IMG-LOGO
ਹੋਮ ਪੰਜਾਬ: ਸੱਕੀ ਨਾਲੇ ਦੀ ਸਫ਼ਾਈ ਲਈ ਭਾਰਤੀ ਫ਼ੌਜ ਤੋਂ ਮਿਲੀ ਪ੍ਰਵਾਨਗੀ:...

ਸੱਕੀ ਨਾਲੇ ਦੀ ਸਫ਼ਾਈ ਲਈ ਭਾਰਤੀ ਫ਼ੌਜ ਤੋਂ ਮਿਲੀ ਪ੍ਰਵਾਨਗੀ: ਕੁਲਦੀਪ ਸਿੰਘ ਧਾਲੀਵਾਲ

Admin User - Jul 30, 2026 08:28 PM
IMG

ਅਜਨਾਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਭਾਰਤੀ ਫ਼ੌਜ ਨੇ ਸੱਕੀ ਨਾਲੇ ਦੇ ਆਖਰੀ ਹਿੱਸੇ ਦੀ ਸਫ਼ਾਈ (ਡੀਸਿਲਟਿੰਗ) ਲਈ ਲੋੜੀਂਦੀ ਮਨਜ਼ੂਰੀ (ਐਨ.ਓ.ਸੀ.) ਜਾਰੀ ਕਰ ਦਿੱਤੀ। ਇਸ ਮਨਜ਼ੂਰੀ ਨਾਲ ਲੰਬੇ ਸਮੇਂ ਤੋਂ ਰੁਕਿਆ ਹੋਇਆ ਇਹ ਮਹੱਤਵਪੂਰਨ ਪ੍ਰੋਜੈਕਟ ਹੁਣ ਜਲਦ ਸ਼ੁਰੂ ਹੋਣ ਦੀ ਉਮੀਦ ਹੈ।

ਧਾਲੀਵਾਲ ਨੇ ਜਾਣਕਾਰੀ ਦਿੱਤੀ ਕਿ ਪਿੰਡ ਲੋਧੀ ਗੁੱਜਰ ਤੋਂ ਰਾਵੀ ਦਰਿਆ ਤੱਕ ਕਰੀਬ 5 ਕਿਲੋਮੀਟਰ ਲੰਬਾ ਸੱਕੀ ਨਾਲੇ ਦਾ ਹਿੱਸਾ ਭਾਰਤੀ ਫ਼ੌਜ ਦੇ ਅਧੀਨ ਆਉਂਦਾ ਹੈ। ਫ਼ੌਜ ਦੀ ਮਨਜ਼ੂਰੀ ਨਾ ਮਿਲਣ ਕਾਰਨ ਇਸ ਖੇਤਰ ਵਿੱਚ ਸਾਲਾਂ ਤੋਂ ਡੀਸਿਲਟਿੰਗ ਦਾ ਕੰਮ ਨਹੀਂ ਹੋ ਸਕਿਆ ਸੀ, ਜਿਸ ਕਾਰਨ ਨਾਲੇ ਵਿੱਚ ਗਾਰ ਅਤੇ ਮਿੱਟੀ ਜਮ੍ਹਾ ਹੋ ਗਈ ਅਤੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਸੀ।

ਉਨ੍ਹਾਂ ਦੱਸਿਆ ਕਿ ਭਾਰਤੀ ਫ਼ੌਜ ਦੇ ਉੱਚ ਅਧਿਕਾਰੀਆਂ ਬ੍ਰਿਗੇਡੀਅਰ ਐਸ.ਐਸ. ਛਿੱਲਰ, ਬ੍ਰਿਗੇਡੀਅਰ ਸੁਖਬੀਰ ਸਿੰਘ ਅਤੇ ਕਮਾਂਡਿੰਗ ਅਫ਼ਸਰ ਐਂਟਨੀ ਰੌਬਿਨਜ਼ ਡੀ ਨਾਲ ਹੋਈ ਮੀਟਿੰਗ ਦੌਰਾਨ ਇਸ ਕੰਮ ਲਈ ਸਹਿਮਤੀ ਬਣ ਗਈ ਅਤੇ ਐਨ.ਓ.ਸੀ. ਜਾਰੀ ਕਰ ਦਿੱਤੀ ਗਈ।

ਧਾਲੀਵਾਲ ਨੇ ਕਿਹਾ ਕਿ ਜਿਵੇਂ ਹੀ ਪਾਣੀ ਦਾ ਪੱਧਰ ਘਟੇਗਾ, ਨਾਲੇ ਦੀ ਵੱਡੇ ਪੱਧਰ 'ਤੇ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਨਾਲ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਸੁਚਾਰੂ ਹੋਵੇਗੀ ਅਤੇ ਕਿਸਾਨਾਂ ਦੀਆਂ ਫ਼ਸਲਾਂ, ਮਜ਼ਦੂਰਾਂ ਦੇ ਘਰਾਂ ਅਤੇ ਆਮ ਲੋਕਾਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਰਾਹਤ ਮਿਲੇਗੀ।

ਉਨ੍ਹਾਂ ਭਾਰਤੀ ਫ਼ੌਜ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਸਰਹੱਦੀ ਖੇਤਰ ਦੇ ਲੋਕਾਂ ਦੇ ਹਿੱਤ ਵਿੱਚ ਇੱਕ ਅਹਿਮ ਕਦਮ ਸਾਬਤ ਹੋਵੇਗਾ। ਇਸ ਮੌਕੇ ਐਸ.ਈ. ਮਹੇਸ਼ ਸਿੰਘ, ਐਕਸ.ਈ.ਐਨ. ਅੰਕੁਸ਼ ਚੌਧਰੀ ਅਤੇ ਜੇ.ਈ. ਕਮਲਪ੍ਰੀਤ ਸਿੰਘ ਵੀ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.