IMG-LOGO
ਹੋਮ ਪੰਜਾਬ: ਪੁਲਿਸ ਹੋ ਗਈ ਲੇਟ? ਬਲਾਤਕਾਰ ਮਾਮਲੇ ਦੀ FIR ਤੋਂ ਬਾਅਦ...

ਪੁਲਿਸ ਹੋ ਗਈ ਲੇਟ? ਬਲਾਤਕਾਰ ਮਾਮਲੇ ਦੀ FIR ਤੋਂ ਬਾਅਦ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਫਰਾਰ ਹੋ ਕੇ ਕੈਨੇਡਾ ਪਹੁੰਚਿਆ -ਪਹਿਲਾਂ ਅਕਾਲੀ ਦਲ ਤੇ ਸ਼੍ਰੋਮਣੀ...

Admin User - Sep 17, 2026 08:37 PM
IMG

ਚੰਡੀਗੜ੍ਹ:- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੋ ਕਿ  ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਧਾਮਾਂ ਦੇ ਇੰਚਾਰਜ ਹੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਤੌਰ ਤੇ ਕੰਮ ਕਰਦੇ ਹਨ , ਦੇ ਵਿਰੁੱਧ ਬਲਾਤਕਾਰ ਦੀਆਂ ਸੰਗੀਨ ਧਾਰਾਵਾਂ ਦ ਮੁਕਦਮਾ ਦਰਜ ਹੋਣ ਤੋਂ ਬਾਅਦ ਭਾਵੇਂ ਰੂਪੋਸ ਹੋ ਗਏ ਸਨ  , ਪਰ ਖਬਰਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਅਮਰਜੀਤ ਸਿੰਘ ਚਾਵਲਾ ਜੋ ਕਿ ਪਹਿਲਾਂ ਵੀ ਤੇਜ਼ ਤਰਾਰੀ ਦੇ ਤੌਰ ਤੇ ਜਾਣਿਆ ਜਾਂਦੇ ਹਨ ਨੇ ਆਪਣੀ ਗ੍ਰਿਫਤਾਰੀ ਦੇ ਡਰੋਂ ਦੇਸ਼ ਛੱਡ ਕੇ ਕੈਨੇਡਾ ਵਿਖੇ ਚਲੇ ਗਏ ਹਨ  , ਇੱਥੇ ਇਹ ਵੀ ਰਹਸਮਈ ਹੈ ਕਿ ਪੁਲਿਸ ਦੇ ਕੁਝ ਅਧਿਕਾਰੀਆਂ ਨੇ ਉਹਨੂੰ ਖੁਦ ਬਾਹਰ ਕੱਢਿਆ ਜਾਂ ਫਿਰ ਉਹ ਪੁਲਿਸ ਦੀਆਂ ਅੱਖਾਂ ਚ ਘੱਟਾ ਪਾ ਕੇ ਨਿਕਲ ਗਏ। ਸੂਤਰ ਦੱਸਦੇ ਹਨ ਕਿ ਜਦੋਂ ਅਮਰਜੀਤ ਸਿੰਘ ਚਾਵਲਾ ਕਨੇਡਾ ਪਹੁੰਚ ਜਾਂਦਾ ਹੈ ਤਾਂ ਪੁਲਿਸ ਵੱਲੋਂ ਐਲਓਸੀ ਬਾਅਦ ਵਿੱਚ ਜਾਰੀ ਕੀਤਾ ਜਾਂਦਾ । 

ਦੱਸਣ ਯੋਗ ਹੈ ਕਿ। ਬਹਿਰੀਨ ਦੀ ਨਾਗਰਿਕ ਇੱਕ ਸਿੱਖ ਔਰਤ ਜਿਸ ਨੂੰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੈਸਟ ਵਜੋਂ  ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਸਰਾਂ ਵਿੱਚ ਪੱਕੇ ਤੌਰ ਤੇ ਕਮਰਾ ਦਿੱਤਾ ਹੋਇਆ ਸੀ , ਇਥੋਂ ਤੱਕ ਕਿ ਉਸ ਨੂੰ ਵੀਆਈਪੀ ਸਹੂਲਤਾਂ ਜਿਸ ਵਿੱਚ ਸ਼੍ਰੋਮਣੀ ਕਮੇਟੀ ਨੇ ਗੱਡੀ ਡਰਾਈਵਰ ਤੋਂ ਇਲਾਵਾ ਸੇਵਾਦਾਰ ਵੀ ਦਿੱਤਾ ਹੋਇਆ ਸੀ । 

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਕ ਲੱਖ ਰੁਪਏ ਨਗਦੀ ਤੋ ਇਲਾਵਾ ਹੋਰ ਸਹੂਲਤਾਂ ਵੀ ਦਿੱਤੀਆਂ ਹੋਈਆਂ ਸਨ ।   

 ਪਰ ਉਸ ਸਮੇਂ ਸਿੱਖ ਹਲਕਿਆਂ ਤੇ ਸੰਗਤਾਂ ਚ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਜਦੋਂ ਉਹ ਔਰਤ ਇਹ ਖੁਲਾਸਾ ਕਰਦੀ ਹੈ ਕਿ ਅਮਰਜੀਤ ਸਿੰਘ ਚਾਵਲਾ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨੰਦਪੁਰ ਸਾਹਿਬ ਵਿਖੇ ਮੈਂਬਰ ਹਨ ਵੱਲੋਂ ਉਸ ਨੂੰ ਇੱਕ ਦੋ ਵਾਰ ਹੀ ਨਹੀਂ ਸਗੋਂ ਕਈ ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਇਥੋਂ ਤੱਕ ਕਿਹਾ ਕਿ ਜੇਕਰ ਉਹ ਬੋਲੇਗੀ ਤਾਂ ਉਸ ਨੂੰ ਜਾਨੋ ਮਾਰ ਦਿਆਂਗਾ । ਬਿਆਨਾ ਵਿੱਚ  ਉਸਨੇ  ਇਹ ਵੀ ਲਿਖਾਇਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਬਚਿੱਤਰ ਸਿੰਘ ਸਰਾਂ ਤੋਂ ਇਲਾਵਾ ਤਖਤ ਸ੍ਰੀ ਕੇਸਗੜ ਵਿਖੇ ਆਪਣੇ ਗੈਸਟ ਹਾਊਸ ਦੇ ਕਮਰੇ ਵਿੱਚ ਵੀ ਉਸ ਨੂੰ ਨਹੀਂ ਬਖਸ਼ਿਆ ਇਥੋਂ ਤੱਕ  ਕਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ  ਦੀ ਗੁਰੂ ਅਰਜਨ  ਦੇਵ ਨਿਵਾਸ ਵਿੱਚ ਵੀ  ਉਸ ਨਾਲ ਜਬਰ ਜਨਾਹ ਕੀਤਾ । ਉਕਤ ਔਰਤ ਵੱਲੋਂ ਆਪਣੇ ਬਿਆਨਾਂ ਵਿੱਚ ਤਰੀਕਾਂ ਦੇ ਨਾਲ ਨਾਲ  ਕਮਰਿਆਂ ਦੇ ਨੰਬਰ ਵੀ ਲਿਖੇ ਹੋਏ ਹਨ । 

 ਦਰਜ ਹੋਈ ਐਫਆਈਆਰ ਵਿੱਚ ਉਸਨੇ ਬਿਆਨ ਦਿੱਤਾ ਕਿ ਇਸ ਬਾਰੇ ਉਸਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦੇ ਦੋਵੇਂ  ਸਹਾਇਕਾਂ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁੜਗੱਜ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੇ ਸਹਾਇਕ ਨੂੰ ਵੀ ਦੱਸਿਆ ਸੀ , ਉਸ ਔਰਤ ਵੱਲੋਂ ਦੱਸਿਆ ਗਿਆ ਕਿ ਜਦੋਂ  ਪਰ ਉਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।  ਭਾਰਤੀ ਮੂਲ ਦੀ ਬਹਰੀਨ ਦੀ ਨਾਗਰਿਕ ਇਸ ਔਰਤ ਵੱਲੋਂ ਇਸ ਸੰਗੀਨ ਖਲਾਸੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ  ਅਤੇ ਮੈਨੇਜਰ ਵੱਲੋਂ ਵਟਸਐਪ ਰਾਹੀਂ ਭੇਜਿਆ ਗਿਆ ਅਸ਼ਲੀਲ ਮੈਸੇਜ ਵੀ ਵਿਖਾਇਆ ਤੇ ਇੱਕ ਹੋਰ ਵਿਅਕਤੀ ਜੋ ਕਿ ਵਲਟੋਹਾ ਦਾ ਖਾਸ ਵਿਅਕਤੀ ਹੈ ਬਾਰੇ ਵੀ ਸ਼ਿਕਾਇਤ ਕੀਤੀ ਤਾਂ ਕੋਈ ਕਾਰਵਾਈ ਨਹੀਂ ਹੋਈ । ਜਿਸ ਤੋਂ ਬਾਅਦ ਉਸ ਨੂੰ ਪੁਲਿਸ ਪਾਸ  ਦਰਜ ਕਰਾਉਣੀ ਪਈ । ਇਸ ਔਰਤ ਨੇ ਇਹ ਵੀ ਲਿਖਿਆ ਕਿ ਉਸਦੇ ਪਾਸ ਜਿੰਦਗੀ ਨੂੰ ਖਤਮ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਇਸ ਲਈ ਉਕਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ । 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.