IMG-LOGO
ਹੋਮ ਪੰਜਾਬ: ਸਾਇੰਸ ਸਿਟੀ 'ਚ ਇੰਜੀਨੀਅਰਿੰਗ ਦਿਵਸ 'ਤੇ ਰੋਬੋਟਿਕ ਚੈਂਪੀਅਨਸ਼ਿਪ: ਜੀ.ਐੱਨ.ਏ. ਯੂਨੀਵਰਸਿਟੀ...

ਸਾਇੰਸ ਸਿਟੀ 'ਚ ਇੰਜੀਨੀਅਰਿੰਗ ਦਿਵਸ 'ਤੇ ਰੋਬੋਟਿਕ ਚੈਂਪੀਅਨਸ਼ਿਪ: ਜੀ.ਐੱਨ.ਏ. ਯੂਨੀਵਰਸਿਟੀ ਨੇ ਮਾਰੀ ਬਾਜ਼ੀ, LPU ਤੀਜੇ ਨੰਬਰ 'ਤੇ

Admin User - Sep 16, 2026 12:27 PM
IMG

ਮਹਾਨ ਇੰਜੀਨੀਅਰ ਭਾਰਤ ਰਤਨ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਈਆ ਦੀ ਯਾਦ ਵਿੱਚ ਮਨਾਏ ਜਾਂਦੇ 'ਇੰਜੀਨੀਅਰਿੰਗ ਦਿਵਸ' ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਇੱਕ ਰੋਬੋਟਿਕ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਪੰਜਾਬ ਭਰ ਦੇ ਵੱਖ-ਵੱਖ ਇੰਜੀਨੀਅਰਿੰਗ ਅਤੇ ਪੌਲੀਟੈਕਨਿਕ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਤਿਆਰ ਕੀਤੇ ਰੋਬੋਟਾਂ ਦੀ ਸ਼ਕਤੀ, ਤਕਨੀਕੀ ਮੁਹਾਰਤ ਅਤੇ ਨਵੀਨਤਾ ਦਾ ਲੋਹਾ ਮਨਵਾਇਆ।


ਫ਼ਸਵੇਂ ਮੁਕਾਬਲਿਆਂ ਤੋਂ ਬਾਅਦ ਐਲਾਨੇ ਗਏ ਨਤੀਜਿਆਂ ਵਿੱਚ ਜੀ.ਐੱਨ.ਏ. ਯੂਨੀਵਰਸਿਟੀ ਫਗਵਾੜਾ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਅਤੇ ਦੂਜਾ ਦੋਵੇਂ ਇਨਾਮ ਆਪਣੇ ਨਾਮ ਕੀਤੇ। ਜਦੋਂਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੀ ਟੀਮ ਤੀਜੇ ਸਥਾਨ 'ਤੇ ਰਹੀ।



ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਯੁੱਗ ਵਿੱਚ ਰੋਬੋਟਿਕਸ ਦੀ ਅਹਿਮੀਅਤ ਬਹੁਤ ਵਧ ਗਈ ਹੈ। ਸਿਹਤ-ਸੰਭਾਲ, ਖੇਤੀਬਾੜੀ, ਸਪੇਸ ਟੈਕਨਾਲੋਜੀ ਅਤੇ ਨਿਰਮਾਣ ਖੇਤਰਾਂ ਵਿੱਚ ਰੋਬੋਟ ਵੱਡੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਵੀਆਂ ਤਕਨੀਕਾਂ ਨਾਲ ਜੁੜਨ ਅਤੇ ਪ੍ਰੈਕਟੀਕਲ ਸਕਿੱਲਜ਼ ਸੁਧਾਰਨ ਲਈ ਪ੍ਰੇਰਿਤ ਕੀਤਾ।


ਪ੍ਰੋਗਰਾਮ ਦੇ ਅੰਤ ਵਿੱਚ ਡਿਪਟੀ ਡਾਇਰੈਕਟਰ ਇੰਜੀ. ਰਿਤੇਸ਼ ਪਾਠਕ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅਜਿਹੀਆਂ ਚੁਣੌਤੀਆਂ ਨਾਲ ਵਿਦਿਆਰਥੀਆਂ ਨੂੰ ਰੋਬੋਟ ਡਿਜ਼ਾਈਨ ਕਰਨ, ਚਲਾਉਣ ਅਤੇ ਮੁਸ਼ਕਲਾਂ ਦਾ ਸਮਾਰਟ ਹੱਲ ਲੱਭਣ ਦਾ ਅਮਲੀ ਤਜਰਬਾ ਮਿਲਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.