IMG-LOGO
ਹੋਮ ਪੰਜਾਬ: ਖੰਨਾ ਥਾਣਾ ਤਸ਼ੱਦਦ ਕਾਂਡ: ਸੈਸ਼ਨ ਅਦਾਲਤ ਵੱਲੋਂ ਸਾਬਕਾ SHO ਬਲਜਿੰਦਰ...

ਖੰਨਾ ਥਾਣਾ ਤਸ਼ੱਦਦ ਕਾਂਡ: ਸੈਸ਼ਨ ਅਦਾਲਤ ਵੱਲੋਂ ਸਾਬਕਾ SHO ਬਲਜਿੰਦਰ ਸਿੰਘ ਦੋਸ਼ੀ ਕਰਾਰ, 3 ਸਾਲ ਦੀ ਸਜ਼ਾ; ਪੀੜਤ ਧਿਰ ਹਾਈ ਕੋਰਟ ਪਹੁੰਚਣ ਦੀ ਤਿਆਰੀ 'ਚ

Admin User - Aug 28, 2026 12:48 PM
IMG

ਸਾਲ 2019 ਦੇ ਬੇਹੱਦ ਚਰਚਿਤ ਅਤੇ ਸੰਵੇਦਨਸ਼ੀਲ ਖੰਨਾ ਥਾਣਾ ਤਸ਼ੱਦਦ ਮਾਮਲੇ ਵਿੱਚ ਲੁਧਿਆਣਾ ਦੀ ਸੈਸ਼ਨ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਪੰਜਾਬ ਪੁਲਿਸ ਦੇ ਤਤਕਾਲੀ ਇੰਸਪੈਕਟਰ ਅਤੇ ਖੰਨਾ ਸਦਰ ਥਾਣੇ ਦੇ ਤਤਕਾਲੀ ਐੱਸ.ਐੱਚ.ਓ. (SHO) ਬਲਜਿੰਦਰ ਸਿੰਘ ਨੂੰ ਦੋਸ਼ੀ ਠਹਿਰਾਉਂਦਿਆਂ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।


ਇਹ ਵਿਵਾਦਪੂਰਨ ਘਟਨਾ ਜੂਨ 2019 ਵਿੱਚ ਵਾਪਰੀ ਸੀ, ਜਦੋਂ ਇੰਸਪੈਕਟਰ ਬਲਜਿੰਦਰ ਸਿੰਘ 'ਤੇ ਆਪਣੇ ਦਫ਼ਤਰ ਵਿੱਚ ਇੱਕ ਅੰਮ੍ਰਿਤਧਾਰੀ ਵਿਅਕਤੀ, ਉਸ ਦੇ ਪੁੱਤਰ ਅਤੇ ਇੱਕ ਹੋਰ ਸਾਥੀ ਦੇ ਜ਼ਬਰਦਸਤੀ ਕੱਪੜੇ ਉਤਰਵਾ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਤਸ਼ੱਦਦ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ ਸੀ, ਜਿਸ ਨਾਲ ਪੂਰੇ ਸੂਬੇ ਵਿੱਚ ਭਾਰੀ ਰੋਸ ਫੈਲ ਗਿਆ ਸੀ। ਪੀੜਤ ਪਰਿਵਾਰ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ADGP ਡਾ. ਨਰੇਸ਼ ਅਰੋੜਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਸੀ, ਜਿਸ ਦੀ ਜਾਂਚ ਦੇ ਆਧਾਰ 'ਤੇ 2020 ਵਿੱਚ ਅਪਰਾਧਿਕ ਕੇਸ ਦਰਜ ਹੋਇਆ ਸੀ।


ਸ਼ਿਕਾਇਤਕਰਤਾ ਧਿਰ ਦੇ ਸੀਨੀਅਰ ਵਕੀਲ ਗੁਰਵਿੰਦਰ ਸਿੰਘ ਬਰਾੜ ਅਨੁਸਾਰ ਅਦਾਲਤੀ ਫ਼ੈਸਲੇ ਤੋਂ ਬਾਅਦ ਹੁਣ ਪੰਜਾਬ ਦੇ ਡੀਜੀਪੀ (DGP) ਨੂੰ ਮਿਲ ਕੇ ਦੋਸ਼ੀ ਬਲਜਿੰਦਰ ਸਿੰਘ ਨੂੰ ਪੁਲਿਸ ਸੇਵਾ ਤੋਂ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪੀੜਤ ਧਿਰ ਸਜ਼ਾ ਦੀ ਮਿਆਦ ਵਧਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰੇਗੀ। ਅਦਾਲਤ ਦੇ ਲਿਖਤੀ ਫ਼ੈਸਲਾ ਆਉਣ ਤੋਂ ਬਾਅਦ ਜੁਰਮਾਨੇ ਦੀ ਰਾਸ਼ੀ ਅਤੇ ਕੇਸ ਵਿੱਚ ਸ਼ਾਮਲ ਸਹਿ-ਮੁਲਜ਼ਮ ਹੌਲਦਾਰ ਵਰੁਣ ਕੁਮਾਰ ਦੀ ਭੂਮਿਕਾ ਬਾਰੇ ਸਥਿਤੀ ਹੋਰ ਸਪੱਸ਼ਟ ਹੋਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.