IMG-LOGO
ਹੋਮ ਪੰਜਾਬ: ਪਰਵਾਜ਼ ਮੰਚ, ਅੰਮ੍ਰਿਤਸਰ ਵੱਲੋਂ ਗੁਰਭਜਨ ਗਿੱਲ ਦੀ ਰੁਬਾਈ ਪੁਸਤਕ ‘ਸੰਧੂਰਦਾਨੀ...

ਪਰਵਾਜ਼ ਮੰਚ, ਅੰਮ੍ਰਿਤਸਰ ਵੱਲੋਂ ਗੁਰਭਜਨ ਗਿੱਲ ਦੀ ਰੁਬਾਈ ਪੁਸਤਕ ‘ਸੰਧੂਰਦਾਨੀ ’ ਲੋਕ-ਅਰਪਣ

Admin User - May 12, 2026 07:58 PM
IMG

ਅੰਮ੍ਹਿਤਸਰਃ 12 ਮਈ-

ਪਰਵਾਜ਼ ਮੰਚ, ਅੰਮ੍ਰਿਤਸਰ  ਦੇ ਵੱਲੋਂ ਪੰਜਾਬੀ ਮਾਂ-ਬੋਲੀ ਦੇ ਸਿਰਮੌਰ ਸ਼ਾਇਰ ਅਤੇ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਪ੍ਰੋ. ਗੁਰਭਜਨ ਗਿੱਲ ਦੀ ਨਵੀਂ  ਰੁਬਾਈ ਪੁਸਤਕ ‘ਸੰਧੂਰਦਾਨੀ’ ਨੂੰ ਲੋਕ-ਅਰਪਣ ਕਰਨ ਲਈ ਡਾ. ਅਜੈਪਾਲ ਸਿੰਘ (ਪ੍ਰਧਾਨ ਪਰਵਾਜ਼ ਮੰਚ), ਸ੍ਰ. ਸਤਿੰਦਰ ਸਿੰਘ ਓਠੀ (ਸਕੱਤਰ) ਡਾ. ਹਰਿੰਦਰ ਕੌਰ ਸੋਹਲ ( ਅਸਿਸਟੈਂਟ ਪ੍ਰੋਫੈਸਰ) ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਐੱਸ.ਐੱਲ.ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਵੰਤ ਸਿੰਘ, ਮੈਡਮ ਗੁਰਸ਼ਰਨ ਕੌਰ ਅਤੇ ਜਗਮੀਤ ਸਿੰਘ ਸਿੱਧੁ ਨੇ ਸਾਂਝੇ ਰੂਪ ਵਿੱਚ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕਰਦਿਆਂ ਪੰਜਾਬੀ ਸਾਹਿਤ ਜਗਤ ਵਿੱਚ ਇਸ ਦਾ ਸਵਾਗਤ ਕੀਤਾ।

                ਪੁਸਤਕ ‘ਤੇ ਗੰਭੀਰ ਚਰਚਾ ਕਰਦਿਆਂ ਡਾ. ਹਰਿੰਦਰ ਕੌਰ ਸੋਹਲ ਨੇ ਕਿਹਾ ਕਿ ਗੁਰਭਜਨ ਗਿੱਲ ਉਹ ਸ਼ਕਤੀ ਹੈ ਜੋ ਸਮਾਜ ਦੇ ਸੂਖਮ ਮਸਲਿਆਂ ਨੂੰ ਬੜੀ ਬੇਬਾਕੀ ਨਾਲ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ, "ਸੰਧੂਰਦਾਨੀ” ਅਜਿਹਾ ਮਹੱਤਵਪੂਰਨ ਦਸਤਾਵੇਜ਼ ਹੈ ਜੋ ਸਾਨੂੰ  ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ, ਗੁੰਝਲਦਾਰ ਇਤਿਹਾਸ ਅਤੇ ਮੌਜੂਦਾ ਰਾਜਨੀਤੀ ਦੀਆਂ ਪਰਤਾਂ ਫਰੋਲਣ ਲਈ ਪ੍ਰੇਰਿਤ ਕਰਦਾ ਹੈ।

      ਇਸ ਮੌਕੇ ਡਾ. ਗੁਰਵੰਤ ਸਿੰਘ ਨੇ ‘ਸੰਧੂਰਦਾਨੀ ’ ਦੇ ਸਾਹਿਤਕ ਅਤੇ ਭਾਸ਼ਾਈ ਮਹੱਤਵ 'ਤੇ ਚਰਚਾ ਕਰਦਿਆਂ ਇਸ ਨੂੰ ਅਜੋਕੇ ਪਦਾਰਥਵਾਦੀ ਦੌਰ ਵਿੱਚ ਇੱਕ "ਸਭਿਆਚਾਰਕ ਰੌਸ਼ਨੀ" ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰਭਜਨ ਗਿੱਲ ਨੇ ਆਪਣੀ ਵਿਲੱਖਣ ਸ਼ਬਦਾਵਲੀ ਰਾਹੀਂ ਪੰਜਾਬੀ ਕਵਿਤਾ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਹਨ। ਉਨ੍ਹਾਂ ਦੀ ਇਸ ਪੁਸਤਕ ਦੀ ਆਮਦ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਨਵੇਂ ਮੀਲ-ਪੱਥਰ ਸਥਾਪਿਤ ਹੋਣਗੇ ।

        ਪ੍ਰੋ. ਅਜੈਪਾਲ ਸਿੰਘ ਨੇ ਕਿਹਾ ਕਿ ਇਹ ਪੁਸਤਕ ਮਨੁੱਖ ਨੂੰ ਰਵਾਇਤੀ ਇਸ਼ਕ-ਮਜ਼ਾਜੀ ਦੀਆਂ ਸੀਮਤ ਵਲਗਣਾਂ ਵਿੱਚੋਂ ਬਾਹਰ ਕੱਢ ਕੇ ਬ੍ਰਹਿਮੰਡੀ ਸਰੋਕਾਰਾਂ ਅਤੇ ਸਮਾਜਕ ਜ਼ਿੰਮੇਵਾਰੀ ਦੇ ਵਿਸ਼ਾਲ ਪਾਸਾਰਾਂ ਨਾਲ ਜੋੜਨ ਦਾ ਸਫ਼ਲ ਯਤਨ ਕਰਦੀ ਹੈ।

     ਸਮਾਗਮ ਅੱਗੇ ਤੋਰਦੇ ਹੋਇਆਂ  ਸਤਿੰਦਰ ਸਿੰਘ ਓਠੀ ਵੱਲੋਂ ਪੰਜਾਬੀ ਪਾਠਕਾਂ  ਨੂੰ ਇਸ ਪੁਸਤਕ ਨੂੰ ਪੜ੍ਹਨ ਅਤੇ ਵਿਚਾਰਨ ਦੀ ਜ਼ੋਰਦਾਰ ਸਿਫ਼ਾਰਸ਼ ਕੀਤੀ ਗਈ।

   ਇਸ ਸਾਹਿਤਕ ਮਿਲਣੀ ਵਿੱਚ ਮੈਡਮ ਗੁਰਸ਼ਰਨ ਕੌਰ ਅਤੇ ਜਗਮੀਤ ਸਿੰਘ ਸਿੱਧੂ  ਨੇ ਗੁਰਭਜਨ ਗਿੱਲ ਦੀ ਸਾਹਿਤਕ ਘਾਲਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਨਵੀਂ ਪੀੜ੍ਹੀ ਅਤੇ ਵਿਦਿਆਰਥੀਆਂ ਲਈ ਚਾਨਣ-ਮੁਨਾਰੇ ਦਾ ਕੰਮ ਕਰਦੀਆਂ ਹਨ, ਜੋ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਅਤੇ ਮੂਲ ਵਿਰਸੇ ਨਾਲ ਜੋੜੀ ਰੱਖਣ ਵਿੱਚ ਸਹਾਈ ਹੁੰਦੀਆਂ ਹਨ। ਇਸ ਮੌਕੇ ਸਮੁੱਚੇ ਪਰਵਾਜ਼ ਮੰਚ ਅੰਮ੍ਰਿਤਸਰ ਟੀਮ ਵੱਲੋਂ ਗੁਰਭਜਨ ਗਿੱਲ ਨੂੰ ਇਸ ਸਾਹਿਤਕ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.