IMG-LOGO
ਹੋਮ ਪੰਜਾਬ: ਪੰਜਾਬ ਯੂਨੀਵਰਸਿਟੀ 'ਚ ਸੀਐੱਮ ਚੰਨੀ ਦੀ ਫੋਟੋ ਵਿਵਾਦ: ਦੇਵੇਸ਼ ਮੌਦਗਿਲ...

ਪੰਜਾਬ ਯੂਨੀਵਰਸਿਟੀ 'ਚ ਸੀਐੱਮ ਚੰਨੀ ਦੀ ਫੋਟੋ ਵਿਵਾਦ: ਦੇਵੇਸ਼ ਮੌਦਗਿਲ ਨੇ ਚਾਂਸਲਰ ਤੇ ਸੀਐੱਮ ਨੂੰ ਲਿਖੀ ਚਿੱਠੀ, ਨਿਯਮਾਂ ਦੀ ਜਾਂਚ ਦੀ ਮੰਗ

Admin User - Aug 24, 2026 12:09 PM
IMG

ਪੰਜਾਬ ਯੂਨੀਵਰਸਿਟੀ (ਪੀਯੂ) ਦੇ ਪ੍ਰੀਖਿਆ ਹਾਲ ਅੰਦਰੋਂ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਵਾਇਰਲ ਹੋਣ ਦਾ ਮਾਮਲਾ ਹੁਣ ਹੋਰ ਭਖ ਗਿਆ ਹੈ। ਚੰਡੀਗੜ੍ਹ ਦੇ ਸਾਬਕਾ ਮੇਅਰ ਅਤੇ ਪੀਯੂ ਦੇ ਸਾਬਕਾ ਸੀਨੈਟ ਤੇ ਸਿੰਡੀਕੇਟ ਮੈਂਬਰ ਦੇਵੇਸ਼ ਮੌਦਗਿਲ ਨੇ ਇਸ ਮਾਮਲੇ ਵਿੱਚ ਪੀਯੂ ਦੇ ਚਾਂਸਲਰ, ਵਾਈਸ ਚਾਂਸਲਰ, ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉੱਚ ਪੱਧਰੀ ਜਾਂਚ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।


ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ 20 ਅਗਸਤ ਨੂੰ ਐੱਮ.ਏ. ਲੋਕ ਪ੍ਰਸ਼ਾਸਨ (Public Administration) ਦੀ ਪ੍ਰੀਖਿਆ ਦੇਣ ਪਹੁੰਚੇ ਸਨ, ਜਿਸ ਦੌਰਾਨ ਉਨ੍ਹਾਂ ਦੀ ਪ੍ਰੀਖਿਆ ਦਿੰਦਿਆਂ ਦੀ ਤਸਵੀਰ ਸਾਹਮਣੇ ਆਈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਵੀ ਪੀਯੂ ਪ੍ਰਸ਼ਾਸਨ 'ਤੇ ਸਵਾਲ ਚੁੱਕਦਿਆਂ ਆਖਿਆ ਸੀ ਕਿ ਜਦੋਂ ਪ੍ਰੀਖਿਆ ਹਾਲ 'ਚ ਮੋਬਾਈਲ ਅਤੇ ਕੈਮਰਾ ਲਿਜਾਣ 'ਤੇ ਪਾਬੰਦੀ ਹੈ, ਤਾਂ ਇਹ ਤਸਵੀਰ ਕਿਵੇਂ ਖਿੱਚੀ ਗਈ? 'ਆਪ' ਨੇ ਪੁੱਛਿਆ ਕਿ ਕੀ ਆਮ ਵਿਦਿਆਰਥੀਆਂ ਅਤੇ 'ਵੀਆਈਪੀ' ਆਗੂਆਂ ਲਈ ਨਿਯਮ ਵੱਖ-ਵੱਖ ਹਨ?


ਚਰਨਜੀਤ ਸਿੰਘ ਚੰਨੀ ਇਸ ਵੇਲੇ ਪੀਯੂ ਤੋਂ ਲੋਕ ਪ੍ਰਸ਼ਾਸਨ 'ਚ ਮਾਸਟਰਜ਼ ਕਰ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਉਹ ਰਾਜਨੀਤੀ ਵਿਗਿਆਨ 'ਚ ਪੀਐੱਚ.ਡੀ. ਵੀ ਮੁਕੰਮਲ ਕਰ ਚੁੱਕੇ ਹਨ। ਆਪਣੀ ਇਸੇ ਪ੍ਰੀਖਿਆ ਦੇ ਚੱਲਦਿਆਂ ਉਹ ਦਿੱਲੀ ਵਿਖੇ ਹੋਈ ਕਾਂਗਰਸ ਵਰਕਿੰਗ ਕਮੇਟੀ (CWC) ਦੀ ਅਹਿਮ ਬੈਠਕ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ। ਪੂਰੇ ਮਾਮਲੇ 'ਚ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਅਧਿਕਾਰਤ ਸਪੱਸ਼ਟੀਕਰਨ ਦੀ ਮੰਗ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.