IMG-LOGO
ਹੋਮ ਰਾਸ਼ਟਰੀ: NEET ਤੋਂ ਬਾਅਦ ਹੁਣ UGC-NET 'ਚ ਗੜਬੜੀ: 3 ਵਿਸ਼ਿਆਂ ਦੀ...

NEET ਤੋਂ ਬਾਅਦ ਹੁਣ UGC-NET 'ਚ ਗੜਬੜੀ: 3 ਵਿਸ਼ਿਆਂ ਦੀ ਪ੍ਰੀਖਿਆ ਰੱਦ; NTA ਨੇ ਮੰਨੀਆਂ ਟਾਈਪਿੰਗ ਤੇ ਛਪਾਈ ਦੀਆਂ ਗਲਤੀਆਂ, 9-10 ਸਤੰਬਰ ਨੂੰ ਹੋਵੇਗਾ ਦੁਬਾਰਾ...

Admin User - Aug 17, 2026 12:02 PM
IMG

NEET ਪੇਪਰ ਲੀਕ ਵਿਵਾਦ ਤੋਂ ਬਾਅਦ ਹੁਣ ਨੈਸ਼ਨਲ ਟੈਸਟਿੰਗ ਏਜੰਸੀ (NTA) UGC-NET ਪ੍ਰੀਖਿਆ 'ਚ ਹੋਈਆਂ ਗੜਬੜੀਆਂ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਆ ਗਈ ਹੈ। NTA ਨੇ ਐਤਵਾਰ ਨੂੰ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ (Sociology) ਦੇ ਪ੍ਰਸ਼ਨ ਪੱਤਰਾਂ 'ਚ ਸਪੈਲਿੰਗ, ਛਪਾਈ ਅਤੇ ਅਨੁਵਾਦ ਦੀਆਂ ਗੰਭੀਰ ਗਲਤੀਆਂ ਮੰਨਦੇ ਹੋਏ ਇਹ ਤਿੰਨੇ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਏਜੰਸੀ ਵੱਲੋਂ ਹੁਣ ਇਹ ਪ੍ਰੀਖਿਆਵਾਂ 9 ਅਤੇ 10 ਸਤੰਬਰ ਨੂੰ ਮੁੜ ਕਰਵਾਈਆਂ ਜਾਣਗੀਆਂ, ਜਿਸ ਲਈ ਪਰੀਖਿਆਰਥੀਆਂ ਤੋਂ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ।


22 ਜੂਨ ਤੋਂ 30 ਜੂਨ ਦਰਮਿਆਨ ਆਯੋਜਿਤ ਕੀਤੀ ਗਈ ਪ੍ਰੀਖਿਆ ਦੀ ਪ੍ਰੋਵਿਜ਼ਨਲ ਆਂਸਰ-ਕੀ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਕਈ ਖ਼ਾਮੀਆਂ ਵੱਲ ਧਿਆਨ ਦਿਵਾਇਆ ਗਿਆ ਸੀ। NTA ਦੁਆਰਾ ਬਣਾਈ ਗਈ ਜਾਂਚ ਕਮੇਟੀ ਨੇ ਪਾਇਆ ਕਿ ਪ੍ਰਸ਼ਨ ਪੱਤਰਾਂ ਵਿੱਚ ਨਾਂ ਗਲਤ ਸਨ, ਕਿਤਾਬਾਂ ਦੇ ਨਾਂ ਵਿਗੜੇ ਹੋਏ ਸਨ ਅਤੇ ਵਿਆਕਰਣ ਵਗੈਰਾ ਦੀਆਂ ਭਾਰੀ ਖ਼ਾਮੀਆਂ ਸਨ। ਇਸ ਤੋਂ ਇਲਾਵਾ ਪੁਰਾਣੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਕਈ ਪ੍ਰਸ਼ਨਾਂ ਨੂੰ ਜਿਵੇਂ ਦਾ ਤਿਵੇਂ ਦੁਹਰਾਇਆ ਗਿਆ ਸੀ, ਜਿਨ੍ਹਾਂ ਨੂੰ ਮਹਿਜ਼ ਪ੍ਰਸ਼ਨ ਹਟਾ ਕੇ ਠੀਕ ਕਰਨਾ ਸੰਭਵ ਨਹੀਂ ਸੀ। ਇਸੇ ਕਾਰਨ ਏਜੰਸੀ ਨੇ 87 ਵਿੱਚੋਂ 84 ਵਿਸ਼ਿਆਂ ਦੀ ਆਂਸਰ-ਕੀ ਜਾਰੀ ਕਰ ਦਿੱਤੀ, ਜਦੋਂ ਕਿ ਇਨ੍ਹਾਂ ਤਿੰਨ ਵਿਸ਼ਿਆਂ ਦੀ ਆਂਸਰ-ਕੀ ਰੋਕ ਕੇ ਪ੍ਰੀਖਿਆ ਰੱਦ ਕਰਨ ਦਾ ਫ਼ੈਸਲਾ ਲਿਆ।


NTA ਵੱਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ ਅੰਗਰੇਜ਼ੀ ਦੀ ਪ੍ਰੀਖਿਆ 9 ਸਤੰਬਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਲਿਆ ਜਾਵੇਗੀ, ਜਦੋਂ ਕਿ ਕਾਮਰਸ ਦਾ ਪੇਪਰ ਉਸੇ ਦਿਨ ਦੁਪਹਿਰ 3:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਸਮਾਜ ਸ਼ਾਸਤਰ ਦੀ ਪ੍ਰੀਖਿਆ 10 ਸਤੰਬਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ NTA ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਿਵਾਦਾਂ 'ਚ ਘਿਰੀ ਹੋਈ ਹੈ। ਇਸ ਤੋਂ ਪਹਿਲਾਂ 3 ਮਈ ਨੂੰ ਆਯੋਜਿਤ NEET-UG ਪ੍ਰੀਖਿਆ ਦਾ ਪੇਪਰ ਲੀਕ ਹੋਣ ਕਾਰਨ 21 ਜੂਨ ਨੂੰ ਦੁਬਾਰਾ ਪ੍ਰੀਖਿਆ ਕਰਵਾਉਣੀ ਪਈ ਸੀ, ਜਦੋਂ ਕਿ 2024 ਦੀ NEET ਪ੍ਰੀਖਿਆ 'ਚ ਵੀ ਲੀਕ ਦੇ ਮਾਮਲੇ ਸਾਹਮਣੇ ਆਏ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.