IMG-LOGO
ਹੋਮ ਰਾਸ਼ਟਰੀ: ਵੀਰ ਚੱਕਰ ਜੇਤੂ ਅਭਿਨੰਦਨ ਵਰਤਮਾਨ ਭਾਰਤੀ ਹਵਾਈ ਫੌਜ ਤੋਂ ਸੇਵਾਮੁਕਤ,...

ਵੀਰ ਚੱਕਰ ਜੇਤੂ ਅਭਿਨੰਦਨ ਵਰਤਮਾਨ ਭਾਰਤੀ ਹਵਾਈ ਫੌਜ ਤੋਂ ਸੇਵਾਮੁਕਤ, ਹੁਣ ਕਮਰਸ਼ੀਅਲ ਪਾਇਲਟ ਵਜੋਂ 'ਫਲਾਈ-91' 'ਚ ਸੇਵਾਵਾਂ ਦੇਣਗੇ

Admin User - Sep 03, 2026 01:23 PM
IMG

ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਫੌਜ ਦੀ ਹਿਰਾਸਤ 'ਚ 60 ਘੰਟੇ ਬਿਤਾ ਕੇ ਦੇਸ਼ ਪਰਤੇ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਨੇ ਹੁਣ ਹਵਾਈ ਫੌਜ ਤੋਂ ਰਿਟਾਇਰਮੈਂਟ ਲੈ ਲਈ ਹੈ। ਲਗਭਗ ਦੋ ਦਹਾਕਿਆਂ ਤੱਕ ਦੇਸ਼ ਦੀ ਸੇਵਾ ਕਰਨ ਤੋਂ ਬਾਅਦ, ਉਹ ਹੁਣ ਇੱਕ ਪ੍ਰਾਈਵੇਟ ਏਅਰਲਾਈਨ ਨਾਲ ਜੁੜ ਕੇ ਕਮਰਸ਼ੀਅਲ ਯਾਤਰੀ ਜਹਾਜ਼ ਉਡਾਉਂਦੇ ਨਜ਼ਰ ਆਉਣਗੇ।

ਮਿਲੀ ਜਾਣਕਾਰੀ ਅਨੁਸਾਰ, ਅਭਿਨੰਦਨ ਨੇ 31 ਮਾਰਚ 2026 ਨੂੰ ਹਵਾਈ ਫੌਜ ਤੋਂ ਸੇਵਾਮੁਕਤੀ ਲਈ ਸੀ, ਜਿਸ ਤੋਂ ਬਾਅਦ ਅਗਸਤ ਮਹੀਨੇ ਵਿੱਚ ਉਨ੍ਹਾਂ ਨੇ ਗੋਆ ਆਧਾਰਿਤ ਪ੍ਰਾਈਵੇਟ ਏਅਰਲਾਈਨ 'ਫਲਾਈ-91' (Fly-91) ਨੂੰ ਜੁਆਇਨ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤ ਨੇ 26 ਫਰਵਰੀ ਨੂੰ ਬਾਲਾਕੋਟ 'ਚ ਏਅਰਸਟ੍ਰਾਈਕ ਕੀਤੀ ਸੀ। ਇਸ ਦੇ ਅਗਲੇ ਹੀ ਦਿਨ, 27 ਫਰਵਰੀ 2019 ਨੂੰ ਜਦੋਂ ਪਾਕਿਸਤਾਨੀ ਜਹਾਜ਼ਾਂ ਨੇ ਭਾਰਤੀ ਸਰਹੱਦ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਤਾਂ ਸ਼੍ਰੀਨਗਰ ਏਅਰਬੇਸ 'ਤੇ ਤਾਇਨਾਤ ਅਭਿਨੰਦਨ ਨੇ ਆਪਣੇ MiG-21 ਬਾਈਸਨ ਫਾਈਟਰ ਜੈੱਟ ਨਾਲ ਦੁਸ਼ਮਣ ਦੇ F-16 ਜਹਾਜ਼ ਨੂੰ ਢੇਰ ਕਰ ਦਿੱਤਾ ਸੀ।

ਇਸ ਡਾਗਫਾਈਟ ਦੌਰਾਨ ਦੁਸ਼ਮਣ ਦੀ ਮਿਜ਼ਾਈਲ ਲੱਗਣ ਕਾਰਨ ਉਨ੍ਹਾਂ ਦਾ ਜਹਾਜ਼ ਨੁਕਸਾਨਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਜੈਕਟ ਕਰਨਾ ਪਿਆ। ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਚ ਜਾ ਡਿੱਗੇ, ਜਿੱਥੇ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ।

ਭਾਰਤ ਸਰਕਾਰ ਦੇ ਜ਼ਬਰਦਸਤ ਕੂਟਨੀਤਕ ਦਬਾਅ ਕਾਰਨ ਪਾਕਿਸਤਾਨ ਨੂੰ ਝੁਕਣਾ ਪਿਆ ਅਤੇ 1 ਮਾਰਚ 2019 ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਅਭਿਨੰਦਨ ਦੀ ਸੁਰੱਖਿਅਤ ਵਾਪਸੀ ਹੋਈ ਸੀ। ਉਨ੍ਹਾਂ ਦੀ ਇਸ ਬਹਾਦਰੀ ਅਤੇ ਸਾਹਸ ਲਈ ਸਾਲ 2021 ਵਿੱਚ ਉਨ੍ਹਾਂ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਵੀਰਤਾ ਪੁਰਸਕਾਰ 'ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.