ਤਾਜਾ ਖਬਰਾਂ
ਮੋਗਾ ਸ਼ਹਿਰ ਵਿੱਚ ਬੇਖ਼ੌਫ਼ ਸ਼ਰਾਰਤੀ ਅਨਸਰਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਸਭ ਤੋਂ ਭੀੜ-ਭਾੜ ਵਾਲੇ ਇਲਾਕੇ ਚੈਂਬਰ ਰੋਡ 'ਤੇ ਮੋਟਰਸਾਈਕਲ ਸਵਾਰ ਹਥਿਆਰਬੰਦ ਅਣਪਛਾਤੇ ਨੌਜਵਾਨਾਂ ਨੇ ਬੈਂਕ 'ਚੋਂ ਨਕਦੀ ਕਢਵਾ ਕੇ ਪਰਤ ਰਹੇ ਇੱਕ ਜੋੜੇ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਗੱਡੀ ਦੀ ਭੰਨਤੋੜ ਕੀਤੀ, ਸਗੋਂ ਕਾਰ ਚਲਾ ਰਹੇ ਨੌਜਵਾਨ ਦਲਜੀਤ ਸਿੰਘ 'ਤੇ ਇੱਟਾਂ-ਸੋਟੀਆਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਹਮਲੇ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਜ਼ਖ਼ਮੀ ਨੌਜਵਾਨ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਘਟਨਾ ਦੌਰਾਨ ਕਾਰ 'ਚ ਮੌਜੂਦ ਮਹਿਲਾ ਸਪਨਾ ਸੇਤੀਆ ਨੇ ਪੂਰੀ ਵਾਰਦਾਤ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸਪਨਾ ਨੇ ਖ਼ੁਲਾਸਾ ਕੀਤਾ ਕਿ ਪੁਲਿਸ ਉਨ੍ਹਾਂ ਨੂੰ ਇਨਸਾਫ਼ ਦੇਣ ਦੀ ਬਜਾਏ ਕਰਾਸ ਕੇਸ ਦਾ ਡਰ ਦਿਖਾ ਕੇ ਮਾਮਲੇ 'ਚ ਰਾਜ਼ੀਨਾਮਾ ਕਰਨ ਲਈ ਮਜ਼ਬੂਰ ਕਰ ਰਹੀ ਹੈ।
ਸਪਨਾ ਸੇਤੀਆ ਅਨੁਸਾਰ ਇਸ ਖ਼ੂਨੀ ਹਮਲੇ ਦੀ ਤੰਦ 15 ਜੁਲਾਈ ਦੀ ਇੱਕ ਘਟਨਾ ਨਾਲ ਜੁੜੀ ਹੋਈ ਹੈ:
ਪੀੜਤ ਧਿਰ ਨੇ ਦੋਸ਼ ਲਾਇਆ ਹੈ ਕਿ ਜੇਕਰ ਪੁਲਿਸ ਨੇ ਪਹਿਲੀ ਸ਼ਿਕਾਇਤ 'ਤੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਇਹ ਭਿਆਨਕ ਘਟਨਾ ਨਾ ਵਾਪਰਦੀ। ਉਨ੍ਹਾਂ ਹੁਣ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੇ ਯਤਨਾਂ ਵਿਰੁੱਧ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਗੁਹਾਰ ਲਗਾਉਂਦਿਆਂ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਪੁਲਿਸ ਪ੍ਰਸ਼ਾਸਨ ਸੀਸੀਟੀਵੀ (CCTV) ਫੁਟੇਜ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਕਰਨ ਦੀ ਗੱਲ ਕਹਿ ਰਿਹਾ ਹੈ।
Get all latest content delivered to your email a few times a month.