IMG-LOGO
ਹੋਮ ਪੰਜਾਬ: ਅੰਮ੍ਰਿਤਸਰ 'ਚ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ: ਵੱਡਾ ਹਾਦਸਾ...

ਅੰਮ੍ਰਿਤਸਰ 'ਚ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ: ਵੱਡਾ ਹਾਦਸਾ ਟਲਿਆ, ਯਾਤਰੀ ਵਾਲ-ਵਾਲ ਬਚੇ

Admin User - Sep 02, 2026 01:26 PM
IMG

ਬੁੱਧਵਾਰ ਨੂੰ ਅੰਮ੍ਰਿਤਸਰ ਦੇ ਦਬੁਰਜੀ ਫਲਾਈਓਵਰ 'ਤੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਇੱਕ ਟਰੱਕ ਵਿਚਾਲੇ ਵਾਪਰੇ ਦਰਦਨਾਕ ਹਾਦਸੇ 'ਚ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਇਸ ਟੱਕਰ ਦੌਰਾਨ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਮਾਮੂਲੀ ਝਰੀਟਾਂ ਅਤੇ ਖਰੋਚਾਂ ਹੀ ਆਈਆਂ, ਜਦਕਿ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।


ਜਾਣਕਾਰੀ ਅਨੁਸਾਰ ਪੱਟੀ ਡਿਪੂ ਦੀ ਪੰਜਾਬ ਰੋਡਵੇਜ਼ ਬੱਸ ਪੱਟੀ ਤੋਂ ਜੰਮੂ ਵੱਲ ਜਾ ਰਹੀ ਸੀ। ਜਿਵੇਂ ਹੀ ਬੱਸ ਦਬੁਰਜੀ ਫਲਾਈਓਵਰ ਦੀ ਚੜ੍ਹਾਈ 'ਤੇ ਪਹੁੰਚੀ ਤਾਂ ਅੱਗੇ ਜਾ ਰਹੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਸਥਿਤੀ ਆਮ ਵਾਂਗ ਹੋਣ 'ਤੇ ਯਾਤਰੀ ਆਪੋ-ਆਪਣੀਆਂ ਮੰਜ਼ਿਲਾਂ ਵੱਲ ਰਵਾਨਾ ਹੋ ਗਏ।


ਟਰੱਕ ਚਾਲਕ ਅਨੁਸਾਰ ਉਹ ਬਠਿੰਡਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ। ਫਲਾਈਓਵਰ 'ਤੇ ਚੜ੍ਹਦੇ ਸਮੇਂ ਪਿੱਛੋਂ ਆ ਰਹੀ ਬੱਸ ਨੇ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟਰੱਕ ਦਾ ਪਿਛਲਾ ਡਾਲਾ ਵਿੰਗਾ ਹੋ ਗਿਆ ਅਤੇ ਫੱਟੇ ਟੁੱਟ ਗਏ।


ਬੱਸ ਡਰਾਈਵਰ ਦਾ ਦਾਅਵਾ ਹੈ ਕਿ ਟਰੱਕ ਕਾਫ਼ੀ ਓਵਰਲੋਡ ਸੀ। ਚੜ੍ਹਾਈ ਦੌਰਾਨ ਟਰੱਕ ਚਾਲਕ ਨੇ ਅਚਾਨਕ ਬੈਕ ਗੇਅਰ ਲਗਾ ਦਿੱਤਾ, ਜਿਸ ਕਰਕੇ ਟਰੱਕ ਪਿੱਛੇ ਵੱਲ ਆ ਕੇ ਬੱਸ ਨਾਲ ਜਾ ਟਕਰਾਇਆ ਅਤੇ ਬੱਸ ਸੰਭਾਲਣ ਦਾ ਮੌਕਾ ਨਹੀਂ ਮਿਲਿਆ।


ਹਾਦਸੇ ਤੋਂ ਬਾਅਦ ਕੁਝ ਸਮੇਂ ਲਈ ਫਲਾਈਓਵਰ 'ਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਮੌਕੇ 'ਤੇ ਇਕੱਠੇ ਹੋਏ ਲੋਕਾਂ ਅਨੁਸਾਰ ਹਾਦਸੇ ਵੇਲੇ ਤੱਕ ਕੋਈ ਪੁਲਿਸ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਸੀ। ਲੋਕਾਂ ਦਾ ਮੰਨਣਾ ਹੈ ਕਿ ਗਨੀਮਤ ਇਹ ਰਹੀ ਕਿ ਸਮਾਂ ਰਹਿੰਦੇ ਬੱਸ ਦੀ ਰਫ਼ਤਾਰ ਕਾਬੂ 'ਚ ਸੀ, ਜਿਸ ਕਰਕੇ ਇੱਕ ਵੱਡਾ ਹਾਦਸਾ ਟਲ ਗਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.