IMG-LOGO
ਹੋਮ ਅੰਤਰਰਾਸ਼ਟਰੀ: ਟਰੰਪ ਦਾ ਵੱਡਾ ਯੂ-ਟਰਨ: ਰੂਸ-ਈਰਾਨ 'ਤੇ ਪਾਬੰਦੀਆਂ ਤੋਂ ਦਿੱਤੀ ਛੋਟ;...

ਟਰੰਪ ਦਾ ਵੱਡਾ ਯੂ-ਟਰਨ: ਰੂਸ-ਈਰਾਨ 'ਤੇ ਪਾਬੰਦੀਆਂ ਤੋਂ ਦਿੱਤੀ ਛੋਟ; ਭਾਰਤ ਤੇ ਚੀਨ ਨੂੰ ਮਿਲੀ ਰਾਹਤ

Admin User - Oct 17, 2026 10:12 AM
IMG

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਵਿਦੇਸ਼ੀ ਤੇ ਵਪਾਰਕ ਨੀਤੀ ਵਿੱਚ ਇੱਕ ਵੱਡਾ ਬਦਲਾਅ ਕਰਦਿਆਂ ਰੂਸ ਅਤੇ ਈਰਾਨ ‘ਤੇ ਲਗਾਈਆਂ ਜਾਣ ਵਾਲੀਆਂ ਸਖ਼ਤ ਪਾਬੰਦੀਆਂ ਅਤੇ ਟੈਰਿਫਾਂ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨੂੰ ਲਾਗੂ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਵਾਪਸ ਲੈ ਕੇ ਟਰੰਪ ਨੇ ਇੱਕ ਨਵਾਂ ਮੋੜ ਲਿਆਂਦਾ ਹੈ, ਜਿਸ ਨਾਲ ਰੂਸੀ ਤੇਲ ਅਤੇ ਗੈਸ ਖਰੀਦਣ ਵਾਲੇ ਪ੍ਰਮੁੱਖ ਦੇਸ਼ਾਂ—ਖਾਸ ਕਰਕੇ ਭਾਰਤ ਅਤੇ ਚੀਨ—ਨੂੰ ਇੱਕ ਵੱਡੀ ਆਰਥਿਕ ਰਾਹਤ ਮਿਲੀ ਹੈ।


ਸ਼ੁੱਕਰਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਕਾਰਜਕਾਰੀ ਆਦੇਸ਼ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਕਿ ਗ੍ਰਾਹਮ ਕਾਨੂੰਨ ਅਧੀਨ ਆਉਂਦੀਆਂ ਇਨ੍ਹਾਂ ਪਾਬੰਦੀਆਂ ਨੂੰ ਫਿਲਹਾਲ ਰੋਕਣਾ ਅਮਰੀਕਾ ਦੇ ਆਪਣੇ ਰਾਸ਼ਟਰੀ ਹਿੱਤ ਵਿੱਚ ਹੈ। ਟਰੰਪ ਨੇ ਇਸ ਸਬੰਧੀ ਅਮਰੀਕੀ ਕਾਂਗਰਸ ਨੂੰ ਇੱਕ ਅਧਿਕਾਰਤ ਪ੍ਰਮਾਣ ਪੱਤਰ ਵੀ ਸੌਂਪ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਪਾਬੰਦੀਆਂ ਪਿਛਲੇ ਮਹੀਨੇ ਪਾਸ ਕੀਤੇ ਗਏ ਬਿੱਲ ਦੇ ਤਹਿਤ ਲਾਗੂ ਹੋਣੀਆਂ ਸਨ।


ਇਹ ਕਦਮ ਟਰੰਪ ਦੇ ਰੂਸ ਪ੍ਰਤੀ ਬਦਲਦੇ ਨਰਮ ਰੁਖ਼ ਵੱਲ ਇਸ਼ਾਰਾ ਕਰਦਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਯੂਕਰੇਨੀ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਦੀ ਜਨਤਕ ਆਲੋਚਨਾ ਕਰਦਿਆਂ ਯੂਕਰੇਨ ਵਿੱਚ ਨਵੀਂ ਲੀਡਰਸ਼ਿਪ ਦੀ ਲੋੜ 'ਤੇ ਜ਼ੋਰ ਦਿੱਤਾ ਸੀ। ਇਸ ਤੋਂ ਇਲਾਵਾ, ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਇੱਕ ਵਿਸ਼ੇਸ਼ ਊਰਜਾ ਸਮਝੌਤਾ ਵੀ ਕੀਤਾ ਹੈ। ਇਸ ਤਹਿਤ ਰੂਸ ਅਮਰੀਕਾ ਨੂੰ ਤੁਰੰਤ 3 ਲੱਖ ਟਨ ਤੋਂ ਵੱਧ ਡੀਜ਼ਲ ਦੀ ਸਪਲਾਈ ਕਰੇਗਾ, ਜਿਸ ਤੋਂ ਬਾਅਦ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਖੇਪਾਂ ਭੇਜੀਆਂ ਜਾਣਗੀਆਂ।


ਬੀਤੇ ਸਮੇਂ ਵਿੱਚ ਰੂਸੀ ਕੱਚੇ ਤੇਲ ਦੇ ਆਯਾਤ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿੱਚਾਲੇ ਤਣਾਅ ਦੇਖਣ ਨੂੰ ਮਿਲਿਆ ਸੀ। ਟਰੰਪ ਨੇ ਪਹਿਲਾਂ ਭਾਰਤੀ ਆਯਾਤ 'ਤੇ 25% ਵਾਧੂ ਟੈਰਿਫ ਲਗਾਇਆ ਸੀ, ਜਿਸ ਨੂੰ ਫਰਵਰੀ 2026 ਵਿੱਚ ਹਟਾ ਲਿਆ ਗਿਆ ਸੀ ਅਤੇ ਬਾਅਦ ਵਿੱਚ ਜਵਾਬੀ ਟੈਰਿਫ ਘਟਾ ਕੇ 18% ਕਰ ਦਿੱਤਾ ਗਿਆ ਸੀ।


ਹਾਲਾਂਕਿ, ਅਮਰੀਕਾ ਵੱਲੋਂ ਜ਼ਬਰਦਸਤੀ ਮਜ਼ਦੂਰੀ ਦੇ ਇਲਜ਼ਾਮਾਂ ਤਹਿਤ ਲਗਾਏ ਗਏ 10 ਫੀਸਦੀ ਟੈਰਿਫ ਤੋਂ ਬਾਅਦ ਜੇਕਰ 100 ਪ੍ਰਤੀਸ਼ਤ ਵਾਧੂ ਟੈਰਿਫ ਲਾਗੂ ਹੁੰਦਾ ਹੈ, ਤਾਂ ਇਹ ਭਾਰਤੀ ਬਰਾਮਦਕਾਰਾਂ ਲਈ ਨਵੀਂ ਚੁਣੌਤੀ ਬਣ ਸਕਦਾ ਹੈ। ਭਾਰਤੀ ਆਰਥਿਕਤਾ 'ਤੇ ਇਸ ਦੇ ਅਸਲ ਪ੍ਰਭਾਵ ਦਾ ਪੂਰਾ ਮੁਲਾਂਕਣ ਅਧਿਕਾਰਤ ਦਰਾਂ ਦੇ ਐਲਾਨ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.