ਤਾਜਾ ਖਬਰਾਂ
ਦੱਖਣੀ ਭਾਰਤ ਦੇ ਪ੍ਰਮੁੱਖ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ IRCTC ਵੱਲੋਂ ਵਿਸ਼ੇਸ਼ ਧਾਰਮਿਕ ਟੂਰ ਪੈਕੇਜ ਲਿਆਂਦਾ ਗਿਆ ਹੈ। ਇਸ ਤਹਿਤ 14 ਨਵੰਬਰ ਨੂੰ ਜੰਮੂ ਤੋਂ ਵਿਸ਼ੇਸ਼ ਟਰੇਨ ਰਵਾਨਾ ਹੋਵੇਗੀ ਅਤੇ 26 ਨਵੰਬਰ ਨੂੰ ਯਾਤਰਾ ਪੂਰੀ ਕਰਕੇ ਵਾਪਸੀ ਹੋਵੇਗੀ। ਕੁੱਲ 12 ਰਾਤਾਂ ਅਤੇ 13 ਦਿਨਾਂ ਦੀ ਇਸ ਯਾਤਰਾ ਵਿੱਚ ਪੰਜਾਬ ਸਮੇਤ ਕਈ ਸ਼ਹਿਰਾਂ ਤੋਂ ਯਾਤਰੀਆਂ ਨੂੰ ਟਰੇਨ ਵਿੱਚ ਸਵਾਰ ਹੋਣ ਦੀ ਸਹੂਲਤ ਮਿਲੇਗੀ।
IRCTC ਅਧਿਕਾਰੀਆਂ ਅਨੁਸਾਰ ਯਾਤਰਾ ਦੌਰਾਨ ਤਿਰੁਪਤੀ, ਰਾਮੇਸ਼ਵਰਮ, ਮਦੁਰਾਈ, ਕੰਨਿਆਕੁਮਾਰੀ ਅਤੇ ਮੱਲਿਕਾਰਜੁਨ ਵਰਗੇ ਪੰਜ ਪ੍ਰਮੁੱਖ ਧਾਰਮਿਕ ਤੇ ਸੈਰ-ਸਪਾਟਾ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਪਠਾਨਕੋਟ, ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ, ਅੰਬਾਲਾ, ਚੰਡੀਗੜ੍ਹ, ਕਰਨਾਲ, ਪਾਣੀਪਤ, ਸੋਨੀਪਤ, ਦਿੱਲੀ ਅਤੇ ਗਵਾਲੀਅਰ ਤੋਂ ਬੋਰਡਿੰਗ ਤੇ ਡੀ-ਬੋਰਡਿੰਗ ਦੀ ਸੁਵਿਧਾ ਉਪਲਬਧ ਹੋਵੇਗੀ।
ਇਹ ਪੈਕੇਜ ਆਲ-ਇਨਕਲੂਸਿਵ ਹੋਵੇਗਾ, ਜਿਸ ਵਿੱਚ ਹੋਟਲ ਵਿੱਚ ਰਹਿਣਾ, ਸਵੇਰੇ-ਸ਼ਾਮ ਚਾਹ ਤੇ ਨਾਸ਼ਤਾ, ਤਿੰਨੋਂ ਸਮੇਂ ਸ਼ਾਕਾਹਾਰੀ ਭੋਜਨ, ਸੈਰ-ਸਪਾਟਾ ਸਥਾਨਾਂ ਲਈ ਬੱਸ ਅਤੇ ਸਟੇਸ਼ਨ ਤੋਂ ਹੋਟਲ ਤੱਕ ਟਰਾਂਸਫਰ ਸ਼ਾਮਲ ਹਨ। ਯਾਤਰੀਆਂ ਨੂੰ ਯਾਤਰਾ ਦੌਰਾਨ ਵਾਰ-ਵਾਰ ਟਰੇਨ ਬਦਲਣ ਦੀ ਲੋੜ ਵੀ ਨਹੀਂ ਪਵੇਗੀ। ਭੋਜਨ ਟਰੇਨ ਦੀ ਪੈਂਟਰੀ ਕਾਰ ਵਿੱਚ ਤਿਆਰ ਕੀਤਾ ਜਾਵੇਗਾ ਅਤੇ ਸਿਹਤ ਸਹੂਲਤ ਲਈ 24 ਘੰਟੇ ਫਸਟ-ਏਡ ਦੀ ਵਿਵਸਥਾ ਰਹੇਗੀ।
ਟਰੇਨ ਵਿੱਚ ਸਲੀਪਰ ਦੀਆਂ 480, 3AC ਦੀਆਂ 210 ਅਤੇ 2AC ਦੀਆਂ 50 ਸੀਟਾਂ ਉਪਲਬਧ ਹਨ। ਯਾਤਰੀ IRCTC ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਬੁਕਿੰਗ ਕਰ ਸਕਦੇ ਹਨ। ਕੈਂਸਲੇਸ਼ਨ ਲਈ ਯਾਤਰਾ ਤੋਂ ਪਹਿਲਾਂ ਨਿਰਧਾਰਤ ਸਮੇਂ ਅਨੁਸਾਰ ਵੱਖ-ਵੱਖ ਚਾਰਜ ਲਾਗੂ ਹੋਣਗੇ, ਜਦਕਿ ਯਾਤਰਾ ਤੋਂ 4 ਦਿਨ ਤੋਂ ਘੱਟ ਸਮਾਂ ਰਹਿਣ ’ਤੇ ਰਿਫੰਡ ਨਹੀਂ ਮਿਲੇਗਾ।
Get all latest content delivered to your email a few times a month.