IMG-LOGO
ਹੋਮ ਪੰਜਾਬ: ਵੱਡੀ ਖਬਰ:-SGPC ਨੇ CM ਭਗਵੰਤ ਮਾਨ ਵਿਰੁੱਧ ਫਲੈਕਸ/ ਬੋਰਡ ਲਗਾਉਣ...

ਵੱਡੀ ਖਬਰ:-SGPC ਨੇ CM ਭਗਵੰਤ ਮਾਨ ਵਿਰੁੱਧ ਫਲੈਕਸ/ ਬੋਰਡ ਲਗਾਉਣ ਲਈ ਪੰਜਾਬ ਦੇ ਗੁਰਦੁਆਰਾ ਕਮੇਟੀ ਪ੍ਰਧਾਨਾਂ ਤੇ ਮੈਨੇਜਰਾਂ ਨੂੰ ਦਿੱਤੇ ਹੁਕਮ

Admin User - Jun 24, 2026 10:38 AM
IMG

ਚੰਡੀਗੜ੍ਹ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਨਾਲ ਆਰ ਪਾਰ ਦੀ ਲੜਾਈ ਵਿਢ ਦਿੱਤੀ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦੇ ਦਸਖਤਾਂ ਹੇਠਾਂ ਅੱਜ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਅਤੇ ਮੈਨੇਜਰਾ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਵੱਲੋਂ ਹੋਏ ਆਦੇਸ ਅਨੁਸਾਰ ਲਿਖਿਆ ਜਾਂਦਾ ਹੈ ਕਿ ਗੁਰੂ ਦੋਖੀ ਅਤੇ ਪੰਥ ਵਿਰੋਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਾਈਕਾਟ ਕਰਨ ਸਬੰਧੀ ਨਥੀ ਮੈਟਰ ਅਨੁਸਾਰ ਪੰਜ ਪੰਜ ਫਲੈਕਸ ਬੋਰਡ ਤੁਰੰਤ ਹੀ ਹਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਜਰੀ ਵਿੱਚ ਤਿਆਰ ਕਰਵਾ ਕੇ ਲਗਾਏ ਜਾਣ ਅਤੇ ਇਸ ਦਫਤਰ ਨੂੰ ਰਿਪੋਰਟ ਭੇਜੀ ਜਾਵੇ । 


ਉਧਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਚਿੱਟੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਕਾਲੀ ਦਲ  ਆਪਣਾ ਮੋਹਰਾ ਬਣਾ ਕੇ ਆਪਣੀ ਹੋਂਦ ਬਚਾਉਣ ਲਈ ਵਰਤ ਰਿਹਾ ਹੈ । ਇਸੇ ਹੀ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਹੁਕਮਾਂ ਨੂੰ ਲੋਕ ਮੰਨਣ ਦੀ ਥਾਂ ਤੇ ਮੁੱਖ ਮੰਤਰੀ ਦੀਆਂ ਲੋਕ ਮਿਲਣੀਆਂ ਵਿੱਚ ਇਕੱਠ ਵਧੇਰੇ ਹੋਣਾ ਇਸ ਗੱਲ ਨੂੰ ਸਾਬਤ ਕਰਦਾ ਹੈ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.