ਤਾਜਾ ਖਬਰਾਂ
'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਰਾਹੀਂ ਆਪਣੇ ਹਾਸੇ ਅਤੇ ਸ਼ਾਇਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦਾਦਾ ਬਣ ਗਏ ਹਨ। ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਅਤੇ ਨੂੰਹ ਇਨਾਇਤ ਦੇ ਘਰ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਸਿੱਧੂ ਨੇ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇੱਕ ਖ਼ਾਸ ਪੋਸਟ ਸਾਂਝੀ ਕਰਕੇ ਪਰਿਵਾਰ 'ਚ ਆਈ ਇਸ ਖ਼ੁਸ਼ੀ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।
ਨਵਜੋਤ ਸਿੰਘ ਸਿੱਧੂ ਨੇ ਇੰਸਟਾਗ੍ਰਾਮ 'ਤੇ ਇੱਕ ਬੇਹੱਦ ਖ਼ੂਬਸੂਰਤ ਪੋਸਟਰ ਸ਼ੇਅਰ ਕੀਤਾ, ਜਿਸ ਵਿੱਚ 1 ਅਕਤੂਬਰ, 2026 ਨੂੰ ਬੱਚੀ ਦੇ ਜਨਮ ਹੋਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਆਪਣੀ ਪੋਤੀ ਦੇ ਨਾਮ ਦਾ ਖ਼ੁਲਾਸਾ ਕਰਦਿਆਂ ਲਿਖਿਆ, "ਅਸੀਂ ਆਪਣੇ ਪਰਿਵਾਰ ਵਿੱਚ ਆਰੀਆ ਸਿੱਧੂ ਦਾ ਸਵਾਗਤ ਕਰਦੇ ਹਾਂ।" ਨਾਮ ਦੇ ਖ਼ੁਲਾਸੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਵੱਲੋਂ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਬੱਚੀ ਦੇ ਨਾਮ ਦਾ ਖ਼ੁਲਾਸਾ ਹੁੰਦੇ ਹੀ ਲੋਕ ਇੰਟਰਨੈੱਟ 'ਤੇ ਇਸ ਦਾ ਅਰਥ ਤਲਾਸ਼ਣ ਲੱਗ ਪਏ ਹਨ। 'ਆਰੀਆ' ਸ਼ਬਦ ਮੂਲ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਉੱਤਮ, ਸਨਮਾਨਿਤ, ਜਾਂ ਸਤਿਕਾਰਯੋਗ ਹੁੰਦਾ ਹੈ। ਸੰਸਕ੍ਰਿਤ ਸੰਦਰਭਾਂ ਵਿੱਚ ਇਹ ਸ਼ਬਦ ਕਿਸੇ ਮਹਾਨ ਵਿਅਕਤੀ ਜਾਂ ਸਤਿਕਾਰਯੋਗ ਔਰਤ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਸੰਸਕ੍ਰਿਤ ਸ਼ਬਦਕੋਸ਼ ਵਿੱਚ 'ਆਰੀਆ' ਨੂੰ ਦੇਵੀ ਪਾਰਵਤੀ ਦੇ ਨਾਮ ਵਜੋਂ ਵੀ ਦਰਸਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਨੈੱਟਫਲਿਕਸ ਦੇ ਚਰਚਿਤ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਪੰਜਵੇਂ ਸੀਜ਼ਨ ਵਿੱਚ ਨਜ਼ਰ ਆ ਰਹੇ ਹਨ। ਸ਼ੋਅ ਵਿੱਚ ਕਪਤਾਨ ਕਪਿਲ ਸ਼ਰਮਾ ਦੇ ਨਾਲ ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਅਰਚਨਾ ਪੂਰਨ ਸਿੰਘ ਦੀ ਜੋੜੀ ਨਾਲ ਸਿੱਧੂ ਆਪਣੀ ਸ਼ਾਇਰੀ ਅਤੇ ਖ਼ਾਸ ਅੰਦਾਜ਼ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਦਿਹੇ ਹਨ।
Get all latest content delivered to your email a few times a month.