IMG-LOGO
ਹੋਮ ਪੰਜਾਬ: ਵਧੀਆ ਸੇਵਾਵਾਂ ਲਈ ਵਿਜੈਪਾਲ ਸਿੰਘ ਗਰੇਵਾਲ ਨੂੰ ਮਿਲੀ ਤਰੱਕੀ, ਬਣੇ...

ਵਧੀਆ ਸੇਵਾਵਾਂ ਲਈ ਵਿਜੈਪਾਲ ਸਿੰਘ ਗਰੇਵਾਲ ਨੂੰ ਮਿਲੀ ਤਰੱਕੀ, ਬਣੇ ਸਬ-ਇੰਸਪੈਕਟਰ

Admin User - Aug 08, 2026 07:16 PM
IMG

ਪੁਲਿਸ ਵਿਭਾਗ ਵਿੱਚ ਆਪਣੀਆਂ ਸ਼ਾਨਦਾਰ ਅਤੇ ਸਮਰਪਿਤ ਸੇਵਾਵਾਂ ਦੇ ਮੱਦੇਨਜ਼ਰ ਸਹਾਇਕ ਥਾਣੇਦਾਰ ਵਿਜੈਪਾਲ ਸਿੰਘ ਗਰੇਵਾਲ ਨੂੰ ਤਰੱਕੀ ਦੇ ਕੇ ਸਬ-ਇੰਸਪੈਕਟਰ ਬਣਾਇਆ ਗਿਆ ਹੈ। ਉਨ੍ਹਾਂ ਦੀ ਤਰੱਕੀ ਮੌਕੇ ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐੱਸ. ਵੱਲੋਂ ਉਨ੍ਹਾਂ ਦੇ ਮੋਢਿਆਂ ’ਤੇ ਸਟਾਰ ਲਗਾ ਕੇ ਨਵੇਂ ਅਹੁਦੇ ਦੀ ਵਧਾਈ ਦਿੱਤੀ ਗਈ।

ਇਸ ਮੌਕੇ ਐੱਸ.ਪੀ. ਪਵਨਜੀਤ ਚੌਧਰੀ, ਪੀ.ਪੀ.ਐੱਸ. ਅਤੇ ਡੀ.ਐੱਸ.ਪੀ. ਮੋਹਿਤ ਕੁਮਾਰ ਸਿੰਗਲਾ ਸਮੇਤ ਪੁਲਿਸ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ। ਵਿਜੈਪਾਲ ਸਿੰਘ ਗਰੇਵਾਲ ਦੀ ਤਰੱਕੀ ’ਤੇ ਸ਼ਹਿਰ ਵਾਸੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਵੱਲੋਂ ਵੀ ਖੁਸ਼ੀ ਪ੍ਰਗਟ ਕਰਦਿਆਂ ਵਧਾਈਆਂ ਦਿੱਤੀਆਂ ਗਈਆਂ।

ਵਿਜੈਪਾਲ ਸਿੰਘ ਗਰੇਵਾਲ ਨੇ ਆਪਣੀ ਤਰੱਕੀ ’ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਿਲੇ ਪਿਆਰ, ਸਹਿਯੋਗ ਅਤੇ ਸ਼ੁਭਕਾਮਨਾਵਾਂ ਲਈ ਉਹ ਤਹਿ ਦਿਲੋਂ ਆਭਾਰੀ ਹਨ। ਉਨ੍ਹਾਂ ਨੇ ਭਵਿੱਖ ਵਿੱਚ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.