ਤਾਜਾ ਖਬਰਾਂ
ਫੁੱਟਬਾਲ ਦੀ ਦੁਨੀਆ ਦੇ ਇੱਕ ਸੁਨਹਿਰੇ ਦੌਰ ਦਾ ਅੰਤ ਹੋ ਗਿਆ ਹੈ। ਅਰਜਨਟੀਨਾ ਦੇ ਦਿੱਗਜ ਸਟਾਰ ਲਿਓਨਲ ਮੈਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਅਰਜਨਟੀਨਾ ਦੀ ਜਰਸੀ 'ਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਮੈਦਾਨ 'ਚ ਜਾਦੂ ਬਿਖੇਰਨ ਵਾਲੇ ਮੈਸੀ ਹੁਣ ਨੈਸ਼ਨਲ ਟੀਮ ਲਈ ਖੇਡਦੇ ਨਜ਼ਰ ਨਹੀਂ ਆਉਣਗੇ। ਮੈਸੀ ਦੀ ਕਪਤਾਨੀ ਹੇਠ ਅਰਜਨਟੀਨਾ ਨੇ ਫੀਫਾ ਵਰਲਡ ਕੱਪ 2022 ਦਾ ਖ਼ਿਤਾਬ ਜਿੱਤਿਆ ਸੀ। 2026 ਵਿੱਚ ਵੀ ਟੀਮ ਮੈਸੀ ਦੀ ਕਪਤਾਨੀ ਵਿੱਚ ਫਾਈਨਲ ਖੇਡੀ, ਪਰ ਸਪੇਨ ਤੋਂ ਹਾਰ ਕੇ ਲਗਾਤਾਰ ਦੂਜਾ ਖ਼ਿਤਾਬ ਜਿੱਤਣ ਤੋਂ ਖੁੰਝ ਗਈ।
ਮੈਸੀ ਨੇ ਆਪਣੇ ਭਾਵੁਕ ਵਿਦਾਈ ਸੰਦੇਸ਼ ਵਿੱਚ ਦੱਸਿਆ ਕਿ ਇਹ ਫ਼ੈਸਲਾ ਲੈਣਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਸੀ। ਉਨ੍ਹਾਂ ਲਿਖਿਆ ਕਿ ਉਨ੍ਹਾਂ ਨੇ ਦੇਸ਼ ਲਈ ਆਪਣਾ ਸਭ ਕੁਝ ਦਿੱਤਾ ਅਤੇ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਅੱਗੇ ਦੇਣ ਲਈ ਉਨ੍ਹਾਂ ਕੋਲ ਕੁਝ ਨਹੀਂ ਬਚਿਆ ਹੈ। ਮੈਸੀ ਮੁਤਾਬਕ, ਇਹ ਫ਼ੈਸਲਾ ਉਨ੍ਹਾਂ ਦੇ ਦਿਲ ਨੂੰ ਡੂੰਘਾਈ ਤੱਕ ਚੋਟ ਪਹੁੰਚਾਉਣ ਵਾਲਾ ਸੀ, ਪਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਹੁਣ ਇਹੋ ਸਹੀ ਸਮਾਂ ਹੈ।
ਮੈਸੀ ਨੇ ਇੰਸਟਾਗ੍ਰਾਮ 'ਤੇ ਲਿਖਿਆ- ਫਾਈਨਲ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਤੋਂ ਬਾਅਦ ਇਹ ਤੈਅ ਕੀਤਾ ਹੈ ਕਿ ਉਹ ਨੈਸ਼ਨਲ ਟੀਮ ਤੋਂ ਰਿਟਾਇਰ ਹੋ ਰਹੇ ਹਨ। ਇਹ ਇੱਕ ਅਜਿਹਾ ਫ਼ੈਸਲਾ ਸੀ ਜਿਸ ਨੇ ਉਨ੍ਹਾਂ ਨੂੰ ਅੰਦਰ ਤੱਕ ਦੁਖਾਇਆ, ਪਰ ਉਨ੍ਹਾਂ ਨੂੰ ਅਹਿਸਾਸ ਹੈ ਕਿ ਹੁਣ ਸਹੀ ਸਮਾਂ ਆ ਗਿਆ ਹੈ। ਉਨ੍ਹਾਂ ਨੇ ਹਮੇਸ਼ਾ ਆਪਣਾ ਸਭ ਕੁਝ ਦਿੱਤਾ ਹੈ, ਨਾ ਸਿਰਫ਼ ਹਾਲ ਹੀ ਦੇ ਸਾਲਾਂ ਵਿੱਚ ਜਦੋਂ ਅਸੀਂ ਸਭ ਕੁਝ ਜਿੱਤਿਆ, ਸਗੋਂ ਉਸ ਤੋਂ ਪਹਿਲਾਂ ਵੀ। ਉਨ੍ਹਾਂ ਨੇ ਹਮੇਸ਼ਾ ਇਸ ਜਰਸੀ ਲਈ ਕਰੜੀ ਮਿਹਨਤ ਕੀਤੀ ਅਤੇ ਆਪਣਾ ਸਭ ਕੁਝ ਝੋਂਕ ਦਿੱਤਾ, ਤਾਂ ਜੋ ਤੁਹਾਨੂੰ ਖ਼ੁਸ਼ੀ ਦੇ ਸਕਣ ਅਤੇ ਫੁੱਟਬਾਲ ਰਾਹੀਂ ਤੁਹਾਨੂੰ ਅਰਜਨਟੀਨਾ ਦੇ ਹੋਣ 'ਤੇ ਮਾਣ ਮਹਿਸੂਸ ਕਰਵਾ ਸਕਣ।
ਮੈਸੀ ਦੇ ਅੰਤਰਰਾਸ਼ਟਰੀ ਕਰੀਅਰ ਦਾ ਸਭ ਤੋਂ ਯਾਦਗਾਰ ਪਲ 2022 ਵਿੱਚ ਆਇਆ, ਜਦੋਂ ਉਨ੍ਹਾਂ ਦੀ ਕਪਤਾਨੀ ਵਿੱਚ ਅਰਜਨਟੀਨਾ ਨੇ ਕਤਰ ਵਿੱਚ ਵਰਲਡ ਕੱਪ ਦਾ ਖ਼ਿਤਾਬ ਜਿੱਤਿਆ। ਇਹ ਅਰਜਨਟੀਨਾ ਦਾ 1986 ਤੋਂ ਬਾਅਦ ਪਹਿਲਾ ਵਰਲਡ ਕੱਪ ਸੀ। ਮੈਸੀ ਨੇ ਉਸ ਟੂਰਨਾਮੈਂਟ ਵਿੱਚ ਸੱਤ ਗੋਲ ਕੀਤੇ ਅਤੇ ਟੀਮ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਇਸ ਤੋਂ ਇਲਾਵਾ ਮੈਸੀ ਦੀ ਕਪਤਾਨੀ ਵਿੱਚ ਅਰਜਨਟੀਨਾ ਨੇ 2021 ਅਤੇ 2024 ਵਿੱਚ ਲਗਾਤਾਰ ਦੋ ਵਾਰ ਕੋਪਾ ਅਮਰੀਕਾ ਦਾ ਖ਼ਿਤਾਬ ਵੀ ਜਿੱਤਿਆ। 2026 ਵਰਲਡ ਕੱਪ ਵਿੱਚ ਵੀ ਉਨ੍ਹਾਂ ਨੇ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ, ਪਰ ਖ਼ਿਤਾਬੀ ਮੁਕਾਬਲੇ ਵਿੱਚ ਸਪੇਨ ਤੋਂ ਹਾਰ ਤੋਂ ਬਾਅਦ ਅਰਜਨਟੀਨਾ ਨੂੰ ਖ਼ਾਲੀ ਹੱਥ ਪਰਤਣਾ ਪਿਆ। ਮੈਸੀ ਦਾ ਇਹ ਛੇਵਾਂ ਵਰਲਡ ਕੱਪ ਸੀ। ਉਹ ਪੁਰਸ਼ ਵਰਲਡ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਾਰ ਟੂਰਨਾਮੈਂਟ ਖੇਡਣ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਰਹੇ। ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਤਿੰਨ ਵਰਲਡ ਕੱਪ ਫਾਈਨਲ ਖੇਡੇ। 2014 ਵਿੱਚ ਅਰਜਨਟੀਨਾ ਨੂੰ ਜਰਮਨੀ ਖ਼ਿਲਾਫ਼ ਹਾਰ ਮਿਲੀ ਸੀ। ਉੱਥੇ ਹੀ, 2022 ਵਿੱਚ ਟੀਮ ਚੈਂਪੀਅਨ ਬਣੀ ਅਤੇ 2026 ਵਿੱਚ ਉਸ ਨੂੰ ਉਪ-ਵਿਜੇਤਾ ਬਣ ਕੇ ਸੰਤੋਖ ਕਰਨਾ ਪਿਆ। ਮੈਸੀ ਨੇ ਆਪਣੇ ਆਖ਼ਰੀ ਵਰਲਡ ਕੱਪ ਵਿੱਚ ਅੱਠ ਗੋਲ ਕੀਤੇ ਅਤੇ ਚਾਰ ਗੋਲ ਵਿੱਚ ਅਸਿਸਟ ਕੀਤਾ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੈਸੀ ਨੇ ਆਪਣੇ ਪਿਤਾ ਜੌਰਜ ਮੈਸੀ ਦੇ ਦੇਹਾਂਤ ਤੋਂ ਬਾਅਦ ਲੰਬੇ ਸਮੇਂ ਤੱਕ ਖੇਡ ਜਾਰੀ ਰੱਖਣ ਨੂੰ ਲੈ ਕੇ ਸ਼ੱਕ ਜਤਾਇਆ ਸੀ। ਉਨ੍ਹਾਂ ਦੇ ਪਿਤਾ ਦਾ 8 ਅਗਸਤ ਨੂੰ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੇ ਬਾਵਜੂਦ ਮੈਸੀ ਕਲੱਬ ਪੱਧਰ 'ਤੇ ਖੇਡਣਾ ਜਾਰੀ ਰੱਖਣਗੇ। ਉਹ ਇਸ ਸਮੇਂ ਅਮਰੀਕਾ ਦੇ ਮੇਜਰ ਲੀਗ ਸੌਕਰ ਕਲੱਬ ਇੰਟਰ ਮਿਆਮੀ ਦਾ ਹਿੱਸਾ ਹਨ। ਉਨ੍ਹਾਂ ਦਾ ਮੌਜੂਦਾ ਕਰਾਰ 2028 MLS ਸੀਜ਼ਨ ਤੱਕ ਹੈ।
Get all latest content delivered to your email a few times a month.