IMG-LOGO
ਹੋਮ ਪੰਜਾਬ, ਰਾਸ਼ਟਰੀ, ਰਾਘਵ ਚੱਢਾ ਦੀ ਵੋਟ ਨੂੰ ਲੈ ਕੇ AAP ਦਾ ਹਮਲਾ,...

ਰਾਘਵ ਚੱਢਾ ਦੀ ਵੋਟ ਨੂੰ ਲੈ ਕੇ AAP ਦਾ ਹਮਲਾ, ਅਨੁਰਾਗ ਢਾਂਡਾ ਨੇ ਚੋਣ ਕਮਿਸ਼ਨ ਦੀ ਪ੍ਰਕਿਰਿਆ ’ਤੇ ਚੁੱਕੇ ਸਵਾਲ

Admin User - Sep 10, 2026 05:41 PM
IMG

ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਦਿੱਲੀ ਵਿੱਚ ਬਣੀ ਵੋਟ ਨੂੰ ਲੈ ਕੇ ਸਿਆਸੀ ਵਿਵਾਦ ਹੋਰ ਭਖ ਗਿਆ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਨੁਰਾਗ ਢਾਂਡਾ ਨੇ ਦਾਅਵਾ ਕੀਤਾ ਕਿ ਚੱਢਾ ਨੇ 26 ਅਗਸਤ ਨੂੰ ਦਿੱਲੀ ਵਿੱਚ ਵੋਟ ਬਣਵਾਉਣ ਲਈ ਅਰਜ਼ੀ ਦਿੱਤੀ ਸੀ ਅਤੇ ਮਹਿਜ਼ ਸੱਤ ਦਿਨਾਂ ਬਾਅਦ 2 ਸਤੰਬਰ ਨੂੰ ਰਾਜਿੰਦਰ ਨਗਰ ਵਿੱਚ ਉਨ੍ਹਾਂ ਦੀ ਵੋਟ ਦਰਜ ਹੋ ਗਈ।

ਢਾਂਡਾ ਨੇ ਤੰਜ ਕੱਸਦਿਆਂ ਕਿਹਾ ਕਿ ਇੰਨੀ ਤੇਜ਼ੀ ਨਾਲ ਤਾਂ ਬੁਲੇਟ ਟ੍ਰੇਨ ਵੀ ਨਹੀਂ ਚੱਲਦੀ, ਜਿੰਨੀ ਤੇਜ਼ੀ ਨਾਲ ਰਾਘਵ ਚੱਢਾ ਦੀ ਵੋਟ ਬਣ ਗਈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ 2 ਸਤੰਬਰ ਨੂੰ ਦਿੱਲੀ ਵਿੱਚ ਵੋਟ ਦਰਜ ਹੋ ਚੁੱਕੀ ਸੀ ਤਾਂ 3 ਸਤੰਬਰ ਨੂੰ ਪੰਜਾਬ ਸਰਕਾਰ ’ਤੇ ਵੋਟ ਕੱਟਣ ਦੇ ਦੋਸ਼ ਕਿਉਂ ਲਗਾਏ ਗਏ।

AAP ਆਗੂ ਨੇ ਦੋਸ਼ ਲਗਾਇਆ ਕਿ ਰਾਘਵ ਚੱਢਾ ਦੀ ਪੰਜਾਬ ਵਾਲੀ ਵੋਟ ਅਤੇ ਦਿੱਲੀ ਵਿੱਚ ਨਵੀਂ ਵੋਟ ਬਣਨ ਦੀ ਪ੍ਰਕਿਰਿਆ ਸਬੰਧੀ ਕਈ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵੋਟ ਤਬਦੀਲ ਕਰਨ ਸਮੇਂ ਪੁਰਾਣੀ ਵੋਟ ਬਾਰੇ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ ਅਤੇ ਇਸ ਦੀ ਪੁਸ਼ਟੀ ਚੋਣ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ।

ਢਾਂਡਾ ਨੇ ਇਹ ਵੀ ਸਵਾਲ ਚੁੱਕਿਆ ਕਿ ਰਾਜ ਸਭਾ ਵੱਲੋਂ ਰਾਘਵ ਚੱਢਾ ਨੂੰ ਪੰਡਾਰਾ ਰੋਡ ’ਤੇ ਰਿਹਾਇਸ਼ ਅਲਾਟ ਹੋਣ ਦੇ ਬਾਵਜੂਦ ਉਨ੍ਹਾਂ ਦੀ ਵੋਟ ਰਾਜਿੰਦਰ ਨਗਰ ਵਿੱਚ ਕਿਵੇਂ ਬਣੀ। ਉਨ੍ਹਾਂ ਚੋਣ ਕਮਿਸ਼ਨ ਤੋਂ ਇਸ ਪੂਰੀ ਪ੍ਰਕਿਰਿਆ ਬਾਰੇ ਸਪੱਸ਼ਟੀਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਮਾਮਲੇ ਨਾਲ ਜੁੜੇ ਦਸਤਾਵੇਜ਼ ਕਈ ਗੰਭੀਰ ਸਵਾਲ ਖੜ੍ਹੇ ਕਰਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.