IMG-LOGO
ਹੋਮ ਅੰਤਰਰਾਸ਼ਟਰੀ: ਅਮਰੀਕਾ-ਈਰਾਨ ਵਿਚਾਲੇ ਜੰਗ ਵਰਗੇ ਹਾਲਾਤ: ਅਮਰੀਕੀ ਫ਼ੌਜ ਨੇ ਈਰਾਨ ਦੇ...

ਅਮਰੀਕਾ-ਈਰਾਨ ਵਿਚਾਲੇ ਜੰਗ ਵਰਗੇ ਹਾਲਾਤ: ਅਮਰੀਕੀ ਫ਼ੌਜ ਨੇ ਈਰਾਨ ਦੇ 5 ਤੇਲ ਟੈਂਕਰ ਕੀਤੇ ਤਬਾਹ; ਜਵਾਬ 'ਚ ਈਰਾਨ ਨੇ ਜਾਰਡਨ 'ਚ ਅਮਰੀਕੀ ਏਅਰ ਬੇਸ 'ਤੇ...

Admin User - Sep 09, 2026 12:51 PM
IMG

ਮੱਧ ਪੂਰਬ (Middle East) ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਜੰਗੀ ਤਣਾਅ ਅਚਾਨਕ ਬੇਹੱਦ ਖ਼ਤਰਨਾਕ ਮੋੜ 'ਤੇ ਪਹੁੰਚ ਗਿਆ ਹੈ। ਅਮਰੀਕੀ ਸੈਂਟਰਲ ਕਮਾਂਡ ਅਨੁਸਾਰ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ (IRGC) ਵੱਲੋਂ ਅਮਰੀਕੀ ਜਲ ਸੈਨਾ ਦੇ ਜਹਾਜ਼ 'ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਕੀਤੇ ਗਏ ਦੋ ਅਸਫਲ ਹਮਲਿਆਂ ਦੇ ਜਵਾਬ ਵਿੱਚ ਅਮਰੀਕੀ ਫ਼ੌਜ ਨੇ ਵੱਡੀ ਕਾਰਵਾਈ ਕਰਦਿਆਂ ਈਰਾਨ ਦੇ ਪੰਜ ਤੇਲ ਟੈਂਕਰਾਂ ਨੂੰ ਤਬਾਹ ਕਰ ਦਿੱਤਾ ਹੈ। ਓਮਾਨ ਦੀ ਖਾੜੀ ਅਤੇ ਹੋਰਮੁਜ਼ ਜਲਡਮਰੂ ਮੱਧ ਨੇੜੇ ਹੋਏ ਇਸ ਹਮਲੇ ਵਿੱਚ ਕਿਵਿਕ, ਚਾਰਮੀਨਾਰ, ਹੋਰਾਈਜ਼ਨ-1, ਰਿਸਕੋ ਅਤੇ ਡੇਰੀਆ ਨਾਮਕ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ।


ਅਮਰੀਕੀ ਕਾਰਵਾਈ ਤੋਂ ਫ਼ੌਰਨ ਬਾਅਦ ਈਰਾਨ ਨੇ ਵੀ ਤਿੱਖੀ ਜਵਾਬੀ ਕਾਰਵਾਈ ਕੀਤੀ। ਈਰਾਨੀ ਸਰਕਾਰੀ ਮੀਡੀਆ ਅਨੁਸਾਰ IRGC ਨੇ ਜਾਰਡਨ ਸਥਿਤ ਅਮਰੀਕਾ ਦੇ 'ਅਲ-ਅਜ਼ਰਕ ਏਅਰ ਬੇਸ' ਨੂੰ ਨਿਸ਼ਾਨਾ ਬਣਾ ਕੇ 20 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਈਰਾਨ ਦਾ ਦਾਅਵਾ ਹੈ ਕਿ ਇਸ ਹਮਲੇ ਨਾਲ ਅਮਰੀਕੀ F-35, F-16 ਅਤੇ F-15 ਲੜਾਕੂ ਜਹਾਜ਼ਾਂ ਦੇ ਹੈਂਗਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ, ਜਾਰਡਨ ਦੀ ਫ਼ੌਜ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਹਵਾਈ ਰੱਖਿਆ ਪ੍ਰਣਾਲੀ ਨੇ 18 ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ, ਜਦਕਿ 2 ਮਿਜ਼ਾਈਲਾਂ ਖ਼ਾਲੀ ਇਲਾਕੇ 'ਚ ਡਿੱਗੀਆਂ। ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।


ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ ਨੇ ਕੁਵੈਤ ਅਤੇ ਬਹਿਰੀਨ 'ਤੇ ਅਮਰੀਕੀ ਫ਼ੌਜਾਂ ਨੂੰ ਸ਼ਰਨ ਦੇਣ ਅਤੇ ਹਮਲਿਆਂ 'ਚ ਮਦਦ ਕਰਨ ਦਾ ਦੋਸ਼ ਲਗਾਉਂਦਿਆਂ ਦੋਵਾਂ ਦੇਸ਼ਾਂ ਦੇ ਸਮੁੰਦਰੀ ਖੇਤਰਾਂ ਨੇੜੇ ਮੌਜੂਦ ਤੇਲ ਟੈਂਕਰਾਂ ਨੂੰ ਤੁਰੰਤ ਪਿੱਛੇ ਹਟਣ ਦਾ ਹੁਕਮ ਜਾਰੀ ਕੀਤਾ ਹੈ। ਇਸ ਖ਼ਤਰਨਾਕ ਘਟਨਾਕ੍ਰਮ ਤੋਂ ਬਾਅਦ ਖਾੜੀ ਦੇਸ਼ਾਂ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵੱਡੇ ਉਛਾਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.