੰ ਦੇਖ ਕੇ ਸਥਾਨਕ ਲੋਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ। ਲੋਕਾਂ ਨੂੰ ਡਰ ਸੀ ਕਿ ਕਿਤੇ ਗੱਡੀ ਵਿੱਚ ਕੋਈ ਖਤਰਨਾਕ ਜਾਂ ਧਮਾਕੇਖੇਜ਼ ਸਮੱਗਰੀ ਨਾ ਹੋਵੇ, ਜਿਸ ਕਾਰਨ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਅਤੇ ਕਮਾਂਡੋ ਟੀਮ ਮੌਕੇ ‘ਤੇ ਪਹੁੰਚੀ ਅਤੇ ਗੱਡੀ ਦੀ ਜਾਂਚ ਸ਼ੁਰੂ ਕੀਤੀ। ਸ਼ੁਰੂਆਤੀ ਜਾਂਚ ਵਿੱਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਡਰੰਮਾਂ ਵਿੱਚ ਸ਼ਰਾਬ ਹੋ ਸਕਦੀ ਹੈ, ਪਰ ਤਾਰਾਂ ਦੀ ਮੌਜੂਦਗੀ ਕਾਰਨ ਮਾਮਲਾ ਸੰਦੇਹਜਨਕ ਬਣਿਆ ਹੋਇਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਗੱਡੀ ਛੱਡ ਕੇ ਜਾਣ ਵਾਲਾ ਵਿਅਕਤੀ ਸ਼ਾਇਦ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ।

ਇਸ ਦੌਰਾਨ ਸਥਾਨਕ ਦੁਕਾਨਦਾਰਾਂ ਨੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਗੱਡੀ ਦੁਪਹਿਰ ਤੋਂ ਖੜੀ ਸੀ ਪਰ ਕਾਫੀ ਦੇਰ ਤੱਕ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ। ਹਾਲ ਹੀ ਵਿੱਚ ਖਾਸਾ ਇਲਾਕੇ ਵਿੱਚ ਹੋਏ ਧਮਾਕੇ ਦੇ ਮੱਦੇਨਜ਼ਰ ਲੋਕਾਂ ਵਿੱਚ ਡਰ ਹੋਰ ਵੀ ਵੱਧ ਗਿਆ ਹੈ।

ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਗੱਡੀ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ ਅਤੇ ਇਲਾਕੇ ਵਿੱਚ ਸਰਚ ਅਭਿਆਨ ਚਲਾ ਕੇ ਗੱਡੀ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਅਤੇ ਲੋਕ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.