ਤਾਜਾ ਖਬਰਾਂ
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਵੱਲੋਂ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਦੇਸ਼ ਵਿਆਪੀ ਬੈਂਕ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਬੈਂਕਾਂ ਦੀ ਇਸ ਹੜਤਾਲ ਕਾਰਨ ਆਮ ਜਨਤਾ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਗਾਹਕਾਂ ਲਈ ਇੱਕ ਅਹਿਮ ਅਤੇ ਰਾਹਤ ਭਰਿਆ ਫੈਸਲਾ ਲਿਆ ਹੈ।
ਬੈਂਕ ਪ੍ਰਬੰਧਕਾਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਹੜਤਾਲ ਦੇ ਇਨ੍ਹਾਂ ਤਿੰਨਾਂ ਦਿਨਾਂ (28 ਤੋਂ 30 ਸਤੰਬਰ) ਦੌਰਾਨ PNB ਗਾਹਕਾਂ ਕੋਲੋਂ ATM ਰਾਹੀਂ ਕੀਤੇ ਜਾਣ ਵਾਲੇ ਕਿਸੇ ਵੀ ਲੈਣ-ਦੇਣ (ਟ੍ਰਾਂਜੈਕਸ਼ਨ) 'ਤੇ ਕੋਈ ਵਾਧੂ ਚਾਰਜ ਨਹੀਂ ਵਸੂਲਿਆ ਜਾਵੇਗਾ।
ਇਸ ਸੁਵਿਧਾ ਦੇ ਤਹਿਤ ਗਾਹਕ ਚਾਹੇ PNB ਦੇ ਆਪਣੇ ATM ਦੀ ਵਰਤੋਂ ਕਰਨ ਜਾਂ ਕਿਸੇ ਵੀ ਹੋਰ ਬੈਂਕ ਦੇ ATM ਤੋਂ ਪੈਸੇ ਕਢਵਾਉਣ, ਉਨ੍ਹਾਂ ਕੋਲੋਂ ਕੋਈ ਸੇਵਾ ਮੁਕਤ ਫੀਸ ਜਾਂ ਚਾਰਜ ਨਹੀਂ ਲਿਆ ਜਾਵੇਗਾ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮੁੱਖ ਮਕਸਦ ਹੜਤਾਲ ਦੇ ਦਿਨਾਂ ਦੌਰਾਨ ਗਾਹਕਾਂ ਨੂੰ ਨਕਦੀ ਦੀ ਸਮੱਸਿਆ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਸਹੂਲਤ ਮੁਹੱਈਆ ਕਰਵਾਉਣਾ ਹੈ।
Get all latest content delivered to your email a few times a month.