ਤਾਜਾ ਖਬਰਾਂ
26 ਜੁਲਾਈ ਨੂੰ ਪੂਰਾ ਰਾਸ਼ਟਰ ਕਾਰਗਿਲ ਵਿਜੇ ਦਿਵਸ ਮੌਕੇ ਦੇਸ਼ ਦੀਆਂ ਸੀਮਾਵਾਂ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਜਵਾਨਾਂ ਦੀ ਅਮਰ ਕੁਰਬਾਨੀ ਨੂੰ ਨਮਨ ਕਰ ਰਿਹਾ ਹੈ। ਇਨ੍ਹਾਂ ਅਮਰ ਸ਼ਹੀਦਾਂ ਵਿੱਚ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਗੁਲਪੁਰ ਦਾ ਛੋਟੀ ਉਮਰ ਦਾ ਸੂਰਬੀਰ ਸਿਪਾਹੀ ਬਲਜਿੰਦਰ ਸਿੰਘ ਛੋਕਰ ਵੀ ਸ਼ਾਮਲ ਹੈ। ਮਹਿਜ਼ 18 ਸਾਲ 10 ਮਹੀਨੇ ਦੀ ਉਮਰ 'ਚ ਦੇਸ਼ ਦੀ ਅਖੰਡਤਾ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਇਸ ਗੱਭਰੂ ਦੀ ਬਹਾਦਰੀ 'ਤੇ ਅੱਜ ਪੂਰੇ ਪੰਜਾਬ ਨੂੰ ਮਾਣ ਹੈ।
1 ਜੂਨ 1998 ਨੂੰ ਸਿੱਖ ਰੈਜੀਮੈਂਟ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਦਾ ਰਾਹ ਚੁਣਨ ਵਾਲੇ ਬਲਜਿੰਦਰ ਸਿੰਘ ਨੂੰ 17ਵੀਂ ਬਟਾਲੀਅਨ ਨਾਲ ਨੌਸ਼ਹਿਰਾ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਸੀ:
ਬਲਜਿੰਦਰ ਸਿੰਘ ਦੀ ਰਗ-ਰਗ 'ਚ ਦੇਸ਼ ਭਗਤੀ ਰਚੀ ਹੋਈ ਸੀ:
ਉਨ੍ਹਾਂ ਦੇ ਪਿਤਾ ਸੇਵਾਮੁਕਤ ਕੈਪਟਨ ਅਮਰਜੀਤ ਸਿੰਘ ਨੇ ਵੀ 1971 ਦੀ ਜੰਗ ਦੌਰਾਨ ਅਜਨਾਲਾ ਸੈਕਟਰ 'ਚ ਸਿੱਖ ਰੈਜੀਮੈਂਟ ਵੱਲੋਂ ਬਹਾਦਰੀ ਨਾਲ ਸੇਵਾ ਨਿਭਾਈ ਸੀ। ਪਰਿਵਾਰ ਨੇ ਆਪਣੇ ਘਰ ਦੇ ਵਿਹੜੇ ਨੂੰ ਫ਼ੌਜੀ ਬੰਕਰਾਂ ਵਰਗੇ ਰੰਗਾਂ ਨਾਲ ਸਜਾ ਕੇ ਸ਼ਹੀਦ ਪੁੱਤਰ ਦੀ ਯਾਦ ਨੂੰ ਤਾਜ਼ਾ ਰੱਖਿਆ ਹੈ। ਇਸ ਤੋਂ ਇਲਾਵਾ ਸ਼ਹੀਦ ਦੀ ਯਾਦ ਵਿੱਚ ਬਣਨ ਵਾਲੇ ਖੇਡ ਸਟੇਡੀਅਮ ਲਈ ਸਰਕਾਰ ਵੱਲੋਂ 32 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ।
ਸ਼ਹੀਦ ਬਲਜਿੰਦਰ ਸਿੰਘ ਛੋਕਰ ਦਾ ਨਿਡਰ ਜਜ਼ਬਾ ਅਤੇ ਦੇਸ਼ ਪ੍ਰਤੀ ਅਟੁੱਟ ਨਿਸ਼ਠਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਫਰਜ਼ ਅਤੇ ਬਹਾਦਰੀ ਦਾ ਮਾਰਗਦਰਸ਼ਨ ਕਰਦੀ ਰਹੇਗੀ।
Get all latest content delivered to your email a few times a month.