IMG-LOGO
ਹੋਮ ਪੰਜਾਬ: ਲੌਂਗੋਵਾਲ ਕਾਨਫਰੰਸ ਦੀ ਥਾਂ ਬਦਲਣ ’ਤੇ ਅਕਾਲੀ ਦਲ ਦਾ ਸਰਕਾਰ...

ਲੌਂਗੋਵਾਲ ਕਾਨਫਰੰਸ ਦੀ ਥਾਂ ਬਦਲਣ ’ਤੇ ਅਕਾਲੀ ਦਲ ਦਾ ਸਰਕਾਰ ਖ਼ਿਲਾਫ਼ ਵਿਰੋਧ

Admin User - Aug 17, 2026 07:56 PM
IMG

ਸ਼੍ਰੋਮਣੀ ਅਕਾਲੀ ਦਲ ਨੇ ਲੌਂਗੋਵਾਲ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ ਹੋਣ ਵਾਲੀ ਆਪਣੀ ਸਾਲਾਨਾ ਕਾਨਫਰੰਸ ਲਈ ਰਾਖਵੀਂ ਥਾਂ ਪੁਨਰ ਸੁਰਜੀਤ ਦਲ ਨੂੰ ਅਲਾਟ ਕਰਨ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਪਾਰਟੀ ਨੇ 20 ਅਗਸਤ ਨੂੰ ਲੌਂਗੋਵਾਲ ਦੀ ਅਨਾਜ ਮੰਡੀ ਵਿੱਚ ਕਾਨਫਰੰਸ ਕਰਵਾਉਣ ਲਈ ਅਪ੍ਰੈਲ ਵਿੱਚ ਹੀ ਅਰਜ਼ੀ ਦੇ ਕੇ ਲੋੜੀਂਦੀ ਫੀਸ ਜਮ੍ਹਾਂ ਕਰਵਾ ਦਿੱਤੀ ਸੀ। ਉਨ੍ਹਾਂ ਮੁਤਾਬਕ ਬਾਅਦ ਵਿੱਚ ਸਰਕਾਰ ਵੱਲੋਂ ਪੁਨਰ ਸੁਰਜੀਤ ਦਲ ਦੀ ਅਰਜ਼ੀ ਮਨਜ਼ੂਰ ਕਰਕੇ ਉਹੀ ਥਾਂ ਉਸ ਨੂੰ ਅਲਾਟ ਕਰ ਦਿੱਤੀ ਗਈ।

ਡਾ. ਚੀਮਾ ਨੇ ਇਸ ਫੈਸਲੇ ਨੂੰ ਧੱਕੇਸ਼ਾਹੀ ਅਤੇ ਵਿਤਕਰੇ ਭਰਿਆ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੈ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫੈਸਲਾ ਵਾਪਸ ਨਾ ਲਿਆ ਤਾਂ ਪਾਰਟੀ ਸਰਕਾਰੀ ਸੱਤਾ ਦੀ ਕਥਿਤ ਦੁਰਵਰਤੋਂ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕਰੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.