ਤਾਜਾ ਖਬਰਾਂ
ਏਸ਼ੀਆਈ ਖੇਡਾਂ (Asian Games) ਵਿੱਚ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਲਈ 7ਵਾਂ ਸੋਨ ਤਗ਼ਮਾ (Gold Medal) ਆਪਣੇ ਨਾਂ ਕੀਤਾ ਹੈ। ਭਾਰਤੀ ਮਹਿਲਾ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਚੀਨ ਦੀ ਟੀਮ ਨੂੰ 238-234 ਦੇ ਫਰਕ ਨਾਲ ਮਾਤ ਦਿੱਤੀ। ਇਸ ਇਤਿਹਾਸਕ ਜਿੱਤ ਦੇ ਨਾਲ ਹੀ ਭਾਰਤੀ ਤੀਰਅੰਦਾਜ਼ਾਂ ਨੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ।
ਭਾਰਤ ਦੀ ਇਸ ਸੁਨਹਿਰੀ ਜਿੱਤ ਵਿੱਚ ਚਿਕਿਤਾ ਤਾਨੀਪਾਰਥੀ, ਪ੍ਰਿਥਿਕਾ ਪ੍ਰਦੀਪ ਅਤੇ ਜੋਤੀ ਸੁਰੇਖਾ ਵੇਨਮ ਦੀ ਤਿਕੜੀ ਨੇ ਅਹਿਮ ਭੂਮਿਕਾ ਨਿਭਾਈ। ਭਾਰਤੀ ਖਿਡਾਰਨਾਂ ਨੇ ਸ਼ੁਰੂਆਤ ਤੋਂ ਹੀ ਮੈਚ 'ਤੇ ਆਪਣਾ ਦਬਦਬਾ ਬਣਾਏ ਰੱਖਿਆ ਅਤੇ ਚੀਨੀ ਟੀਮ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ।
ਇਸ ਸ਼ਾਨਦਾਰ ਜਿੱਤ ਨਾਲ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਖੇਡ ਪ੍ਰੇਮੀਆਂ ਵੱਲੋਂ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Get all latest content delivered to your email a few times a month.