IMG-LOGO
ਹੋਮ ਪੰਜਾਬ: PSCST ਦਾ 43ਵਾਂ ਸਥਾਪਨਾ ਦਿਵਸ ਮਨਾਇਆ, ਪੰਜਾਬ 'ਚ ਰਿਸਰਚ, ਨਵੀਨਤਾ...

PSCST ਦਾ 43ਵਾਂ ਸਥਾਪਨਾ ਦਿਵਸ ਮਨਾਇਆ, ਪੰਜਾਬ 'ਚ ਰਿਸਰਚ, ਨਵੀਨਤਾ ਅਤੇ 'ਨੌਲਜ ਸਿਟੀ' ਨੂੰ ਮਿਲੇਗੀ ਨਵੀਂ ਰਫ਼ਤਾਰ

Admin User - Jul 21, 2026 08:30 PM
IMG

ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (PSCST) ਨੇ ਸੋਮਵਾਰ ਨੂੰ ਆਪਣਾ 43ਵਾਂ ਸਥਾਪਨਾ ਦਿਵਸ ਉਤਸ਼ਾਹ ਅਤੇ ਗਰਵ ਨਾਲ ਮਨਾਇਆ। ਇਸ ਸਮਾਗਮ ਵਿੱਚ ਵਿਗਿਆਨ, ਤਕਨਾਲੋਜੀ, ਖੋਜ ਅਤੇ ਨਵੀਨਤਾ ਨਾਲ ਜੁੜੇ ਕਈ ਪ੍ਰਮੁੱਖ ਵਿਗਿਆਨੀ, ਅਧਿਕਾਰੀ, ਅਕਾਦਮਿਕ ਮਾਹਿਰ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪੰਜਾਬ ਵਿੱਚ ਵਿਗਿਆਨਕ ਖੋਜ, ਤਕਨਾਲੋਜੀ ਵਿਕਾਸ ਅਤੇ ਉਦਯੋਗਾਂ ਨਾਲ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਲਈ ਭਵਿੱਖੀ ਯੋਜਨਾਵਾਂ 'ਤੇ ਵੀ ਚਰਚਾ ਕੀਤੀ ਗਈ।

ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ (ਆਈਏਐਸ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਮਜ਼ਬੂਤ ਰਿਸਰਚ ਅਤੇ ਇਨੋਵੇਸ਼ਨ ਇਕੋਸਿਸਟਮ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ‘ਨੌਲਜ ਸਿਟੀ’ ਪ੍ਰੋਜੈਕਟ ਨੂੰ ਵਿਕਸਤ ਕਰਨ ਦੇ ਨਾਲ-ਨਾਲ ਸਰਕਾਰ, ਸਿੱਖਿਆ ਸੰਸਥਾਵਾਂ, ਰਿਸਰਚ ਸੰਗਠਨਾਂ, ਉਦਯੋਗਾਂ ਅਤੇ ਸਟਾਰਟਅੱਪਸ ਵਿਚਕਾਰ ਸਹਿਯੋਗ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਵਿਸ਼ੇਸ਼ ਸਕੱਤਰ ਡਾ. ਸ਼ੈਲੇਂਦਰ ਕੌਰ (ਆਈਐਫਐਸ) ਨੇ ਪਿਛਲੇ 43 ਸਾਲਾਂ ਦੌਰਾਨ PSCST ਵੱਲੋਂ ਵਿਗਿਆਨ ਅਤੇ ਤਕਨਾਲੋਜੀ ਖੇਤਰ ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਐਗਜ਼ੈਕਟਿਵ ਡਾਇਰੈਕਟਰ ਪ੍ਰੀਤਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੌਂਸਲ ਇਸ ਵੇਲੇ 8,000 ਤੋਂ ਵੱਧ ਉਦਯੋਗਿਕ ਇਕਾਈਆਂ ਨੂੰ ਸਾਫ਼ ਤਕਨਾਲੋਜੀ, ਊਰਜਾ ਦੱਖਲਤਾ ਅਤੇ ਵਾਤਾਵਰਣ ਸੁਰੱਖਿਆ ਨਾਲ ਸਬੰਧਤ ਵਿਗਿਆਨਕ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ‘ਸੈਂਟਰ ਫਾਰ ਰਿਸਰਚ, ਇਨੋਵੇਸ਼ਨ, ਪਾਲਿਸੀ ਐਂਡ ਟੈਕਨਾਲੋਜੀ ਐਡਵਾਂਸਮੈਂਟ’ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜੋ ਭਵਿੱਖ ਵਿੱਚ ਖੋਜ ਅਤੇ ਨਵੀਨਤਾ ਨੂੰ ਨਵੀਂ ਦਿਸ਼ਾ ਦੇਵੇਗਾ।

ਸਮਾਗਮ ਦੌਰਾਨ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਨੌਜਵਾਨਾਂ ਦੇ ਹੁਨਰ ਵਿਕਾਸ, ਸਟਾਰਟਅੱਪ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗਾਂ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਮਜ਼ਬੂਤ ਭਾਈਚਾਰਾ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਨਾਬੀ ਦੇ ਐਗਜ਼ੈਕਟਿਵ ਡਾਇਰੈਕਟਰ ਪ੍ਰੋ. ਅਸ਼ਵਨੀ ਪਰੀਕ ਨੇ ਕਿਹਾ ਕਿ ਪੋਸ਼ਣ ਸੁਰੱਖਿਆ ਅਤੇ ਖੇਤੀਬਾੜੀ ਦੇ ਟਿਕਾਊ ਵਿਕਾਸ ਲਈ ਵਿਗਿਆਨ ਆਧਾਰਿਤ ਨਵੀਨਤਾ ਅਤੇ ਸਾਂਝੇ ਖੋਜ ਪ੍ਰੋਜੈਕਟ ਬਹੁਤ ਮਹੱਤਵਪੂਰਨ ਹਨ। ਜਾਇੰਟ ਡਾਇਰੈਕਟਰ ਡਾ. ਦਪਿੰਦਰ ਬਕਸ਼ੀ ਨੇ ਵੀ ਕੌਂਸਲ ਨਾਲ ਜੁੜੀਆਂ ਸਹਿਯੋਗੀ ਸੰਸਥਾਵਾਂ ਅਤੇ ਇਨੋਵੇਸ਼ਨ ਇਕੋਸਿਸਟਮ ਦੇ ਯੋਗਦਾਨ ਦੀ ਸਰਾਹਨਾ ਕੀਤੀ।

ਇਸ ਮੌਕੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਡਾ. ਲੱਜਾ ਦੇਵੀ ਗੋਇਲ (ਏਆਈਆਈਐਮਐਸ ਬਠਿੰਡਾ), ਸੁਸ਼ਰੀ ਨਿਤਿਕਾ ਖੁਰਾਨਾ (ਚੰਡੀਗੜ੍ਹ ਐਂਜਲਜ਼ ਨੈੱਟਵਰਕ), ਸ਼੍ਰੀ ਜੋਤੀ ਸਰੂਪ (ਉਨਾਤੀ ਕੋਆਪਰੇਟਿਵ, ਤਲਵਾਡਾ), ਪ੍ਰੋ. ਮਨੂ ਸ਼ਰਮਾ (ਪੰਜਾਬ ਯੂਨੀਵਰਸਿਟੀ) ਅਤੇ ਡਾ. ਵਿਪਾਸ਼ਾ (ਐਸਐਚਈ ਸਟਾਰਟਅੱਪ) ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ PSCST ਦੀ ਸਮਾਰਿਕਾ ਅਤੇ ਬੌਧਿਕ ਸੰਪਦਾ ਅਧਿਕਾਰਾਂ (IPR) ਨਾਲ ਸੰਬੰਧਿਤ ਟਿਸਕ ਬੁਲੇਟਿਨ ਵੀ ਜਾਰੀ ਕੀਤਾ ਗਿਆ, ਜੋ ਰਿਸਰਚ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.