ਤਾਜਾ ਖਬਰਾਂ
ਏਸ਼ੀਆਈ ਖੇਡਾਂ ਦੇ ਸੋਨ ਤਗਮੇ ਵਾਲੇ ਫਾਈਨਲ ਮੁਕਾਬਲੇ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਮੈਚ ਦੀ ਸ਼ੁਰੂਆਤ 'ਚ ਟੀਮ ਇੰਡੀਆ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ, ਟਾਸ ਤੋਂ ਬਾਅਦ ਅਈਅਰ ਵੱਲੋਂ ਪਾਕਿਸਤਾਨੀ ਕਪਤਾਨ ਸਾਹਿਬਜ਼ਾਦਾ ਫਰਹਾਨ ਨਾਲ ਹੱਥ ਨਾ ਮਿਲਾਉਣ ਦਾ ਘਟਨਾਕ੍ਰਮ ਚਰਚਾ ਦਾ ਕੇਂਦਰ ਬਣ ਗਿਆ।
ਭਾਰਤ ਨੇ ਸੈਮੀਫਾਈਨਲ ਵਿੱਚ ਖੇਡੀ ਸੇਮ ਟੀਮ ਨੂੰ ਮੈਦਾਨ 'ਚ ਉਤਾਰਿਆ ਹੈ। ਵੈਭਵ ਸੂਰਿਆਵੰਸ਼ੀ ਅਤੇ ਅਭਿਸ਼ੇਕ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨਗੇ, ਜਦਕਿ ਸੰਜੂ ਸੈਮਸਨ ਤੀਜੇ ਨੰਬਰ 'ਤੇ ਬੱਲੇਬਾਜ਼ੀ ਲਈ ਆਉਣਗੇ। ਪਿੱਚ ਦੇ ਸਪਿਨ ਅਨੁਕੂਲ ਹੋਣ ਕਾਰਨ ਅਰਸ਼ਦੀਪ ਸਿੰਘ, ਵਿਪਰਾਜ ਨਿਗਮ ਅਤੇ ਯਸ਼ ਠਾਕੁਰ ਨੂੰ ਬਾਹਰ ਰੱਖਿਆ ਗਿਆ ਹੈ ਅਤੇ ਸਪਿਨ ਗੇਂਦਬਾਜ਼ੀ 'ਤੇ ਜ਼ਿਆਦਾ ਭਰੋਸਾ ਜਤਾਇਆ ਗਿਆ ਹੈ।
ਭਾਰਤ ਦੀ ਟੀਮ: ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ।
ਦੂਜੇ ਪਾਸੇ, ਪਾਕਿਸਤਾਨੀ ਟੀਮ ਵਿੱਚ ਮੁਹੰਮਦ ਵਸੀਮ ਦੀ ਥਾਂ ਸਾਦ ਮਸੂਦ ਨੂੰ ਸ਼ਾਮਲ ਕੀਤਾ ਗਿਆ ਹੈ। ਕਪਤਾਨ ਸਾਹਿਬਜ਼ਾਦਾ ਫਰਹਾਨ ਅਤੇ ਉਸਮਾਨ ਖ਼ਾਨ ਬੱਲੇਬਾਜ਼ੀ ਦਾ ਆਗਾਜ਼ ਕਰਨਗੇ, ਜਦਕਿ ਸਪਿਨਰ ਸੂਫੀਆਨ ਮੁਕੀਮ 'ਤੇ ਉਨ੍ਹਾਂ ਦੀ ਗੇਂਦਬਾਜ਼ੀ ਦਾ ਮੁੱਖ ਦਾਰੋਮਦਾਰ ਰਹੇਗਾ।
ਸਾਹਿਬਜ਼ਾਦਾ ਫਰਹਾਨ, ਮਾਜ਼ ਸਦਾਕਤ, ਉਸਮਾਨ ਖਾਨ, ਸੈਮ ਅਯੂਬ, ਹਸਨ ਨਵਾਜ਼, ਅਬਦੁਲ ਸਮਦ, ਅਰਾਫਾਤ ਮਿਨਹਾਸ, ਅਹਿਮਦ ਦਾਨਿਆਲ, ਸਾਦ ਮਸੂਦ, ਅਬਰਾਰ ਅਹਿਮਦ, ਸੂਫੀਆਨ ਮੁਕੀਮ।
ਦੋਵਾਂ ਟੀਮਾਂ ਦੇ ਟੀ-20 ਰਿਕਾਰਡ ਦੀ ਗੱਲ ਕਰੀਏ ਤਾਂ ਹੁਣ ਤੱਕ ਖੇਡੇ ਗਏ 17 ਮੈਚਾਂ ਵਿੱਚੋਂ ਭਾਰਤ ਨੇ 14 ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿਸਤਾਨ ਦੇ ਹਿੱਸੇ ਸਿਰਫ਼ 3 ਜਿੱਤਾਂ ਆਈਆਂ ਹਨ। ਸਾਲ 2022 ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਲਗਾਤਾਰ 6 ਮੈਚ ਜਿੱਤੇ ਹਨ, ਜਿਸ ਕਾਰਨ ਫਾਈਨਲ ਵਿੱਚ ਵੀ ਭਾਰਤੀ ਟੀਮ ਦਾ ਦਾਅਵਾ ਮਜ਼ਬੂਤ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.