IMG-LOGO
ਹੋਮ ਪੰਜਾਬ: ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ: ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ...

ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ: ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ; 5 ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ ਤੇ ਯੈਲੋ ਅਲਰਟ ਜਾਰੀ

Admin User - Sep 04, 2026 10:00 AM
IMG

ਪੰਜਾਬ 'ਚ ਮਾਨਸੂਨ ਦੇ ਮੁੜ ਸਰਗਰਮ ਹੋਣ ਨਾਲ ਖ਼ੁਸ਼ਗਵਾਰ ਹੋਏ ਮੌਸਮ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਸ਼ੁੱਕਰਵਾਰ ਨੂੰ ਜਲੰਧਰ, ਪਠਾਨਕੋਟ, ਮੋਹਾਲੀ ਅਤੇ ਚੰਡੀਗੜ੍ਹ ਸਮੇਤ ਕਈ ਹਿੱਸਿਆਂ ਵਿੱਚ ਚੰਗਾ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ (4 ਸਤੰਬਰ) ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ ਅਤੇ ਮੋਹਾਲੀ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ, ਜਦਕਿ ਚੰਡੀਗੜ੍ਹ ਲਈ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ।


ਮੌਸਮ ਕੇਂਦਰ ਅਨੁਸਾਰ ਉੱਤਰੀ ਹਰਿਆਣਾ ਉੱਪਰ ਬਣੇ ਚੱਕਰਵਾਤੀ ਪ੍ਰਣਾਲੀ (Cyclonic Circulation) ਅਤੇ ਮਾਨਸੂਨ ਟ੍ਰਾਫ਼ ਦੇ ਪ੍ਰਭਾਵ ਕਾਰਨ 4 ਅਤੇ 5 ਸਤੰਬਰ ਨੂੰ ਬਾਰਿਸ਼ ਦੀ ਤੀਬਰਤਾ ਜ਼ਿਆਦਾ ਰਹੇਗੀ। ਇਸ ਤੋਂ ਬਾਅਦ 9 ਸਤੰਬਰ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਸਿਲਸਿਲਾ ਜਾਰੀ ਰਹੇਗਾ।


 ਸੂਬੇ ਦੇ ਔਸਤ ਤਾਪਮਾਨ 'ਚ 0.1 ਡਿਗਰੀ ਦੀ ਗਿਰਾਵਟ ਆਈ ਹੈ, ਜਦਕਿ ਬਠਿੰਡਾ 36.6 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ 'ਚ ਮੱਧਮ ਬਾਰਿਸ਼, ਜਦਕਿ ਮਾਲਵਾ ਦੇ ਜ਼ਿਲ੍ਹਿਆਂ (ਮੋਗਾ, ਬਠਿੰਡਾ, ਫ਼ਰੀਦਕੋਟ) 'ਚ ਇੱਕਾ-ਦੁੱਕਾ ਥਾਵਾਂ 'ਚ ਫੁਹਾਰਾਂ ਪੈਣ ਦੀ ਉਮੀਦ ਹੈ। ਚਾਲੂ ਮਾਨਸੂਨ ਸੀਜ਼ਨ ਦੌਰਾਨ ਪੰਜਾਬ 'ਚ ਹੁਣ ਤੱਕ ਆਮ ਨਾਲੋਂ 34% ਘੱਟ ਮੀਂਹ ਪਿਆ ਹੈ।


ਬਾਰਿਸ਼ ਕਾਰਨ ਤਾਪਮਾਨ 'ਚ ਆਈ ਗਿਰਾਵਟ ਨਾਲ ਸੂਬੇ 'ਚ ਬਿਜਲੀ ਦੀ ਖ਼ਪਤ ਵੀ ਕਾਫ਼ੀ ਘੱਟ ਗਈ ਹੈ। ਵੀਰਵਾਰ ਨੂੰ 15,000 ਮੈਗਾਵਾਟ ਤੋਂ ਪਾਰ ਪਹੁੰਚੀ ਬਿਜਲੀ ਦੀ ਮੰਗ ਘਟ ਕੇ 11,944 ਮੈਗਾਵਾਟ 'ਤੇ ਆ ਗਈ। ਪੰਜਾਬ ਨੇ ਆਪਣੇ ਸਾਧਨਾਂ ਤੋਂ 3,799 ਮੈਗਾਵਾਟ ਬਿਜਲੀ ਪੈਦਾ ਕੀਤੀ, ਜਦਕਿ ਬਾਕੀ 8,146 ਮੈਗਾਵਾਟ ਬਿਜਲੀ ਨੈਸ਼ਨਲ ਗਰਿੱਡ ਤੋਂ ਲਈ ਗਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.