IMG-LOGO
ਹੋਮ ਪੰਜਾਬ: ਪੰਜਾਬ ਵਿੱਚ ਬਦਲਣ ਲੱਗਾ ਮੌਸਮ ਦਾ ਮਿਜਾਜ਼: ਪੱਛਮੀ ਗੜਬੜੀ ਦੇ...

ਪੰਜਾਬ ਵਿੱਚ ਬਦਲਣ ਲੱਗਾ ਮੌਸਮ ਦਾ ਮਿਜਾਜ਼: ਪੱਛਮੀ ਗੜਬੜੀ ਦੇ ਅਸਰ ਨਾਲ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ, ਡਿੱਗੇਗਾ ਪਾਰਾ

Admin User - Oct 23, 2026 10:14 AM
IMG

ਚੰਡੀਗੜ੍ਹ: ਸੂਬੇ ਵਿੱਚ ਲੰਮੇ ਸਮੇਂ ਤੋਂ ਖੁਸ਼ਕ ਚੱਲ ਰਹੇ ਮੌਸਮ ਵਿੱਚ ਜਲਦ ਹੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਦਾ ਅਸਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦਿਖਾਈ ਦੇਵੇਗਾ। ਹਾਲਾਂਕਿ ਅੱਜ ਅਸਮਾਨ ਬਿਲਕੁਲ ਸਾਫ਼ ਅਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਪਰ ਆਉਂਦੇ ਦਿਨਾਂ ਵਿੱਚ ਹਲਕੀ ਠੰਢ ਵਿੱਚ ਵਾਧਾ ਹੋ ਸਕਦਾ ਹੈ।


ਮੌਸਮ ਵਿੱਚ ਆਉਣ ਵਾਲਾ ਇਹ ਬਦਲਾਅ ਮੁੱਖ ਤੌਰ 'ਤੇ 24 ਅਤੇ 25 ਅਕਤੂਬਰ ਨੂੰ ਆਪਣਾ ਅਸਰ ਦਿਖਾਏਗਾ।

24 ਅਕਤੂਬਰ: ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਮੀਂਹ ਪੈਣ ਦੀ ਉਮੀਦ ਹੈ।

25 ਅਕਤੂਬਰ: ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਬੱਦਲਵਾਈ ਅਤੇ ਮੀਂਹ ਦੀ ਸੰਭਾਵਨਾ ਹੈ।


ਇਸ ਬਦਲਦੇ ਮੌਸਮ ਕਾਰਨ ਤਾਪਮਾਨ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਰਾਤ ਦੀ ਠੰਢ ਵੀ ਵਧੇਗੀ। 26 ਅਕਤੂਬਰ ਤੋਂ ਮੌਸਮ ਮੁੜ ਸਾਫ਼ ਅਤੇ ਖੁਸ਼ਕ ਹੋ ਜਾਵੇਗਾ। ਬੀਤੇ ਦਿਨ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿਖੇ 36.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਮੌਸਮ ਦੇ ਠੰਢੇ ਹੋਣ ਨਾਲ ਸੂਬੇ ਵਿੱਚ ਬਿਜਲੀ ਦੀ ਖਪਤ ਵੀ ਘਟਣ ਲੱਗੀ ਹੈ। ਅੱਜ ਸਵੇਰੇ 6 ਵਜੇ ਬਿਜਲੀ ਦੀ ਕੁੱਲ ਮੰਗ 6420 ਮੈਗਾਵਾਟ ਰਹੀ। ਇਸ ਦੌਰਾਨ ਸੂਬੇ ਨੂੰ ਕੇਂਦਰੀ ਪੂਲ ਅਤੇ ਹੋਰ ਸਰੋਤਾਂ ਤੋਂ 3033 ਮੈਗਾਵਾਟ ਬਿਜਲੀ ਮਿਲੀ, ਜਦੋਂ ਕਿ ਸੂਬੇ ਦਾ ਆਪਣਾ ਬਿਜਲੀ ਉਤਪਾਦਨ 3390 ਮੈਗਾਵਾਟ ਦਰਜ ਕੀਤਾ ਗਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.