IMG-LOGO
ਹੋਮ ਪੰਜਾਬ: ਸਰਕਾਰੀ ਦਫਤਰਾਂ ਚ ਮਹਾਂ ਹੜਤਾਲ ਸ਼ੁਰੂ-CM ਨਾਲ ਮੀਟਿੰਗ ਲਈ ਸੁਖਚੈਨ...

ਸਰਕਾਰੀ ਦਫਤਰਾਂ ਚ ਮਹਾਂ ਹੜਤਾਲ ਸ਼ੁਰੂ-CM ਨਾਲ ਮੀਟਿੰਗ ਲਈ ਸੁਖਚੈਨ ਖਹਿਰਾ ਸਮੇਤ ਮੁਲਾਜ਼ਮ ਆਗੂ ਜਲੰਧਰ ਵੱਲ ਨੂੰ ਰਵਾਨਾ

Admin User - Aug 27, 2026 09:05 AM
IMG

ਚੰਡੀਗੜ੍ਹ:-ਹਾਈਕੋਰਟ ਵੱਲੋਂ 18%  ਡੀਏ ਦੇ ਕੀਤੇ ਗਏ ਫੈਸਲੇ ਨੂੰ ਪੰਜਾਬ ਸਰਕਾਰ ਤੋਂ ਲਾਗੂ ਕਰਾਉਣ ਲਈ ਸਾਂਝੇ ਮੁਲਾਜ਼ਮ ਮੰਚ ਦੇ ਸੱਦੇ ਤੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਦਫਤਰਾਂ ਤੋਂ ਇਲਾਵਾ ਪੰਜਾਬ ਭਰ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਅੱਜ 27 ਅਗਸਤ ਨੂੰ  ਮਹਾਂ ਹੜਤਾਲ ਸ਼ੁਰੂ ਹੋ ਗਈ   । ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਦੇ ਪੀਏਪੀ  ਹੈਡਕੁਾਰਟਰ ਚ  ਦੁਪਹਿਰ 1 ਵਜੇ ਸਾਂਝੇ ਮੁਲਾਜ਼ਮ ਮੰਚ ਨਾਲ  ਹੋਣ ਵਾਲੀ ਮੀਟਿੰਗ ਚ ਭਾਗ ਲੈਣ ਲਈ ਸਾਂਝੇ ਮੁਲਾਜ਼ਮ ਮੰਚ ਦੇ ਕੋਆਰਡੀਨੇਟਰ ਸੁਖਚੈਨ ਸਿੰਘ ਖਹਿਰਾ ਅਤੇ ਪੰਜਾਬ ਸਿਵਿਲ ਸਕੱਤਰੇਤ ਮੁਲਾਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਸਮੇਤ ਕਈ ਆਗੂ  ਜਲੰਧਰ ਵੱਲ ਨੂੰ ਚੰਡੀਗੜ੍ਹ ਤੋਂ ਰਵਾਨਾ ਹੋ ਗਏ ਹਨ। 

 ਇਸ ਮੀਟਿੰਗ ਵਿੱਚ ਜਿਨਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਨੀ ਹੈ ਉਹਨਾਂ ਵਿੱਚਵਸਾਂਝੇ ਮੁਲਾਜ਼ਮ ਮੰਚ, ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਬਣਾਈ ਗਈ ਐਸੋਸੀਏਸ਼ਨ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ  ਸ਼ਾਮਿਲ ਹੋਣਗੇ ਜਿਨਾਂ ਦੀ ਗਿਣਤੀ 10 ਹੋਵੇਗੀ, ਮੀਟਿੰਗ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਟ ਮੰਤਰੀ ਅਮਨ ਅਰੋੜਾ, ਅਤੇ ਚੀਫ ਸੈਕਟਰੀ  , ਫਾਈਨੈਂਸ ਸੈਕਟਰੀ , ਪਰਸੋਨਲ ਸਕੱਤਰ ਆਦ ਹੋਣਗੇ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.