IMG-LOGO
ਹੋਮ ਪੰਜਾਬ: ਅੰਮ੍ਰਿਤਸਰ ਏਅਰਪੋਰਟ 'ਚ ਸਪਾਈਸਜੈੱਟ ਦੀ ਉਡਾਣ 17 ਘੰਟੇ ਲੇਟ: ਦੁਬਈ...

ਅੰਮ੍ਰਿਤਸਰ ਏਅਰਪੋਰਟ 'ਚ ਸਪਾਈਸਜੈੱਟ ਦੀ ਉਡਾਣ 17 ਘੰਟੇ ਲੇਟ: ਦੁਬਈ ਜਾਣ ਵਾਲੇ ਯਾਤਰੀ ਧੁੱਪ 'ਚ ਰੁੱਲਣ ਲਈ ਮਜਬੂਰ; ਏਅਰਲਾਈਨ ਦੇ ਰਵੱਈਏ 'ਤੇ ਭੜਕੇ ਲੋਕ

Admin User - Aug 30, 2026 10:54 AM
IMG

ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ 'ਤੇ ਦੁਬਈ ਜਾਣ ਵਾਲੇ ਸਪਾਈਸਜੈੱਟ (SpiceJet) ਦੇ ਯਾਤਰੀਆਂ ਨੂੰ ਉਸ ਵੇਲੇ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਦੀ ਫਲਾਈਟ ਅਚਾਨਕ 17 ਘੰਟੇ ਦੇਰੀ ਨਾਲ ਸ਼ਡਿਊਲ ਕਰ ਦਿੱਤੀ ਗਈ। ਸਵੇਰੇ 8:40 ਵਜੇ ਰਵਾਨਾ ਹੋਣ ਵਾਲੀ ਉਡਾਣ ਦਾ ਸਮਾਂ ਪਹਿਲਾਂ ਬਦਲ ਕੇ 11 ਵਜੇ ਕੀਤਾ ਗਿਆ, ਪਰ ਬਾਅਦ ਵਿੱਚ ਕਾਊਂਟਰ 'ਤੇ ਪਹੁੰਚਣ 'ਤੇ ਯਾਤਰੀਆਂ ਨੂੰ 17 ਘੰਟੇ ਦੇ ਭਾਰੀ ਵਿਲੰਬ ਬਾਰੇ ਦੱਸਿਆ ਗਿਆ, ਜਿਸ ਤੋਂ ਬਾਅਦ ਏਅਰਪੋਰਟ 'ਤੇ ਹੰਗਾਮਾ ਖੜ੍ਹਾ ਹੋ ਗਿਆ।


ਫਲਾਈਟ 'ਚ ਹੋਈ ਦੇਰੀ ਕਾਰਨ ਛੋਟੇ ਬੱਚਿਆਂ ਅਤੇ ਪਰਿਵਾਰਾਂ ਸਮੇਤ ਕਈ ਯਾਤਰੀ ਏਅਰਪੋਰਟ ਤੋਂ ਬਾਹਰ ਤੇਜ਼ ਧੁੱਪ 'ਚ ਬੈਠੇ ਨਜ਼ਰ ਆਏ। ਪੀੜਤ ਯਾਤਰੀਆਂ ਨੇ ਦੋਸ਼ ਲਗਾਇਆ ਕਿ ਘੰਟਿਆਂ ਬੱਧੀ ਇੰਤਜ਼ਾਰ ਦੇ ਬਾਵਜੂਦ ਸਪਾਈਸਜੈੱਟ ਦਾ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਉਨ੍ਹਾਂ ਦੀ ਸਮੱਸਿਆ ਸੁਣਨ ਜਾਂ ਸਥਿਤੀ ਸਪੱਸ਼ਟ ਕਰਨ ਲਈ ਮੌਕੇ 'ਤੇ ਨਹੀਂ ਪਹੁੰਚਿਆ।


ਯਾਤਰੀਆਂ ਨੇ ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੰਨੀ ਲੰਮੀ ਦੇਰੀ ਦੀ ਸੂਰਤ ਵਿੱਚ ਏਅਰਲਾਈਨ ਵੱਲੋਂ ਵਿਕਲਪਕ ਟਿਕਟ, ਰਿਫ਼ੰਡ ਜਾਂ ਠਹਿਰਨ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਣਾ ਲਾਜ਼ਮੀ ਹੈ। ਹਾਲਾਂਕਿ, ਕੰਪਨੀ ਵੱਲੋਂ ਨਾ ਤਾਂ ਪੈਸੇ ਵਾਪਸ ਕਰਨ ਬਾਰੇ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਠਹਿਰਨ ਦੀ ਕੋਈ ਵਿਵਸਥਾ ਕੀਤੀ ਗਈ ਹੈ। ਨਾਰਾਜ਼ ਯਾਤਰੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਰਿਫ਼ੰਡ ਜਾਂ ਵਿਕਲਪਕ ਉਡਾਣਾਂ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.