IMG-LOGO
ਹੋਮ ਪੰਜਾਬ: ਕੁਰਾਲੀ 'ਚ ਪ੍ਰੇਮ ਵਿਆਹ ਤੋਂ ਖਫ਼ਾ ਭਰਾ ਦਾ ਖ਼ੂਨੀ ਕਾਰਨਾਮਾ:...

ਕੁਰਾਲੀ 'ਚ ਪ੍ਰੇਮ ਵਿਆਹ ਤੋਂ ਖਫ਼ਾ ਭਰਾ ਦਾ ਖ਼ੂਨੀ ਕਾਰਨਾਮਾ: ਲੜਕੇ ਦੀ ਮਾਂ ਦਾ ਚਾਕੂ ਮਾਰ ਕੇ ਕਤਲ, ਪਿਓ ਗੰਭੀਰ ਜ਼ਖ਼ਮੀ; ਪੁਲਿਸ ਨੇ ਮੁਲਜ਼ਮ ਨੂੰ...

Admin User - Aug 30, 2026 12:59 PM
IMG

ਕੁਰਾਲੀ ਦੇ ਵਾਰਡ ਨੰਬਰ 13 ਵਿੱਚ ਪ੍ਰੇਮ ਸਬੰਧਾਂ ਅਤੇ ਪ੍ਰੇਮ ਵਿਆਹ ਦੀ ਰੰਜਿਸ਼ ਦੇ ਚੱਲਦਿਆਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਆਪਣੀ ਭੈਣ ਦੀ ਮਰਜ਼ੀ ਨਾਲ ਹੋ ਰਹੇ ਵਿਆਹ ਤੋਂ ਭੜਕੇ ਇੱਕ ਨੌਜਵਾਨ ਨੇ ਲੜਕੇ ਦੇ ਘਰ 'ਚ ਵੜ ਕੇ ਉਸ ਦੀ ਮਾਂ ਦਾ ਢਿੱਡ 'ਚ ਚਾਕੂ ਮਾਰ ਕੇ ਬੇਰਹਮੀ ਨਾਲ ਕਤਲ ਕਰ ਦਿੱਤਾ, ਜਦਕਿ ਬਚਾਅ ਲਈ ਆਏ ਪਿਓ ਨੂੰ ਵੀ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।


ਮਿਲੀ ਜਾਣਕਾਰੀ ਅਨੁਸਾਰ 28 ਤਾਰੀਖ਼ ਦੀ ਦੁਪਹਿਰ ਨੂੰ ਵਾਰਡ 13 ਦੇ ਰਹਿਣ ਵਾਲੇ ਓਮਨਾਥ ਰਾਏ ਦੇ ਘਰ 25 ਸਾਲਾ ਸੋਨੂ ਕੁਮਾਰ ਨਾਮਕ ਨੌਜਵਾਨ ਤੇਜ਼ਧਾਰ ਚਾਕੂ ਲੈ ਕੇ ਦਾਖ਼ਲ ਹੋਇਆ। ਸੋਨੂ ਦੀ ਭੈਣ ਓਮਨਾਥ ਦੇ ਲੜਕੇ ਬਿੱਟੂ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਸੋਨੂ ਇਸ ਦੇ ਸਖ਼ਤ ਖ਼ਿਲਾਫ਼ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਉਸੇ ਦਿਨ ਬਿੱਟੂ ਨਾਲ ਵਿਆਹ ਕਰਵਾ ਰਹੀ ਹੈ, ਤਾਂ ਉਹ ਤੈਸ਼ 'ਚ ਆ ਗਿਆ ਅਤੇ ਇਸ ਖ਼ੂਨੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।


ਹਮਲੇ ਦੌਰਾਨ ਬਿੱਟੂ ਦੀ 45 ਸਾਲਾ ਮਾਂ ਸਰੋਜ ਦੇਵੀ ਦੀ ਪੇਟ 'ਚ ਚਾਕੂ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਪਤਨੀ ਨੂੰ ਬਚਾਉਣ ਆਏ ਓਮਨਾਥ ਰਾਏ 'ਤੇ ਵੀ ਮੁਲਜ਼ਮ ਨੇ ਚਾਕੂ ਨਾਲ ਕਾਤਿਲਾਨਾ ਹਮਲਾ ਕਰ ਦਿੱਤਾ। ਗੰਭੀਰ ਰੂਪ 'ਚ ਜ਼ਖ਼ਮੀ ਓਮਨਾਥ ਨੂੰ ਫੇਜ਼-6 ਮੋਹਾਲੀ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।


ਘਟਨਾ ਤੋਂ ਬਾਅਦ ਹਰਕਤ 'ਚ ਆਈ ਥਾਣਾ ਸਿਟੀ ਕੁਰਾਲੀ ਦੀ ਪੁਲਿਸ ਨੇ ਜ਼ਖ਼ਮੀ ਓਮਨਾਥ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 91 ਦਰਜ ਕਰ ਲਿਆ ਹੈ। ਪੁਲਿਸ ਟੀਮਾਂ ਨੇ ਮੁਸਤੈਦੀ ਦਿਖਾਉਂਦਿਆਂ ਮਹਿਜ਼ 3-4 ਘੰਟਿਆਂ ਅੰਦਰ ਹੀ ਮੁਲਜ਼ਮ ਸੋਨੂ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.