ਤਾਜਾ ਖਬਰਾਂ
ਲੁਧਿਆਣਾ: 25 ਮਈ-
ਜੰਗ-ਏ-ਆਜ਼ਾਦੀ ਦੇ ਤੱਥਮੂਲਕ ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਭਣੇਵੇਂ ਪ੍ਰੋ. ਜਗਮੋਹਨ ਸਿੰਘ ਨੇ ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਵਿਖੇ ਕਿਹਾ ਹੈ ਕਿ ਉਹ ਮੇਰੇ ਅਧਿਆਪਕ ਹੀ ਨਹੀਂ ਸਨ ਸਗੋਂ ਮੇਰੇ ਰਾਹ ਦਰਸਾਵੇ ਵੀ ਸਨ। ਮੈਨੂੰ ਚੇਤਾ ਹੈ ਕਿ ਸਾੰੀਕਲ ਸਵਾਰ ਹੋ ਕੇ 6.6.1966 ਨੂੰ ਮੈਂ ਤੇ ਰਾਜਿੰਦਰ ਸਿੰਘ ਚੀਮਾ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਨਾਲ ਬਾਬਾ ਸੋਹਣ ਸਿੰਘ ਭਕਨਾ ਨੂੰ ਮਿਲਣ ਲਈ ਪਿੰਡ ਭਕਨਾ (ਅੰਮ੍ਰਿਤਸਰ) ਵਿੱ ਗਏ ਸਾਂ। ਬਾਬਾ ਭਕਨਾ ਨੇ ਪ੍ਰੋਫ਼ੈਸਰ ਸਾਹਿਬ ਦੇ ਉਰਦੂ ਗਿਆਨ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਲਿਖੀ ਸਵੈਜੀਵਨੀ “ਜੀਵਨ ਸੰਗਰਾਮ” ਉਨ੍ਹਾਂ ਨੂੰ ਗੁਰਮੁਖੀ ਵਿੱਚ ਲਿੱਪੀ ਅੰਤਰ ਕਰਕੇ ਛਾਪਣ ਲਈ ਸੌਂਪਿਆ ਸੀ। ਇਹੀ ਲਿਖਤ ਯੁਵਕ ਕੇਂਦਰ ਦੀ ਪਹਿਲੀ ਵੱਡ ਆਕਾਰੀ ਮਹੱਤਵਪੂਰਨ ਪ੍ਰਕਾਸ਼ਨਾ ਬਣੀ। ਅਜੀਤ ਪ੍ਰਕਾਸ਼ਨ ਸਮੁਹ ਦੱ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਬੋਲਦਿਆਂ ਕਿਹਾ ਕਿ ਪ੍ਰੋ.ਮਲਵਿੰਦਰਜੀਤ ਸਿੰਘ ਵੜੈਚ ਹਮੇਸ਼ਾਂ ਇਸ ਗੱਲ ਲਈ ਚਿੰਤਤ ਰਹਿੰਦੇ ਸਨ ਕਿ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਨੇ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਪਰ ਉਨ੍ਹਾਂ ਦੀ ਯਾਦ ਅਤੇ ਵਿਚਾਰ ਨਵੀਂ ਪੀੜ੍ਹੀ ਦੇ ਮਨਾਂ ਵਿਚ ਸਹੀ ਥਾਂ ਗ੍ਰਹਿਣ ਨਹੀਂ ਕਰ ਰਹੇ। । ਉਨ੍ਹਾਂ ਕਿਹਾ ਕਿ ਜੇਕਰ ਬਾਬਾ ਸੋਹਣ ਸਿੰਘ ਭਕਨਾ ਤੇ ਸ਼ਹੀਦ ਭਗਤ ਸਿੰਘ ਦੇ ਮਾਤਾ ਜੀ ਬੀਬੀ ਵਿੱਦਿਆ ਵਤੀ ਜੀ ਦੀ ਸੰਗਤ ਦਾ ਸੁਭਾਗ ਮੈਨੂੰ ਮਿਲਿਆ ਤਾਂ ਇਸ ਦਾ ਸਿਹਰਾ ਵੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੂੰ ਹੀ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ 'ਜੰਗ-ਏ-ਆਜ਼ਾਦੀ' ਦੇ ਇਤਿਹਾਸ ਨਾਲ ਸਬੰਧਿਤ ਯਾਦਗਾਰ ਦਾ ਚੇਅਰਮੈਨ ਥਾਪਿਆ ਗਿਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਪ੍ਰੋ. ਵੜੈਚ ਨਾਲ ਸੰਪਰਕ ਕੀਤਾ। ਪ੍ਰੋ. ਵੜੈਚ ਨੇ ਉਨ੍ਹਾਂ ਨੂੰ ਕਈ ਅਹਿਮ ਕਿਤਾਬਾਂ ਅਤੇ ਹਵਾਲਾ ਸਮੱਗਰੀ ਵੀ ਦਿੱਤੀ। ਡਾ. ਹਮਦਰਦ ਨੇ ਕਿਹਾ ਕਿ ਪ੍ਰੋ. . ਵੜੈਚ ਜਿੰਨੇ ਵੱਡੇ ਵਿਦਵਾਨ ਸਨ, ਓਨੇ ਹੀ ਨਿੱਘੇ ਤੇ ਸਾਦਗੀਪਸੰਦ ਇਨਸਾਨ ਸਨ। ਉਨ੍ਹਾਂ ਕਿਹਾ ਕਿ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਵਰਗੀਆਂ ਸ਼ਖ਼ਸੀਅਤਾਂ ਸਰੀਰਕ ਤੌਰ 'ਤੇ ਭਾਵੇਂ ਸਾਡੇ ਵਿਚ ਨਹੀਂ ਰਹੀਆਂ , ਪਰ ਉਨ੍ਹਾਂ ਦੀ ਸੋਚ ਤੇ ਮਿਸ਼ਨ ਸਮਾਜ ਨੂੰ ਰਾਹ ਦਿਖਾਉਂਦਾ ਰਹੇਗਾ। ਰਹਿੰਦੀ ਹੈ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਵੀ ਆਪਣੇ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਦੀ ਸੋਚ ਨੂੰ ਆਪਣੇ ਮਨਾਂ ਵਿਚ ਸਦਾ ਜਗਾਈ ਰੱਖੀਏ।
ਉਨ੍ਹਾਂ ਕਿਹਾ ਕਿਹਾ ਕਿ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਅਤੇ ਉਨ੍ਹਾਂ ਦੇ ਸਾਥੀਆਂ ਨੇ ਲਾਡੋਵਾਲੀ ਰੋਡ ਜਲੰਧਰ 'ਚ ਯੁਵਕ ਕੇਂਦਰ ਦੀ ਸਥਾਪਨਾ ਕੀਤੀ, ਜਿਸ 'ਚ ਸਾਡੇ ਨਾਲ ਰਾਜਿੰਦਰ ਸਿੰਘ ਚੀਮਾ, ਪ੍ਰਿੰਸੀਪਲ ਮ ਸ ਪਰਮਾਰ, ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਸੁਦਰਸ਼ਨ ਕੁਮਾਰ ਲਾਂਬੜਾ ਤੇ ਰਈ ਹੌਰ ਸਾਥੀ ਸਨ। ਸਿਡਨੀ (ਆਸਟ੍ਰੇਲੀਆ) ਤੋਂ ਆਨਲਾਈਨ ਵਿਚਾਰ ਪ੍ਰਗਟ ਕਰਦਿਆਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਨੇ ਕਿਹਾ ਕਿ ਬੇਸ਼ਕ ਪ੍ਰੋ. ਵੜੈਚ ਜਿਸਮਾਨੀ ਤੌਰ 'ਤੇ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦਾ ਨਿੱਘੀ ਮੁਹੱਬਤ,ਲਿਖਤਾਂ ਤੇ ਵਿਚਾਰ ਧਾਰਾ ਭਵਿੱਖ 'ਚ ਵੀ ਸਾਰਥਕ ਰਹੇਗੀ।
ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਭਣੇਵੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ. ਰਾਜਿੰਦਰ ਸਿੰਘ ਚੀਮਾ ਨੇ ਕਿਹਾ ਕਿ ਪਰਿਵਾਰਕ ਫ਼ੈਸਲੇ ਅਨੁਸਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਯਾਦ ਵਿੱਚ ਸਿਮਰਤੀ ਗ੍ਰੰਥ ਛੇ ਮਹੀਨੇ ਦੇ ਅੱਦਰ ਤਿਆਰ ਕੀਤਾ ਜਾਵੇਗਾ। ਉਨ੍ਹਾਂ ਬਾਰੇ
ਬਾਰੇ ਲਿਖ਼ਤ ਸਮੱਗਰੀ ਸਾਨੂੰ 31 ਅਗਸਤ ਤੀਕ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਸ ਨੂੰ
ਸਮੇਂ ਸਿਰ ਪ੍ਰਕਾਸ਼ਿਤ ਕੀਤਾ ਜਾ ਸਕੇ।
ਇਸ ਮੌਕੇ ਉੱਘੇ ਚਿੰਤਕ ਹਰੀਸ਼ ਜੈਨ ਮਾਲਕ ਯੂਨੀਸਟਾਰ,ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਤੇ ਲੇਖਕ ਡਾ. ਸਵਰਾਜਬੀਰ, ਡਾ. ਗੁਰਦੇਵ ਸਿੰਘ ਸਿੱਧੂ ਸਾਬਕਾ ਵਾਈਸ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ, ਦੇਸ਼ ਭਗਤ ਯਾਦਗਾਰ ਹਾਲ ਵੱਲੋਂ ਅਮੋਲਕ ਸਿੰਘ, ਗੁਰੂ ਨਾਨਕ ਇੰਜਨੀਰਿੰਗ ਕਾਲਿਜ ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਦੇ ਆਲਮੀ ਪ੍ਰਧਾਨ ਸੁਰਿੰਦਰ ਮੇਹਨ ਸਿੰਘ ਸੰਧੂ, ਸ. ਮਨੋਹਰ ਸਿੰਘ ਚੁੱਘਾ (ਮੋਗਾ) ਨਾਮਧਾਰੀ ਦਰਬਾਰ ਵੱਲੋਂ ਸੁਵਰਨ ਸਿੰਘ ਵਿਰਕ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ, ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰੋ. ਵੜੈਚ ਸਿਰਫ਼ ਜੰਗ-ਏ-ਆਜ਼ਾਦੀ ਲਹਿਰਾਂ ਦੇ ਤੱਥ ਮੂਲਕ ਇਤਿਹਾਸਕਾਰ ਹੀ ਨਹੀਂ ਸਨ ਸਗੋਂ ਵਰਤਮਾਨ ਅਨਿਆਂ ਤੇ ਜਬਰ ਜ਼ੁਲਮ ਦੇ ਖਿਲਾਫ਼ ਸੋਚਣ ਸਮਝਣ ਅਤੇ ਵਿਸ਼ਲੇਸ਼ਣ ਕਰਨ ਵਾਲੀ ਜਵਾਨੀ ਦੇ ਰਾਹ ਦਸੇਰਾ ਵੀ ਸਨ।
ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪੱਖੋਂ ਗੁਰਭਜਨ ਗਿੱਲ ਦੀ ਸੰਪਾਦਨਾ ਹੇਠ ਤਿਆਰ ਪੁਸਤਕ “ਸਿਮਰਤੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ” ਨੂੰ ਡਾ. ਬਰਜਿੰਦਰ ਸਿੰਘ ਹਮਦਰਦ, ਪ੍ਰੋ. ਜਗਮੋਹਨ ਸਿੰਘ, ਰਾਜਿੰਦਰ ਸਿੰਘ ਚੀਮਾ, ਪ੍ਰੋਫ਼ੈਸਰ ਵੜੈਚ ਜੀ ਦੀ ਇਕਲੋਤੀ ਬੇਟੀ ਡਾ. ਮਿੰਨਾ ਵੜੈਚ ਜਾਖੜ ਤੇ ਡਾ. ਸੁਖਦੇਵ ਸਿੰਘ ਸਿਰਸਾ ਨੇ ਲੋਕ ਅਰਪਨ ਕੀਤਾ।
ਉੱਘੇ ਵਿਦਵਾਨ ਸੁਖਦੇਵ ਸਿੰਘ ਸਿਰਸਾ ਨੇ ਮੰਚ ਸੰਚਾਲਨ ਕਰਦਿਆਂ ਸਾਰਿਆਂ ਨੂੰ ਜੀ-ਆਇਆਂ ਨੂੰ ਕਹਿੰਦਿਆਂ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਜੀਵਨੀ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ।
ਸਮਾਗਮ ਵਿੱਚ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨਾਜ਼ਰ ਸਿੰਘ ਮਾਨ਼ਸ਼ਾਹੀਆ,ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਹਰਦੇਵ ਸਿੰਘ ਵਿਰਕ, ਇਤਿਹਾਸਕਾਰ ਸੀਤਾ ਰਾਮ ਬਾਂਸਲ,
ਪ੍ਰਸਿੱਧ ਲੇਖਕ ਸ਼ਮਸ਼ੇਰ ਸਿੰਘ ਸੰਧੂ, ਲੋਕ ਗਾਇਕ ਹਰਦੀਪ ਸਿੰਘ ਮੁਹਾਲੀ, ਫਿਲਮ ਅਦਾਕਾਰ ਦਰਸ਼ਨ ਔਲਖ, ਏ.ਐਸ. ਪਾਲ ਪੰਜਾਬ ਬੁੱਕ ਸੈਂਟਰ ,ਡਾ. ਮੇਘਾ ਸਿੰਘ ਸ਼ੇਰਗਿੱਲ,ਬਲਦੇਵ ਸਿੰਘ ਸਰਾਂ ਸਾਬਕਾ ਸੀ.ਐਮ.ਡੀ. ਪੰਜਾਬ ਪਾਵਰ ਕਾਰਪੋਰੇਸ਼ਨ ,ਸ਼ਬਦੀਸ਼, ਹਮੀਰ ਸਿੰਘ, ਡਾ. ਰੌਣਕੀ ਰਾਮ ਪੰਜਾਬ ਯੂਨੀਵਰਸਿਟੀ, ਕਰਮ ਸਿੰਘ ਹਿਸਟੋਰੀਅਨ ਦੇ ਪੋਤਰੇ ਹਰਪ੍ਰੀਤ ਸਿੰਘ ਢਿੱਲੋਂ ਤੇ ਗੁਰਜੀਤ ਸਿੰਘ ਢਿੱਲੋਂ ਰਾਜਪੁਰਾ,ਰਮੇਸ਼ ਕੁਮਾਰ,ਪ੍ਰਸ਼ੋਤਮ ਬੱਲੀ ਬਰਨਾਲਾ, ਨੀਲ ਕਮਲ ਬਠਿੰਡਾ, ਪੰਜਾਬੀ ਕਵੀ ਡਾ. ਸੁਰਿੰਦਰ ਗਿੱਲ, ਗੁਰਸੇਵਕ ਸਿੰਘ ਢਿੱਲੋਂ ਨਾਮਧਾਰੀ, ਡਾ. ਬਲਦੇਵ ਸਿੰਘ ਸਪਤਰਿਸ਼ੀ, ਸੰਜੀਵਨ ਸਿੰਘ, ਨਰਭਿੰਦਰ ਸਿੰਘ, ਡਾ. ਕਰਨਬੀਰ ਸਿੰਘ ਲਾਇਲਪੁਰ ਖ਼ਾਲਸਾ ਕਾਲਿਜ ਜਲੰਧਰ, ਸ. ਗਗਨਦੀਪ ਸਿੰਘ ਵਿਰਕ ਮੁੱਖ ਪ੍ਰਬੰਧਕ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ (ਗੁਰਦਾਸਪੁਰ), ਸੁਖਦਰਸ਼ਨ ਨੱਤ, ਨਵਦੀਪ ਸਿੰਘ ਗਿੱਲ, ਪ੍ਰਸਿੱਧ ਪੱਤਰਕਾਰ ਬਲਜੀਤ ਬੱਲੀ, ਡਾ. ਚਮਨ ਲਾਲ ਸਾਬਕਾ ਪ੍ਰੋਫੈਸਰ ਜੇ ਐੱਨ ਯੂ,ਗਦਰ ਲਹਿਰ ਬਾਰੇ ਪਹਿਲੀ ਡਾਕਟਰੇਟ ਕਰਨ ਵਾਲੇ ਡਾ. ਹਰੀਸ਼ ਪੁਰੀ, ਯਸ਼ਪਾਲ ਵਰਗ ਚੇਤਨਾ, ਸਾਰ੍ਹਾ ਪੰਜਾਬ ਯੂਨੀਵਰਸਿਟੀ, ਰਣਜੀਤ ਸਿੰਘ ਔਲਖ, ਕਸਤੂਰੀ ਲਾਲ, ਸਵਦੇਸ਼ ਤਲਵਾਰ, ਦੇਸ਼ ਸੇਵਕ ਦੇ ਸੰਪਾਦਕ ਰਿਪੁਦਮਨ ਰਿੱਪੀ, ਸੀਨੀਅਰ ਜਰਨਲਿਸਟ ਰਮਨਿੰਦਰ ਭਾਟੀਆ, ਪੰਜਾਬੀ ਟ੍ਰਿਬਿਊਨ ਦੇ ਸਮਾਚਾਰ ਸੰਪਾਦਕ ਜਸਬੀਰ ਸਮਰ, ਡਾ. ਜਗਤਾਰ ਸਿੰਘ ਜੋਗਾ, ਡਾ. ਜਸਪਾਲ ਸਿੰਘ ਪ੍ਰਿੰਸੀਪਲ, ਸਰਦਾਰਨੀ ਜਸਪਾਲ ਕੌਰ ਚੀਮਾ, ਸਰਦਾਰਨੀ ਜਸਵਿੰਦਰ ਕੌਰ ਗਿੱਲ ਲੁਧਿਆਣਾ, ਡਾ. ਗੁਰਸ਼ਮੀਰ ਸਿੰਘ, ਡਾ. ਮੁਕੇਸ਼ ਸੋਮਵਾਲ, ਪ੍ਰੋ. ਅਵਤਾਰ ਸਿੰਘ ਅਜੀਤ,ਸੁਰਿੰਦਰ ਕੁਮਾਰੀ ਕੋਛੜ ਦੇਸ਼ ਭਗਤ ਯਾਦਗੀਰ ਹਾਲ,ਸੰਗਰਾਮ ਸਿੰਘ ਜਾਖੜ ,ਸੋਨਾਲੀ ਡੱਲਾ ਜਾਖੜ, ਕਰਨਲ ਦਲਜੀਤ ਸਿੰਘ ਔਜਲਾ, ਸਰਦਾਰਨੀ ਰੁਪਿੰਦਰ ਕੌਰ ਔਜਲਾ, ਸਰਬਜੀਤ ਸਿੰਘ ਸੋਹਲ, ਅਜਮੇਰ ਸਿੰਘ,ਕੰਵਲਜੀਤ ਸਿੰਘ ਭਿੰਡਰ ਰੀਟਾਇਰਡ ਚੀਫ ਇੰਜਨੀਅਰ ਪੰਜਾਬ, ਗੁਰਤੇਜ ਸਿੰਘ ਵਧੀਕ ਕਮਿਸ਼ਨਰ (ਰਿਟ.) ਆਦਿ ਹਾਜ਼ਰ ਸਨ।
Get all latest content delivered to your email a few times a month.