IMG-LOGO
ਹੋਮ ਪੰਜਾਬ: ਵਿਗਿਆਨਕ ਪੱਤਰਕਾਰੀ ਸਮਾਜ ਤੇ ਵਿਗਿਆਨ ਨੂੰ ਜੋੜਨ ਦਾ ਸਾਧਨ, ਪੁਸ਼ਪਾ...

ਵਿਗਿਆਨਕ ਪੱਤਰਕਾਰੀ ਸਮਾਜ ਤੇ ਵਿਗਿਆਨ ਨੂੰ ਜੋੜਨ ਦਾ ਸਾਧਨ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਅਧੁਨਿਕ ਵਿਗਿਆਨ ਦੀ ਨੈਤਿਕਤਾ,ਪ੍ਰਭਾਵ ਅਤੇ ਪੱਤਰਕਾਰੀ ਦੇ ਵਿਸ਼ੇ ਤੇ ਸੈਮੀਨਾਰ ਦਾ...

Admin User - Aug 25, 2026 07:33 PM
IMG

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ  ਪੱਤਰਕਾਰੀ ਦੇ ਪੇਸ਼ੇ ਨਾਲ ਜੁੜੇ ਵਿਦਿਆਰਥੀਆਂ ਦੇ ਵਿਗਿਆਨe ਪੱਤਰਕਾਰੀ  ਹੁਨਰ ਨੂੰ fBykoD ਦੇ ਆਸ਼ੇ ਨਾਲ ਅਧੁਨਿਕ ਵਿਗਿਆਨ ਦੀ ਨੈਤਿਕਤਾ,ਪ੍ਰਭਾਵ ਅਤੇ ਪੱਤਰਕਾਰੀ ਦੇ ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ  ਮੌਕੇ ਪੰਜਾਬ ਦੇ ਵੱਖ –ਵੱਖ ਕਾਲਜਾਂ ਤੋਂ  ਪੱਤਰਕਾਰੀ ਤੇ ਜਨ-ਸੰਚਾਰ ਨਾਲ ਸਬੰਧਤ150 ਤੋਂ ਵੱਧ  ਵਿਦਿਆਰਥੀਆਂ ਤੇ ਅਧਿਆਪਕਾ ਨੇ ਹਿੱਸਾ ਲਿਆ।  

ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ B/ ਪੱਤਰਕਾਰੀ ਤੇ ਜਨ-ਸੰਚਾਰ ਦੇ ਵਿਦਿਆਰਥੀਆਂ ਨੁੰ ਸੰਬੋਧਨ ਕਰਦਿਆਂ ਵਿਗਿਆਨਕ ਪੱਤਰਕਾਰੀ ਨੂੰ ਹੋਰ ਮਜਬੂਤ ns/ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜੋਰ ਦਿੱਤਾ। ਉਨ੍ਹਾਂ ਵਿਗਿਆਨ ਨੂੰ ਆਮ ਲੋਕਾਂ ਦੀ ਪਹੁੰਚ ਤੱਕ ਲਿਆਉਣ ਲਈ ਮੀਡੀਆ ਵਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਵਿਗਿਆਨਕ ਪੱਤਰਕਾਰ ਇਕ ਅਨੁਵਾਦਕ ਵਜੋਂ ਕੰਮ ਕਰਦਾ ਹੈ ਜੋ ਫ਼ਰਜੀ ਖਬਰਾਂ ਨੂੰ ਰੋਕਣ ਦੇ ਨਾਲ-ਨਾਲ ਗੁੰਝਲਦਾਰ ਵਿਗਿਆਨ ਦੀਆਂ ਬਰੀਕੀਆਂ ਨੂੰ ਅਸਾਨੀ ਨਾਲ  ਰੋਜ਼ਮਰਾਂ ਦੀ ਜ਼ਿੰਦਗੀ ਵਿਚ ਸਮਝਣਯੋਗ ਬਣਾਉਂਦਾ ਹੈ। ਇਸ ਤੋਂ ਇਲਾਵਾ ਵਿਗਿਆਨ ਦੀਆਂ ਨਵੀਆਂ-ਨਵੀਆਂ ਖੋਜਾਂ ਨੂੰ ਸਥਾਨਕ ਭਾਸ਼ਾ ਵਿਚ ਆਮ ਲੋਕਾਂ ਤੱਕ ਲਿਜਾਣ ਵਿੱਚ ਵਿਗਿਆਨਕ ਪੱਤਰਕਾਰ ਵਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਵੀ ਅੱਖੋ- ਪਰੋਖੇ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਜਲਵਾਯੂ ਪਰਿਵਰਤਨ ਵਰਗੇ ਭੱਖਦੇ ਮੁੱਦਿਆਂ ਤੇ ਅਪਣੀਆਂ ਰਿਪੋਰਟ ਵਿੱਚ ਲੋਕਾਂ ਨੂੰ ਡਰਾਉਣ ਵਾਲੇ ਤੱਥ ਪੇਸ਼ ਕਰਨ ਦੀ ਬਜਾਏ ਆਸ਼ਵਾਦੀ ਨਜ਼ਰੀਏ ਅਤੇ ਅਸਲ ਹੱਲਾਂ ਨਾਲ ਲਿਖਣੀਆਂ ਚਾਹੀਦੀਆਂ ਹਨ। ਉਨ੍ਹਾਂ ਨੌਜਵਾਨ ਪੱਤਰਕਾਰਾਂ ਨੂੰ  ਸਮਾਜ ਵਿੱਚ ਤਰਕਪੂਰਨ ਸੋਚ ਪੈਦਾ ਕਰਨ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਅੱਗੋਂ ਕਿਹਾ ਕਿ ਸਰਲ ਅਤੇ ਸਹੀ ਵਿਗਿਆਨਕ ਖਬਰਾਂ ਦੇਸ਼  ਤਰੱਕੀ ਲਈ ਬਹੁਤ ਜ਼ਰੂਰੀ ਹਨ। 


ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੰਚਾਰ ਅਧਿਅ?B ਸਕੂਲ ਦੀ ਚੇਅਰਪਰਸਨ ਡਾ. ਅਰਚਨਾ.ਆਰ ਸਿੰਘ ਇਸ ਮ"ਕੇ ਮੁਖ ਬੁਲਾਰੇ ਵੱਜੋਂ ਹਾਜ਼ਰ ਹੋਈ । ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪੱਤਰਕਾਰ ਨਾ ਸਿਰਫ਼ ਤੱਥਾਂ ਨੂੰ ਇਕੱਠੇ ਹੀ ਕਰਦਾ, ਸਗੋਂ ਉਹਨਾਂ ਨੂੰ  ਵਿਸ਼ੇਸ਼ ਆਕਾਰ ਦੇ ਕੇ  ਲੋਕਾਂ ਸਾਹਮਣੇ ਅਜਿਹੇ ਢੰਗ-ਤਰੀਕੇ ਨਾਲ ਪੇਸ਼ th ਕਰਦਾ ਹੈ, ਜਿਸ ਨਾਲ ਆਮ ਲੋਕਾਂ ਦੀ ਵਿਗਿਆਨ ਪ੍ਰਤੀ ਧਾਰਨਾਂ ਉਪਰ ਡੂੰਘਾ ਪ੍ਰਭਾਵ ਪੈਦਾ ਹੈ।  ਉਨ੍ਹਾਂ ਦੱਸਿਆ ਕਿ ਵਿਗਿਆਨਕ ਪੱਤਰਕਾਰੀ ਸਿZਖਿਆ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਸਿਹਤ, ਵਾਤਾਰਵਣ ਅਤੇ ਤਕਨਾਲੌਜੀ ਪ੍ਰਤੀ ਆਮ ਲੋਕਾਂ ਦੀ ਸੋਚ-ਸਮਝ ਨਾਲ  ਫ਼ੈਸਲੇ ਲੈਣ ਵਿੱਚ ਵੀ ਮਦਦ ਕਰਦੀ ਹੈ। ਉਨ੍ਹਾਂ ਵਿਗਿਆਨ ਦੀਆਂ ਗੁੰਝਲਦਾਰ ਜਾਣਕਾਰੀਆਂ ਨੂੰ ਸਰਲ ਭਾਸ਼ਾ,ਸਹੀ ਅਤੇ ਨਿਰਖੱਤਾ ਕਾਇਮ ਰੱਖਦੇ ਹੋਏ ਪੇਸ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਕ ਪੱਤਰਕਾਰ ਨੂੰ ਵਿਗਿਆਨਕ ਜਾਣਕਾਰੀਆਂ ਦੇ ਅੰਕੜਿਆਂ ਨੂੰ ਸਮਝਣ, ਭਰੋਸੇਯੋਗ ਸਰੋਤਾਂ ਅਤੇ ਪੁਸ਼ਟੀ ਲਈ ਅਕਸਰ ਹੀ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆਕਿ ਕੋਰੋਨਾ ਦੇ ਦੌਰ ਵਿੱਚ ਕੋਵੈਕਿਸਨ ਅਤੇ ਕੋਵਾਸ਼ੀਲਡ ਵਰਗੀਆਂ ਦੇਸੀ ਦਵਾਈਆਂ ਪ੍ਰਤੀ ਲੋਕਾਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਮੀਡੀਆਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ।

ਇਸ ਮੌਕੇ ਨਿਉਜ਼18 ਪੰਜਾਬ, ਹਰਿਅਣਾ, ਹਿਮਾਚਲ ਦੇ  ;wkuko ;zgkdਕ ਗੋਰਵ ਸ਼ੁਕਲਾ ਨੇ ਨੌਜਵਾਨ ਪੱਤਰਕਾਰਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਗੁਰ ਦੱਸਦਿਆਂ ਵਿਗਿਆਨ ਪ੍ਰਤੀ ਮਜ਼ਬੂਤ ਸਮਝ ਪੈਦਾ ਕਰਨ ਪ੍ਰੇਰਿਤ ਕੀਤਾ।  

ਇਸ ਮੌਕੇ ਕਰਵਾਏ ਗਏ  ਪਰਾਲੀ ਨੂੰ ਸਾੜਨ ਤੇ  ਵਾਤਾਵਰਣ ਤੇ ਪੈ ਰਹੇ ਪ੍ਰਭਾਵ ਸਬੰਧੀ ਕਰਵਾਏ ਰੇਡੀਓ ਫ਼ੀਚਰ ਮੁਕਾਬਲੇ ਵਿੱਚ ਪਹਿਲਾ ਸਥਾਨ ਦੁਆਬਾ ਕਾਲਜ ਜਲੰਧਰ ਦੀ ਭੂਮਿਕਾ ਨੇ ਜਿੱਤਿਆ,ਜਦੋਂ ਕਿ ਆਈ.ਕੇ.ਜੀ  ਪੰਜਾਬ ਟੈਕਨੀਕਲ ਯੂਨੀਵਰਿਸਟੀ ਦਾ ਮਨਦੀਪ  ਕੌਰ ਜੌਹਲ ਦੂਜੇ ਸਥਾਨ ਤੇ ਰਿਹਾ । ਇਸੇ ਤਰ੍ਹਾਂ ਜੀ.ਐਨ.ਏ ਫ਼ਗਵਾੜਾ ਦੀ ਅਰਸ਼ਦੀਪ ਕੌਰ ਤੀਜੇ ਸਥਾਨ ਤੇ ਰਹੀ ਅਤੇ ਏ.ਪੀ.ਜੇ ਕਾਲਜ ਜਲੰਧਰ ਦੀ ਸ੍ਰਿਸ਼ਟੀ ਨੂੰ ਹੌਸਂਲਾ ਅਫ਼ਜਾਈ ਇਨਾਮ ਦਿੱਤਾ ਗਿਆ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.