IMG-LOGO
ਹੋਮ ਪੰਜਾਬ: ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ: 10ਵੀਂ ਅਤੇ 12ਵੀਂ...

ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ: 10ਵੀਂ ਅਤੇ 12ਵੀਂ ਦੇ ਨਤੀਜਿਆਂ ਦੀ ਤਰੀਕ ਤੈਅ, ਬੋਰਡ ਚੇਅਰਮੈਨ ਨੇ ਜਾਰੀ ਕੀਤਾ ਖ਼ਾਸ ਸੁਨੇਹਾ

Admin User - May 08, 2026 02:12 PM
IMG

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਲੱਖਾਂ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਬੋਰਡ ਪ੍ਰਸ਼ਾਸਨ ਨੇ ਅਧਿਕਾਰਤ ਤੌਰ 'ਤੇ ਨਤੀਜਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਤੈਅ ਪ੍ਰੋਗਰਾਮ ਅਨੁਸਾਰ 10ਵੀਂ ਜਮਾਤ ਦਾ ਨਤੀਜਾ 11 ਮਈ ਨੂੰ ਅਤੇ 12ਵੀਂ ਜਮਾਤ ਦਾ ਨਤੀਜਾ 13 ਮਈ ਨੂੰ ਜਾਰੀ ਕੀਤਾ ਜਾਵੇਗਾ। ਬੋਰਡ ਵੱਲੋਂ ਨਤੀਜਿਆਂ ਨੂੰ ਅੰਤਿਮ ਰੂਪ ਦੇਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।


ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਇੱਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ ਕਰਦਿਆਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੇ ਅੰਕ ਜਾਂ ਮਾਰਕਸ਼ੀਟ ਜ਼ਿੰਦਗੀ ਵਿੱਚ ਸਫਲਤਾ ਦਾ ਇੱਕਮਾਤਰ ਪੈਮਾਨਾ ਨਹੀਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਤੀਜੇ ਸਿਰਫ਼ ਅਗਲੇ ਪੜਾਅ ਵੱਲ ਇੱਕ ਕਦਮ ਹਨ, ਇਸ ਲਈ ਵਿਦਿਆਰਥੀ ਆਪਣੀ ਮਿਹਨਤ 'ਤੇ ਭਰੋਸਾ ਰੱਖਣ ਅਤੇ ਨਤੀਜਾ ਜੋ ਵੀ ਹੋਵੇ, ਉਮੀਦ ਦਾ ਪੱਲਾ ਨਾ ਛੱਡਣ।


ਚੇਅਰਮੈਨ ਨੇ ਖ਼ਾਸ ਤੌਰ 'ਤੇ ਉਨ੍ਹਾਂ ਵਿਦਿਆਰਥੀਆਂ ਨੂੰ ਹੌਸਲਾ ਦਿੱਤਾ ਜੋ ਫੇਲ੍ਹ ਹੋਣ ਜਾਂ ਘੱਟ ਅੰਕ ਆਉਣ ਦੇ ਡਰ ਕਾਰਨ ਮਾਨਸਿਕ ਦਬਾਅ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਘੱਟ ਅੰਕ ਪ੍ਰਾਪਤ ਕਰਨ ਵਾਲਿਆਂ ਨੂੰ ਨਿਰਾਸ਼ ਹੋਣ ਦੀ ਬਜਾਏ ਦੁਬਾਰਾ ਮਿਹਨਤ ਕਰਕੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਫਲ ਵਿਦਿਆਰਥੀਆਂ ਲਈ ਜਿੱਥੇ ਉੱਚ ਸਿੱਖਿਆ ਦੇ ਨਵੇਂ ਰਾਹ ਖੁੱਲ੍ਹਣਗੇ, ਉੱਥੇ ਹੀ ਦੂਜੇ ਵਿਦਿਆਰਥੀਆਂ ਨੂੰ ਵੀ ਬੋਰਡ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।


ਇਸ ਵਾਰ ਕੁੱਲ 5.49 ਲੱਖ ਵਿਦਿਆਰਥੀ ਆਪਣੀ ਕਿਸਮਤ ਦਾ ਫੈਸਲਾ ਦੇਖਣਗੇ। ਵਿਦਿਆਰਥੀਆਂ ਦੀ ਸਹੂਲਤ ਅਤੇ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਜਾਂ ਜਾਣਕਾਰੀ ਲਈ ਬੋਰਡ ਵੱਲੋਂ ਇੱਕ ਵਿਸ਼ੇਸ਼ ਹੈਲਪਲਾਈਨ ਨੰਬਰ 9549-161-161 ਵੀ ਜਾਰੀ ਕੀਤਾ ਗਿਆ ਹੈ। ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਲੌਗ-ਇਨ ਕਰਕੇ ਦੇਖ ਸਕਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.