IMG-LOGO
ਹੋਮ ਪੰਜਾਬ: ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਮੂਹ ਪੰਜਾਬੀਆਂ ਵੱਲੋਂ “ਘਰ ਘਰ...

ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਮੂਹ ਪੰਜਾਬੀਆਂ ਵੱਲੋਂ “ਘਰ ਘਰ ਲਾਇਬਰੇਰੀ ਲਹਿਰ”ਉਸਾਰਨ ਦੀ ਲੋੜ- ਦਰਸ਼ਨ ਬੁੱਟਰ

Admin User - Jul 08, 2026 08:28 PM
IMG

ਲੁਧਿਆਣਾ: 8 ਜੁਲਾਈ-

ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ.) ਦੇ ਪ੍ਰਧਾਨ ਅਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਬੁੱਟਰ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਸਮੂਹ ਪੰਜਾਬੀਆਂ ਨੂੰ ਆਪਣੇ ਪੁਰਖਿਆਂ ਦੀ ਯਾਦ ਵਿੱਚ”ਘਰ ਘਰ ਅੰਦਰ ਲਾਇਬਰੇਰੀ ਕੋਨੇ ਤਿਆਰ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਨੂੰ ਮਾਨਸਿਕ ਤੌਰ ਤੇ ਬੰਜਰ ਹੋਣੋਂ ਬਚਾਇਆ ਜਾ ਸਕੇ। 

ਸ. ਬੁੱਟਰ ਨੇ ਕਿਹਾ ਕਿ ਪਹਿਲਾਂ ਹਰ ਪੰਜਾਬੀ ਦੇ ਘਰ ਵਿੱਚ ਦਸ ਵੀਹ ਕਿਤਾਬਾਂ ਵਿਰਾਸਤ, ਇਤਿਹਾਸ, ਕਿੱਸਾ ਕਵਿਤਾ, ਜਨਮ ਸਾਖੀਆਂ ਅਤੇ ਉਪਦੇਸ਼ ਪੁਸਤਕਾਂ ਹੁੰਦੀਆਂ ਸਨ ਜੋ ਪਰਿਵਾਰ ਇਕੱਠਿਆਂ ਬਹਿ ਕੇ ਜਾਂ ਪਿੰਡ ਦੀ ਸੱਥ ਵਿੱਚ ਪੜ੍ਹਦਾ ਅਤੇ ਵਿਚਾਰਦਾ ਸੀ ਪਰ ਹੁਣ ਵਿਅਕਤੀਗਤ ਰੁਚੀਆਂ ਦੀ ਸਰਦਾਰੀ ਕਾਰਨ ਇਹ ਖ਼ਜ਼ਾਨਾ ਖੁਰ ਗਿਆ ਹੈ। ਇਸ ਨੂੰ ਦੇਸ਼ ਬਦੇਸ਼ ਵਿੱਚ ਮੁੜ ਸੁਰਜੀਤ ਕਰਨਾ ਚਾਹੀਦਾ ਹੈ। 

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਰਸ਼ਨ ਬੁੱਟਰ ਦੇ ਵਿਚਾਰ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਖੁਸ਼ੀ ਗ਼ਮੀ ਮੌਕੇ ਵੀ ਪੁਸਤਕਾਂ ਸ਼ਗਨ ਜਾਂ ਨਿਸ਼ਾਨੀ ਵਜੋਂ ਦੇਣ ਦੀ ਰੀਤ ਪਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 2013 ਵਿੱਚ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੇਵਾ ਮੁਕਤੀ ਉਪਰੰਤ ਆਪਣੇ ਘਰ ਆਏ ਮਹਿਮਾਨਾਂ ਨੂੰ ਕੋਈ ਨਾ ਕੋਈ ਪੁਸਤਕ ਭੇਂਟ ਕਰਕੇ ਤੋਰਦੇ ਹਨ। ਇਸ ਦਾ ਅੰਦਾਜ਼ਨ ਕਿਆਫ਼ਾ ਇਹ ਹੈ ਕਿ ਉਹ ਹੁਣ ਤੀਕ ਲਗਪਗ ਤਿੰਨ ਹਜ਼ਾਰ ਤੋਂ ਵੱਧ ਕਿਤਾਬਾਂ ਵੱਖ ਵੱਖ ਸੰਸਥਾਵਾਂ ਤੇ ਵਿਅਕਤੀਆਂ ਨੂੰ ਭੇਂਟ ਕਰ ਚੁੱਕੇ ਹਨ। ਸਬੱਬ ਨਾਲ ਅੱਜ 8 ਜੁਲਾਈ ਨੂੰ ਮੇਰੇ ਸਤਿਕਾਰਯੋਗ ਬਾਪੂ ਜੀ ਸ. ਹਰਨਾਮ ਸਿੰਘ ਗਿੱਲ ਦੀ ਬਰਸੀ ਹੈ। ਉਹ 1987 ਵਿੱਚ ਸਾਡੇ ਪਰਿਵਾਰ ਨੂੰ ਸਦੀਵੀ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਉਹ 51ਕਿਤਾਬਾ ਵੱਖ ਵੱਖ ਸੰਸਥਾਵਾਂ ਨੂੰ ਭੇਂਟ ਕਰ ਰਹੇ ਹਨ। ਉਨ੍ਹਾਂ ਇਸ ਵਿੱਚੋਂ ਪੰਜ ਕਿਤਾਬਾਂ ਸੰਧੂਰਦਾਨੀ, ਸਿਮਰਤੀ ਪ੍ਰੋ. ਮਲਵਿੰਦਰਜੀਤ ਸਿੰਘ, ਸ਼ਿਵਚਰਨ ਸਿੰਘ ਗਿੱਲ ਦੀਆਂ 1090 ਪੰਨਿਆਂ ਤੇ ਛਪੀਆਂ ਸਾਰੀਆਂ ਕਹਾਣੀਆਂ, ਡਾ. ਨਰੇਸ਼ ਕੁਮਾਰ ਦੀ ਮੁਲਾਕਾਤਾਂ ਆਧਾਰਿਤ ਪੁਸਤਕ ਲੇਖਕ ਵੇਲ਼ਾ ਅਤੇ ਚਰਖੜੀ ਦਰਸ਼ਨ ਬੁੱਟਰ ਰਾਹੀਂ ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਲਾਇਬਰੇਰੀ ਲਈ ਭੇਂਟ ਕੀਤੀਆਂ। 

ਦਰਸ਼ਨ ਬੁੱਟਰ ਨੇ ਆਪਣੀ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਪੁਸਤਕ “ਮਹਾਂ ਕੰਬਣੀ” ਅਤੇ ਆਪਣੇ ਸਤਿਕਾਰ ਯੋਗ ਪਿਤਾ ਸ. ਪ੍ਹੀਤਮ ਸਿੰਘ ਦੀ ਪ੍ਰੇਰਨਾ ਨਾਲ ਆਪਣੇ ਪਿੰਡ ਥੂਹੀ ਦੇ ਚੌਗਿਰਦੇ ਅਤੇ ਜਨ ਜੀਵਨ ਬਾਰੇ ਲਿਖੀ ਪੁਸਤਕ “ਅੱਕਾਂ ਦੀ ਕਵਿਤਾ”  ਗੁਰਭਜਨ ਸਿੰਘ ਗਿੱਲ ਦੀ ਪਰਿਵਾਰਕ ਲਾਇਬਰੇਰੀ ਲਈ ਭੇਂਟ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.