IMG-LOGO
ਹੋਮ ਪੰਜਾਬ: ਗੁਰਦਾਸਪੁਰ ‘ਚ MP ਸੁਖਜਿੰਦਰ ਰੰਧਾਵਾ ਦਾ ਗੈਰ-ਕਾਨੂੰਨੀ ਮਾਈਨਿੰਗ ‘ਤੇ ਵੱਡਾ...

ਗੁਰਦਾਸਪੁਰ ‘ਚ MP ਸੁਖਜਿੰਦਰ ਰੰਧਾਵਾ ਦਾ ਗੈਰ-ਕਾਨੂੰਨੀ ਮਾਈਨਿੰਗ ‘ਤੇ ਵੱਡਾ ਐਕਸ਼ਨ, 2 ਜੇਸੀਬੀ ਜ਼ਬਤ; ਇੱਕ ਮੁਲਜ਼ਮ ਕਾਬੂ

Admin User - Jul 05, 2026 07:38 PM
IMG

ਗੁਰਦਾਸਪੁਰ ਦੇ ਗਹਿਲੀ ਇਲਾਕੇ ਵਿੱਚ ਧੁੱਸੀ ਬੰਨ੍ਹ ਟੁੱਟਣ ਦੇ ਮਾਮਲੇ ਤੋਂ ਬਾਅਦ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਦ ਮੋਰਚਾ ਸੰਭਾਲਦਿਆਂ ਡੇਰਾ ਬਾਬਾ ਨਾਨਕ ਹਲਕੇ ਦੇ ਗੁਰਚੱਕ ਅਤੇ ਘਾੜੀ ਕੇ ਬੇਟ ਖੇਤਰਾਂ ਵਿੱਚ ਅਚਾਨਕ ਛਾਪੇਮਾਰੀ ਕੀਤੀ। ਰੰਧਾਵਾ ਨੇ ਮੌਕੇ ਤੋਂ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੀਆਂ ਗਤੀਵਿਧੀਆਂ ਨੂੰ ਉਜਾਗਰ ਕੀਤਾ ਗਿਆ।


ਸਾਂਸਦ ਦੀ ਅਚਾਨਕ ਆਮਦ ਨਾਲ ਮਾਈਨਿੰਗ ਮਾਫੀਆ ਵਿੱਚ ਹੜਕੰਪ ਮਚ ਗਿਆ। ਕਈ ਟਿੱਪਰ ਚਾਲਕ ਅਤੇ ਜੇਸੀਬੀ/ਪੋਕਲੇਨ ਮਸ਼ੀਨਾਂ ਦੇ ਆਪਰੇਟਰ ਆਪਣੇ ਵਾਹਨ ਅਤੇ ਮਸ਼ੀਨਾਂ ਮੌਕੇ ‘ਤੇ ਹੀ ਛੱਡ ਕੇ ਖੇਤਾਂ ਵੱਲ ਭੱਜ ਨਿਕਲੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਦੋ ਜੇਸੀਬੀਆਂ ਸਮੇਤ ਕਈ ਟਿੱਪਰ ਟਰੱਕ ਜ਼ਬਤ ਕਰ ਲਏ ਗਏ।


ਮੌਕੇ ‘ਤੇ ਪਹੁੰਚੇ ਰੰਧਾਵਾ ਨੇ ਪ੍ਰਸ਼ਾਸਨਿਕ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਅਤੇ ਗੈਰ-ਕਾਨੂੰਨੀ ਖੁਦਾਈ ਬਾਰੇ ਸਖ਼ਤ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਦੇ ਮੌਸਮ ਵਿੱਚ ਇਸ ਤਰ੍ਹਾਂ ਦੀ ਬੇਰੋਕ-ਟੋਕ ਮਾਈਨਿੰਗ ਕਾਰਨ ਦਰਿਆ ਦਾ ਕੁਦਰਤੀ ਰੁਖ ਬਦਲ ਗਿਆ ਹੈ, ਜਿਸ ਨਾਲ ਹੜ੍ਹਾਂ ਦਾ ਖ਼ਤਰਾ ਹੋਰ ਵੱਧ ਗਿਆ ਹੈ ਅਤੇ ਪਾਣੀ ਪਿੰਡਾਂ ਵੱਲ ਮੁੜ ਸਕਦਾ ਹੈ।


ਰੰਧਾਵਾ ਨੇ ਦੋਸ਼ ਲਗਾਇਆ ਕਿ ਇੱਕ ਪਾਸੇ ਧੁੱਸੀ ਬੰਨ੍ਹ ਦੀ ਮੁਰੰਮਤ ਅਜੇ ਤੱਕ ਪੂਰੀ ਨਹੀਂ ਹੋਈ, ਜਦਕਿ ਦੂਜੇ ਪਾਸੇ ਬੰਨ੍ਹ ਦੇ ਬਿਲਕੁਲ ਨੇੜੇ ਰੇਤ ਦੀ ਗੈਰ-ਕਾਨੂੰਨੀ ਖੁਦਾਈ ਜਾਰੀ ਰਹੀ। ਉਨ੍ਹਾਂ ਕਿਹਾ ਕਿ ਓਵਰਲੋਡ ਟਰੱਕਾਂ ਦੀ ਆਵਾਜਾਈ ਕਾਰਨ ਨਵੇਂ ਬਣੇ ਪੁਲ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਉਸ ਦੀਆਂ ਸਲੈਬਾਂ ਤੱਕ ਡਿੱਗ ਗਈਆਂ ਹਨ।


ਸਾਂਸਦ ਨੇ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਨਾ ਸਿਰਫ਼ ਸਰਕਾਰੀ ਢਾਂਚਿਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ, ਸਗੋਂ ਲੋਕਾਂ ਦੀ ਜਾਨ-ਮਾਲ ਲਈ ਵੀ ਵੱਡਾ ਖ਼ਤਰਾ ਬਣ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਲੋਕਾਂ ਅਤੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.