ਤਾਜਾ ਖਬਰਾਂ
ਕੇਂਦਰ ਸਰਕਾਰ ਅਤੇ ਸਰਕਾਰੀ ਤੇਲ ਕੰਪਨੀਆਂ ਨੇ ਅੱਜ 1 ਸਤੰਬਰ 2026 ਨੂੰ ਆਮ ਜਨਤਾ ਅਤੇ ਕਾਰੋਬਾਰੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਦਿੱਤਾ ਹੈ। ਤੇਲ ਕੰਪਨੀਆਂ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਦਰਾਂ ਮੁਤਾਬਕ 19 ਕਿਲੋਗ੍ਰਾਮ ਵਾਲੇ ਵਪਾਰਕ (Commercial) ਐੱਲ.ਪੀ.ਜੀ. ਸਿਲੰਡਰ ਦੀ ਕੀਮਤ 'ਚ 9.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧ ਕੇ 2,747.50 ਰੁਪਏ ਹੋ ਗਈ ਹੈ।
ਸਾਲ 2026 ਦੇ ਪਹਿਲੇ 8 ਮਹੀਨਿਆਂ ਦੌਰਾਨ ਐੱਲ.ਪੀ.ਜੀ. ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਇਸ ਸਾਲ ਕੁੱਲ 8 ਵਾਰ ਕੀਮਤਾਂ 'ਚ ਫੇਰਬਦਲ ਹੋਇਆ, ਜਿਸ 'ਚੋਂ 6 ਵਾਰ ਦਰਾਂ ਵਧੀਆਂ ਅਤੇ ਮਹਿਜ਼ 2 ਵਾਰ ਹੀ ਰਾਹਤ ਮਿਲੀ।
ਮਾਸਿਕ ਲੇਖਾ-ਜੋਖਾ: ਜਨਵਰੀ 'ਚ ₹111, ਫ਼ਰਵਰੀ 'ਚ ₹49, ਮਾਰਚ 'ਚ ₹144, ਅਪ੍ਰੈਲ 'ਚ ₹195.50, ਮਈ 'ਚ ਰਿਕਾਰਡ ₹993 ਅਤੇ ਜੂਨ 'ਚ ₹42 ਦਾ ਵਾਧਾ ਹੋਇਆ ਸੀ। ਹਾਲਾਂਕਿ, ਇਸ ਤੋਂ ਬਾਅਦ ਜੁਲਾਈ 'ਚ ₹183.50 ਅਤੇ ਅਗਸਤ 'ਚ ₹192 ਦੀ ਕਟੌਤੀ ਕੀਤੀ ਗਈ ਸੀ, ਪਰ ਸਤੰਬਰ ਦੀ ਸ਼ੁਰੂਆਤ ਹੁੰਦਿਆਂ ਹੀ ਕੀਮਤਾਂ ਮੁੜ ਵਧਾ ਦਿੱਤੀਆਂ ਗਈਆਂ ਹਨ।
ਕਮਰਸ਼ੀਅਲ ਗੈਸ ਸਿਲੰਡਰਾਂ ਦੀ ਵਰਤੋਂ ਮੁੱਖ ਤੌਰ 'ਤੇ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਕੰਟੀਨਾਂ ਅਤੇ ਹੋਰ ਵਪਾਰਕ ਅਦਾਰਿਆਂ ਵਿੱਚ ਕੀਤੀ ਜਾਂਦੀ ਹੈ। ਅਜਿਹੇ 'ਚ ਐੱਲ.ਪੀ.ਜੀ. ਦੇ ਮਹਿੰਗੇ ਹੋਣ ਨਾਲ ਇਨ੍ਹਾਂ ਕਾਰੋਬਾਰਾਂ ਦੀ ਲਾਗਤ ਵਧ ਜਾਵੇਗੀ, ਜਿਸ ਦਾ ਸਿੱਧਾ ਅਸਰ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਤੇ ਪਵੇਗਾ। ਬਾਹਰ ਖਾਣਾ ਖਾਣ ਵਾਲੇ ਆਮ ਲੋਕਾਂ ਲਈ ਹੁਣ ਜੇਬ੍ਹ ਢਿੱਲੀ ਕਰਨਾ ਤੈਅ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.