IMG-LOGO
ਹੋਮ ਪੰਜਾਬ: ਅਮਰਜੀਤ ਸਿੰਘ ਚਾਵਲਾ ਦੇ ਹੱਕ 'ਚ ਆਏ ਵਿਰਸਾ ਸਿੰਘ ਵਲਟੋਹਾ

ਅਮਰਜੀਤ ਸਿੰਘ ਚਾਵਲਾ ਦੇ ਹੱਕ 'ਚ ਆਏ ਵਿਰਸਾ ਸਿੰਘ ਵਲਟੋਹਾ

Admin User - Sep 22, 2026 11:46 AM
IMG

ਅਮਰਜੀਤ ਸਿੰਘ ਚਾਵਲਾ ਮਾਮਲੇ 'ਤੇ ਵਿਰਸਾ ਸਿੰਘ ਵਲਟੋਹਾ ਦਾ ਬਿਆਨ ਸਾਹਮਣੇ ਆਇਆ ਹੈ। ਵਲਟੋਹਾ ਨੇ ਚਾਵਲਾ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਉਹ ਜਲਦ ਹੀ ਸੁਰਖਰੂ ਹੋ ਜਾਣਗੇ। ਵਲਟੋਹਾ ਨੇ ਕਿਹਾ ਕਿ ਉਹ ਜਥੇਦਾਰ ਸਾਹਿਬ ਦੇ ਹੁਕਮਨਾਮੇ ਅੱਗੇ ਸਿਰ ਝੁਕਾਉਂਦੇ ਹਨ ਅਤੇ ਚਾਵਲਾ ਨੇ ਵੀ ਫੈਸਲੇ ਨੂੰ ਪ੍ਰਵਾਨ ਕਰਨ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਬਹਿਰੀਨ ਵਾਲੀ ਮਹਿਲਾ ਨਾਲ ਜੁੜੇ ਮਾਮਲੇ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਕਈ ਦਾਅਵੇ ਕੀਤੇ।

ਵਲਟੋਹਾ ਨੇ ਕਿਹਾ ਕਿ ਬਹਿਰੀਨ ਵਾਲੀ ਬੀਬੀ ਨੂੰ ਭਾਰਤ ਤੇ ਪੰਜਾਬ ਲਿਆਉਣ ਵਿੱਚ ਮੇਰੇ ਵਿਰੁੱਧ ਉਠਾਏ ਜਾਂਦੇ ਸਵਾਲ ਸਾਰੇ ਝੂਠੇ, ਬੇਬੁਨਿਆਦ ਤੇ ਸਿਆਸਤ ਤੋਂ ਪ੍ਰੇਰਿਤ ਹਨ।ਮੈਂ ਏਨਾਂ ਸਵਾਲਾਂ ਦਾ ਠੋਕਕੇ ਵਿਰੋਧ ਕਰਦਾ ਹਾਂ।

 ਬਹਿਰੀਨ ਵਾਲੀ ਬੀਬੀ ਹੈ ਰੇਪ ਵਰਗੇ ਝੂਠੇ ਮੁਕੱਦਮੇ ਦਰਜ ਕਰਵਾਉਣ ਦੀ ਆਦੀ।ਇਹ ਪਹਿਲਾਂ ਵੀ ਧੂਰੀ ਥਾਣੇ ਵਿੱਚ ਰੇਪ ਦਾ ਝੂਠਾ ਮੁਕੱਦਮਾ ਦਰਜ ਕਰਵਾ ਚੁੱਕੀ ਹੈ।ਜਾਂਚ ਤੇ ਅਦਾਲਤਾਂ ਵਿੱਚ ਇਹ ਰੇਪ ਦਾ ਕੇਸ ਝੂਠਾ ਪਾਇਆ ਗਿਆ। ਹੁਣ ਪੀੜਤ ਵਿਅਕਤੀਆਂ ਨੇ ਇਸ ਬਹਿਰੀਨ ਵਾਲੀ ਬੀਬੀ 'ਤੇ 182 ਦੀ ਕਾਰਵਾਈ ਤਹਿਤ ਮੁਕੱਦਮਾ ਦਰਜ ਕਰਵਾਇਆ ਹੈ,ਜੋ ਅਜੇ ਤੱਕ ਅਦਾਲਤ ਵਿੱਚ ਚੱਲ ਰਿਹਾ ਹੈ।

 ਬਹਿਰੀਨ ਵਾਲੀ ਬੀਬੀ ਨੂੰ ਸਤੀ ਸਵਿੱਤਰੀ ਦੱਸਣ ਵਾਲੇ ਉਸਦਾ ਅਸਲੀ ਆਚਰਣ ਸਾਮਣੇ ਆਉਣ 'ਤੇ ਜਰੂਰ ਪਛਤਾਉਣਗੇ।

 ਇਹ ਬੀਬੀ ਧੋਖਾਧੜੀ ਕਰਨ ਦੀ ਵੀ ਆਦੀ ਹੈ।ਅੱਜ ਵੀ ਪੰਜ ਲੱਖ ਦੀ ਠੱਗੀ ਦਾ ਕੇਸ ਇਸ ਵਿਰੁੱਧ ਨਾਭਾ ਅਦਾਲਤ ਵਿੱਚ ਚੱਲ ਰਿਹਾ ਹੈ।ਇਹ ਬੀਬੀ ਬਹਿਰੀਨ ਤੋਂ ਭਾਰਤ ਆਉਂਦੀ ਵੀ ਏਅਰਪੋਰਟ 'ਤੇ ਏਸੇ ਕੇਸ ਵਿੱਚ ਹੀ ਫੜੀ ਗਈ ਸੀ ਤੇ ਦੋ,ਤਿੰਨ ਮਹੀਨੇ ਜੇਲ ਵਿੱਚ ਵੀ ਰਹੀ ਸੀ।

ਧੰਨ ਹੈ ਇਹ ਬੀਬੀ।ਹੈਰਾਨੀ ਆ ਕਿ ਜਿਸ ਨਾਲ ਛੇ ਮਹੀਨੇ ਤੋਂ ਰੇਪ ਹੋ ਰਿਹਾ ਸੀ ਉਹ ਬੀਬੀ ਐਨਾਂ ਚਿਰ ਚੁੱਪ ਕਿਉਂ ਰਹੀ ? ਜਦਕਿ ਬੀਬੀ ਨਾਭਾ ਤੇ ਸੰਗਰੂਰ ਅਦਾਲਤਾਂ ਵਿੱਚ ਪੇਸ਼ੀਆਂ ਤੱਕ ਭੁਗਤਦੀ ਸੀ। ਮੋਹਾਲੀ ਤੇ ਹੋਰ ਸ਼ਹਿਰਾਂ ਵਿੱਚ ਜਾਂਦੀ ਆਉਂਦੀ ਸੀ। ਮੋਬਾਈਲ ਇਸ ਕੋਲ ਸੀ। ਫਿਰ ਵੀ ਇਹ ਚੁੱਪ ਕਿਉਂ ਰਹੀ ?ਇਹ ਸਵਾਲ ਜਰੂਰ ਵੱਡੇ ਹਨ ਪਰ ਜਵਾਬ ਵੀ ਬੜੇ ਸਪੱਸ਼ਟ ਹਨ। 

ਸੋਸਲ ਮੀਡੀਆ ਤੇ ਪ੍ਰੈੱਸ ਵਿੱਚ ਕਈਆਂ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਕਿ ਬਹਿਰੀਨ ਵਾਲੀ "60 ਸਾਲਾ" ਇਸ ਬੀਬੀ ਨੂੰ ਕਿਸੇ ਵਿਰੁੱਧ ਸਾਜਿਸ਼ ਰਚਣ ਲਈ ਵਲਟੋਹਾ ਤੇ ਝਿੰਜਰ ਬਹਿਰੀਨ ਤੋਂ ਲੈਕੇ ਆਏ ਸੀ।

ਐਡਾ ਵੱਡਾ ਝੂਠ।

ਮੇਰਾ ਤਾਂ ਪਾਸਪੋਰਟ ਈ 10 ਸਾਲ ਤੋਂ ਵੀ ਵੱਧ ਸਮੇਂ ਦਾ expire ਹੋਇਆ ਪਿਆ ਹੈ।

 ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੀਤੇ ਕੱਲ ਜਥੇਦਾਰ ਸਾਹਿਬਾਨ ਵੱਲੋਂ ਸ.ਅਮਰਜੀਤ ਸਿੰਘ ਚਾਵਲਾ ਵਿਰੁੱਧ ਸੁਣਾਏ ਗਏ ਹੁਕਮਨਾਮੇ ਅੱਗੇ ਸਿਰ ਝੁਕਾਉਂਦਾ ਹਾਂ।ਪਰ ਮੈਨੂੰ ਸਤਿਗੁਰਾਂ 'ਤੇ ਪੂਰਨ ਭਰੋਸਾ ਹੈ ਕਿ ਸ.ਚਾਵਲਾ ਦੁਨਿਆਵੀ ਅਦਾਲਤ ਤੇ ਸਤਿਗੁਰਾਂ ਦੀ ਬਖਸ਼ੀ ਹੋਈ ਰੂਹਾਨੀ ਅਦਾਲਤ ਅਕਾਲ ਦੇ ਤਖਤ ਵੱਲੋਂ ਵੀ ਬਹੁਤ ਜਲਦ ਸੁਰਖੁਰੂ ਹੋ ਜਾਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.