IMG-LOGO
ਹੋਮ ਪੰਜਾਬ: ਸਰਹੱਦੀ ਖੇਤਰ 'ਚ ਸ਼ੋਕ ਦੀ ਲਹਿਰ: ਪੱਛਮੀ ਬੰਗਾਲ 'ਚ ਡਿਊਟੀ...

ਸਰਹੱਦੀ ਖੇਤਰ 'ਚ ਸ਼ੋਕ ਦੀ ਲਹਿਰ: ਪੱਛਮੀ ਬੰਗਾਲ 'ਚ ਡਿਊਟੀ ਦੌਰਾਨ ਮਮਦੋਟ ਦਾ ਫ਼ੌਜੀ ਜਵਾਨ ਹਰਮੇਸ਼ ਸਿੰਘ ਸ਼ਹੀਦ; ਕਰੰਟ ਲੱਗਣ ਕਾਰਨ ਹੋਈ ਮੌਤ

Admin User - Jul 21, 2026 12:17 PM
IMG

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਬਲਾਕ ਮਮਦੋਟ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੱਛਮੀ ਬੰਗਾਲ ਦੇ ਪਾਨਾਗੜ੍ਹ ਆਰਮੀ ਕੈਂਪ ਵਿੱਚ ਤੈਨਾਤ ਭਾਰਤੀ ਫ਼ੌਜ ਦੇ ਸਿਗਨਲ ਵਿਭਾਗ ਦੇ ਜਵਾਨ ਹਰਮੇਸ਼ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਜਵਾਨ ਮਮਦੋਟ ਨੇੜਲੇ ਸਰਹੱਦੀ ਪਿੰਡ ਰਾਊਕੇ ਹਿਠਾੜ ਦਾ ਰਹਿਣ ਵਾਲਾ ਸੀ। ਇਸ ਮੰਦਭਾਗੀ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੂਰੇ ਪਿੰਡ ਅਤੇ ਇਲਾਕੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ, ਫ਼ੌਜੀ ਜਵਾਨ ਹਰਮੇਸ਼ ਸਿੰਘ ਬੀਤੇ ਦਿਨੀਂ ਸਵੇਰੇ ਲਗਭਗ 11 ਵਜੇ ਕੈਂਪ ਅੰਦਰ ਸਟਰੀਟ ਲਾਈਟ ਦੀ ਮੁਰੰਮਤ ਕਰ ਰਿਹਾ ਸੀ। ਇਸੇ ਦੌਰਾਨ ਉਹ ਅਚਾਨਕ ਹਾਈ-ਵੋਲਟੇਜ ਕਰੰਟ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਝੁਲਸ ਗਿਆ। ਸਾਥੀ ਜਵਾਨਾਂ ਵੱਲੋਂ ਉਸ ਨੂੰ ਤੁਰੰਤ ਪਾਨਾਗੜ੍ਹ ਸਥਿਤ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ 19 ਜੁਲਾਈ ਦੀ ਸ਼ਾਮ ਕਰੀਬ 7:30 ਵਜੇ ਉਸ ਨੇ ਆਖ਼ਰੀ ਸਾਹ ਲਿਆ।


ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਾਨਾਗੜ੍ਹ ਪਹੁੰਚੇ ਮ੍ਰਿਤਕ ਜਵਾਨ ਦੇ ਚਚੇਰੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਵਿਸ਼ੇਸ਼ ਹੈਲੀਕਾਪਟਰ ਰਾਹੀਂ ਪਹਿਲਾਂ ਦਿੱਲੀ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਸੈਨਾ ਦੀਆਂ ਗੱਡੀਆਂ ਰਾਹੀਂ ਉਸ ਨੂੰ ਜੱਦੀ ਪਿੰਡ ਰਾਊਕੇ ਹਿਠਾੜ ਪਹੁੰਚਾਇਆ ਜਾਵੇਗਾ, ਜਿੱਥੇ ਜਵਾਨ ਦਾ ਪੂਰੇ ਸੈਨਿਕ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.