IMG-LOGO
ਹੋਮ ਪੰਜਾਬ: ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ 'ਤੇ ਅੰਬਾਲਾ 'ਚ ਭਾਰੀ ਹਮਲਾ:...

ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ 'ਤੇ ਅੰਬਾਲਾ 'ਚ ਭਾਰੀ ਹਮਲਾ: ਕਾਰ ਦੀ ਭੰਨਤੋੜ ਤੇ ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ ਆਇਆ ਪਹਿਲਾ ਬਿਆਨ; ਬੋਲੇ- "ਬਦਲਾ ਜ਼ਰੂਰ...

Admin User - Aug 08, 2026 01:50 PM
IMG

ਪੰਜੋਖਰਾ ਸਾਹਿਬ (ਅੰਬਾਲਾ) ਨੇੜੇ ਬੀਤੇ ਦਿਨੀਂ ਭਾਰੀ ਹਿੰਸਕ ਹਮਲੇ ਦਾ ਸ਼ਿਕਾਰ ਹੋਏ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਹਸਪਤਾਲ 'ਚ ਜ਼ੇਰ-ਏ-ਇਲਾਜ ਮੰਡ ਨੇ ਹਮਲਾਵਰਾਂ 'ਤੇ ਗੰਭੀਰ ਦੋਸ਼ ਲਾਉਂਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਬੇਟੇ 'ਤੇ ਜਾਨਲੇਵਾ ਹਮਲਾ ਸੋਚੀ-ਸਮੀਝੀ ਸਾਜ਼ਿਸ਼ ਤਹਿਤ ਕੀਤਾ ਗਿਆ ਸੀ।


ਆਪਣੀ ਹੱਡਬੀਤੀ ਸੁਣਾਉਂਦਿਆਂ ਗੁਰਸਿਮਰਨ ਮੰਡ ਨੇ ਦੱਸਿਆ, "ਮੈਂ ਗੁਰੂ ਘਰ ਨਤਮਸਤਕ ਹੋਣ ਗਿਆ ਸੀ, ਪਰ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਜਦੋਂ ਮੈਂ ਆਪਣੀ ਗੱਡੀ 'ਚ ਬੈਠਾ ਸੀ ਤਾਂ ਪਹਿਲਾਂ 50 ਤੋਂ 60 ਅਤੇ ਦੇਖਦੇ ਹੀ ਦੇਖਦੇ ਕਰੀਬ 1000 ਲੋਕਾਂ ਦੀ ਭੀੜ ਨੇ ਸਾਨੂੰ ਘੇਰ ਲਿਆ। ਉਨ੍ਹਾਂ ਨੇ ਇੱਟਾਂ-ਪੱਥਰਾਂ ਨਾਲ ਸਾਡੀ ਗੱਡੀ ਦੀ ਸ਼ਰੇਆਮ ਭੰਨਤੋੜ ਕੀਤੀ ਅਤੇ ਮੈਨੂੰ ਤੇ ਮੇਰੇ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟਿਆ।" ਮੰਡ ਅਨੁਸਾਰ ਹਮਲੇ ਦੌਰਾਨ ਉਨ੍ਹਾਂ ਦੇ ਦੰਦ ਵੀ ਟੁੱਟ ਗਏ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।


ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ 'ਤੇ ਇਹ ਹਮਲਾ ਦੇਸ਼ ਦੀ ਸੇਵਾ ਕਰਨ, ਪ੍ਰਧਾਨ ਮੰਤਰੀ ਅਤੇ RSS ਦੇ ਪੱਖ 'ਚ ਬੋਲਣ ਕਾਰਨ ਕੀਤਾ ਗਿਆ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, "ਜੇਕਰ ਦੇਸ਼ ਤੇ ਕੌਮ ਦੀ ਗੱਲ ਕਰਨਾ ਪਾਪ ਹੈ, ਤਾਂ ਮੈਨੂੰ ਇੱਛਾ ਮੌਤ ਦੇ ਦਿੱਤੀ ਜਾਵੇ।" ਉਨ੍ਹਾਂ ਨਾਲ ਹੀ ਚੇਤਾਵਨੀ ਦਿੱਤੀ ਕਿ ਉਹ ਅਜਿਹੇ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਇਸ ਜ਼ੁਲਮ ਦਾ ਬਦਲਾ ਜ਼ਰੂਰ ਲੈਣਗੇ। ਮੰਡ ਨੇ ਬਿਸ਼ਮ ਪ੍ਰਸਥਿਤੀਆਂ 'ਚ ਆਪਣੀ ਜਾਨ ਬਚਾਉਣ ਲਈ ਹਰਿਆਣਾ ਪੁਲਿਸ ਦਾ ਧੰਨਵਾਦ ਵੀ ਕੀਤਾ।


ਜ਼ਿਕਰਯੋਗ ਹੈ ਕਿ ਹੰਗਾਮੇ ਦੌਰਾਨ ਗੁਰਸਿਮਰਨ ਮੰਡ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਉਹ ਖ਼ੁਦ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ। ਹਰਿਆਣਾ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ 'ਤੇ ਮੌਜੂਦ ਸੀਸੀਟੀਵੀ (CCTV) ਤੇ ਵਾਇਰਲ ਵੀਡੀਓਜ਼ ਦੇ ਆਧਾਰ 'ਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.