IMG-LOGO
ਹੋਮ ਪੰਜਾਬ: ਏਸ਼ੀਅਨ ਗੇਮਜ਼ 2026: ਭਾਰਤ ਦੀ ਧੀ ਸੁਚਿਕਾ ਤਰੀਆਲ ਨੇ ਇਤਿਹਾਸ...

ਏਸ਼ੀਅਨ ਗੇਮਜ਼ 2026: ਭਾਰਤ ਦੀ ਧੀ ਸੁਚਿਕਾ ਤਰੀਆਲ ਨੇ ਇਤਿਹਾਸ ਰਚਿਆ, MMA 'ਚ ਦੇਸ਼ ਲਈ ਪਹਿਲਾ ਤਗ਼ਮਾ ਕੀਤਾ ਪੱਕਾ

Admin User - Sep 20, 2026 12:15 PM
IMG

ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਦਾ ਖਾਤਾ ਖੁੱਲ੍ਹ ਗਿਆ ਹੈ। ਰੋਹਤਕ (ਹਰਿਆਣਾ) ਦੀ 36 ਸਾਲਾ ਜਾਨਬਾਜ਼ ਖਿਡਾਰਨ ਸੁਚਿਕਾ ਤਰੀਆਲ ਨੇ ਮਿਕਸਡ ਮਾਰਸ਼ਲ ਆਰਟਸ (MMA) ਦੇ 60 ਕਿੱਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫ਼ਾਈਨਲ ਵਿੱਚ ਮੰਗੋਲੀਆਈ ਐਥਲੀਟ ਨੂੰ ਕਰਾਰੀ ਹਾਰ ਦੇ ਕੇ ਦੇਸ਼ ਲਈ ਪਹਿਲਾ ਇਤਿਹਾਸਕ ਮੈਡਲ ਪੱਕਾ ਕਰ ਲਿਆ ਹੈ। ਇਸ ਖੇਡ ਨੂੰ ਏਸ਼ੀਅਨ ਗੇਮਜ਼ ਵਿੱਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਭਾਰਤੀ ਧੀ ਦੀ ਇਸ ਪ੍ਰਾਪਤੀ ਨੇ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।


ਸੁਚਿਕਾ ਨੇ ਸੈਮੀਫ਼ਾਈਨਲ ਵਿੱਚ ਜਗ੍ਹਾ ਬਣਾ ਕੇ ਘੱਟੋ-ਘੱਟ ਕਾਂਸੀ ਦਾ ਤਗ਼ਮਾ ਤਾਂ ਆਪਣੇ ਨਾਂ ਕਰ ਲਿਆ ਹੈ, ਪਰ ਹੁਣ ਹਰ ਭਾਰਤੀ ਦੀ ਨਜ਼ਰ ਇਸ ਦੇ ਰੰਗ 'ਤੇ ਟਿਕੀ ਹੋਈ ਹੈ। ਸੁਚਿਕਾ ਹੁਣ ਮੰਗਲਵਾਰ ਨੂੰ ਹੋਣ ਵਾਲੇ ਸੈਮੀਫ਼ਾਈਨਲ ਮੁਕਾਬਲੇ ਵਿੱਚ ਉੱਤਰੇਗੀ। ਜੇਕਰ ਉਹ ਇਹ ਮੈਚ ਜਿੱਤਣ ਵਿੱਚ ਕਾਮਯਾਬ ਰਹਿੰਦੀ ਹੈ, ਤਾਂ ਉਹ ਭਾਰਤ ਲਈ ਸੋਨ ਤਗ਼ਮੇ (Gold Medal) ਲਈ ਭਿੜੇਗੀ।


ਸੁਚਿਕਾ ਦੀ ਇਹ ਜਿੱਤ ਆਸਾਨ ਨਹੀਂ ਸੀ; ਇਸ ਪਿੱਛੇ ਇੱਕ ਲੰਮਾ ਸੰਘਰਸ਼ ਛੁਪਿਆ ਹੋਇਆ ਹੈ। 'ਸਪੋਰਟਸ ਅਥਾਰਟੀ ਆਫ਼ ਇੰਡੀਆ' (SAI) ਮੁਤਾਬਕ, 12 ਸਾਲ ਦੀ ਉਮਰ ਵਿੱਚ ਸੁਚਿਕਾ ਨੂੰ ਛੇੜਛਾੜ ਦੀ ਮੰਦਭਾਗੀ ਘਟਨਾ ਦਾ ਸਾਹਮਣਾ ਕਰਨਾ ਪਿਆ ਸੀ। ਉਸ ਖ਼ੁਦਦਾਰੀ ਅਤੇ ਆਤਮ-ਰੱਖਿਆ ਦੀ ਲੋੜ ਨੇ ਉਸ ਨੂੰ ਜੂਡੋ ਸਿੱਖਣ ਲਈ ਪ੍ਰੇਰਿਤ ਕੀਤਾ। ਅੱਜ ਉਹੀ ਲੜਕੀ ਦੇਸ਼ ਦੀ ਚੋਟੀ ਦੀ ਐੱਮਐੱਮਏ ਖਿਡਾਰਨ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ ਨੌਜਵਾਨ ਫ਼ਾਲੋ ਕਰਦੇ ਹਨ।


ਸਾਲ 2017 ਵਿੱਚ ਐੱਮਐੱਮਏ 'ਚ ਸ਼ਾਨਦਾਰ ਆਗਾਜ਼ ਕਰਨ ਤੋਂ ਬਾਅਦ ਸੁਚਿਕਾ ਨੇ ਖੇਡ ਤੋਂ 7 ਸਾਲ ਦਾ ਲੰਮਾ ਬ੍ਰੇਕ ਲਿਆ। ਦਸੰਬਰ 2024 ਵਿੱਚ ਬਹਿਰੀਨ ਦੇ 'BRAVE CF 92' ਰਾਹੀਂ ਪੇਸ਼ੇਵਰ ਰਿੰਗ ਵਿੱਚ ਵਾਪਸੀ ਕਰਦਿਆਂ ਉਸ ਨੇ ਦੁਬਾਰਾ ਜਿੱਤ ਦਾ ਪਰਚਮ ਲਹਿਰਾਇਆ। ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੋਂ ਸਨਮਾਨਿਤ ਹੋ ਚੁੱਕੀ ਇਹ ਅਥਲੀਟ ਇਸੇ ਸਾਲ ਜਨਵਰੀ ਅਤੇ ਮਈ ਵਿੱਚ ਹੋਈਆਂ ਏਸ਼ੀਅਨ ਐੱਮਐੱਮਏ ਚੈਂਪੀਅਨਸ਼ਿਪਾਂ ਵਿੱਚ ਵੀ ਕਾਂਸੀ ਦੇ ਤਗ਼ਮੇ ਜਿੱਤ ਚੁੱਕੀ ਹੈ।


ਜਾਪਾਨ ਦੀ ਧਰਤੀ 'ਤੇ ਜਿਸ ਉਮੀਦ ਨਾਲ ਸੁਚਿਕਾ ਨੇ ਕਦਮ ਰੱਖਿਆ ਸੀ, ਉਸ ਦੀ ਸਫ਼ਲ ਇਬਾਰਤ ਲਿਖੀ ਜਾ ਚੁੱਕੀ ਹੈ। ਹੁਣ ਦੇਸ਼ ਵਾਸੀਆਂ ਨੂੰ ਇੰਤਜ਼ਾਰ ਹੈ ਕਿ ਉਹ ਮੰਗਲਵਾਰ ਨੂੰ ਆਪਣੇ ਇਸ ਮੈਡਲ ਦਾ ਰੰਗ ਸੁਨਹਿਰੀ ਕਰਕੇ ਜਾਪਾਨ ਵਿੱਚ ਤਿਰੰਗਾ ਲਹਿਰਾਏ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.