IMG-LOGO
ਹੋਮ ਪੰਜਾਬ: ਮਾਨਸਾ - ਪਰਵਿੰਦਰ ਸਿੰਘ ਝੋਟਾ ਕਤਲ ਕਾਂਡ 'ਚ CBI ਜਾਂਚ...

ਮਾਨਸਾ - ਪਰਵਿੰਦਰ ਸਿੰਘ ਝੋਟਾ ਕਤਲ ਕਾਂਡ 'ਚ CBI ਜਾਂਚ ਤੇਜ਼, ਢਾਹੇ ਗਏ ਮੈਡੀਕਲ ਸਟੋਰ ਤੇ ਪਹੁੰਚੀ ਟੀਮ

Admin User - Oct 21, 2026 09:26 PM
IMG

ਸੰਜੀਵ ਜਿੰਦਲ 

ਮਾਨਸਾ, 21 ਅਕਤੂਬਰ : ਅਧਿਕਾਰੀਆਂ ਅਨੁਸਾਰ CBI ਨੇ ਇਸ ਮਾਮਲੇ 'ਚ FIR ਦਰਜ ਕਰ ਲਈ ਹੈ ਅਤੇ ਬੁੱਧਵਾਰ 21 ਅਕਤੂਬਰ ਦੀ ਦੇਰ ਰਾਤ ਹੀ 5 ਮੈਂਬਰੀ ਟੀਮ ਮਾਨਸਾ ਪਹੁੰਚ ਗਈ ਹੈ। ਟੀਮ ਨੇ ਮਾਨਸਾ ਪੁਲਿਸ ਤੋਂ ਕੇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਅਤੇ ਫਾਈਲਾਂ ਆਪਣੇ ਕਬਜ਼ੇ 'ਚ ਲੈ ਲਈਆਂ ਹਨ।  

ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ ਬਾਅਦ ਇਹ ਕੇਸ CBI ਨੂੰ ਸੌਂਪਿਆ ਸੀ। ਪਰਿਵਾਰ ਦੀ ਲਗਾਤਾਰ ਮੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ 24 ਘੰਟੇ 'ਚ ਜਾਂਚ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ।  

ਢਾਹੇ ਗਏ ਮੈਡੀਕਲ ਸਟੋਰ 'ਤੇ ਪਹੁੰਚੀ ਟੀਮ

ਸੂਤਰਾਂ ਅਨੁਸਾਰ ਅੱਜ ਸਵੇਰੇ CBI ਦੀ ਟੀਮ ਉਸ ਥਾਂ 'ਤੇ ਪਹੁੰਚੀ ਜਿੱਥੇ ਮੁਲਜ਼ਮ ਅਸ਼ਵਨੀ ਕੁਮਾਰ ਦਾ ਮੈਡੀਕਲ ਸਟੋਰ ਸੀ। ਦੱਸ ਦੇਈਏ ਕਿ ਕਤਲ ਤੋਂ ਬਾਅਦ ਭੜਕੀ ਭੀੜ ਨੇ ਸਟੋਰ ਨੂੰ ਅੱਗ ਲਾ ਦਿੱਤੀ ਸੀ ਅਤੇ ਪ੍ਰਸ਼ਾਸਨ ਨੇ ਮੁਲਜ਼ਮ ਦੇ ਘਰ 'ਤੇ ਬੁਲਡੋਜ਼ਰ ਕਾਰਵਾਈ ਕੀਤੀ ਸੀ।  


ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ। ਨਾਲ ਹੀ ਪਰਿਵਾਰ ਨੂੰ ਮੰਡੀ ਬੋਰਡ ਦੇ ਰੈਸਟ ਹਾਊਸ 'ਚ ਬੁਲਾ ਕੇ ਸਹਿਯੋਗ ਦੀ ਅਪੀਲ ਕੀਤੀ ਗਈ ਹੈ।



CBI ਹੁਣ ਇਸ ਕਤਲ ਦੇ ਪਿੱਛੇ ਨਸ਼ਾ ਤਸਕਰੀ ਨੈੱਟਵਰਕ ਅਤੇ ਹੋਰ ਸੰਪਰਕਾਂ ਦੀ ਵੀ ਜਾਂਚ ਕਰੇਗੀ। ਵੀਰਵਾਰ ਨੂੰ ਏਜੰਸੀ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਰਿਮਾਂਡ 'ਤੇ ਲੈਣ ਲਈ ਅਦਾਲਤ 'ਚ ਅਰਜ਼ੀ ਦੇਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.