ਤਾਜਾ ਖਬਰਾਂ
ਤਰਲੋਚਨ ਸਿੰਘ ਲੋਟੇ ਆਪਣੇ ਨਰਮ ਸੁਭਾਅ, ਸਾਦਗੀ ਅਤੇ ਹਰ ਕਿਸੇ ਨਾਲ ਮੁਸਕਰਾਹਟ ਨਾਲ ਮਿਲਣ ਵਾਲੇ ਅੰਦਾਜ਼ ਲਈ ਜਾਣੇ ਜਾਂਦੇ ਸਨ। ਆਪਣੇ ਲੰਮੇ ਸਾਹਿਤਕ ਸਫ਼ਰ ਦੌਰਾਨ ਉਨ੍ਹਾਂ ਨੇ ਕਈ ਕਹਾਣੀਆਂ ਅਤੇ ਲੇਖ ਲਿਖੇ ਅਤੇ ਸਾਹਿਤਕਾਰਾਂ ਦੀਆਂ ਮਹਿਫ਼ਲਾਂ ਵਿੱਚ ਆਪਣੀ ਵਿਸ਼ੇਸ਼ ਹਾਜ਼ਰੀ ਦਰਜ ਕਰਵਾਈ।
ਦੱਸਿਆ ਜਾਂਦਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰ, ਦੋਸਤਾਂ, ਸਾਹਿਤਕ ਸਾਥੀਆਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਡੂੰਘਾ ਸਦਮਾ ਪਹੁੰਚਿਆ ਹੈ। ਉਹ ਆਪਣੇ ਪਿੱਛੇ ਦੋ ਬੱਚੇ ਅਤੇ ਸੇਵਾਮੁਕਤ ਪਤਨੀ ਛੱਡ ਗਏ ਹਨ।
ਸਮਾਜ ਸੇਵੀ ਸ਼ਿਵ ਕੁਮਾਰ ਸਿਵਲੀ, ਜੱਸੀ ਚਾਨਣਾ, ਅੰਮ੍ਰਿਤਪਾਲ ਸਮੇਤ ਕਈ ਹੋਰ ਸ਼ਖ਼ਸੀਅਤਾਂ ਨੇ ਤਰਲੋਚਨ ਸਿੰਘ ਲੋਟੇ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ।
Get all latest content delivered to your email a few times a month.