ਤਾਜਾ ਖਬਰਾਂ
ਫਰਾਂਸ ਤੋਂ ਪਰਤਦੇ ਸਮੇਂ ਦਿੱਲੀ ਏਅਰਪੋਰਟ 'ਤੇ ਕਸਟਮ ਵਿਭਾਗ ਵੱਲੋਂ ਬਠਾਏ ਜਾਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਸੀਐਮ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਨੂੰ 2 ਘੰਟੇ ਬਠਾ ਕੇ ਰੱਖਿਆ ਗਿਆ। ਉਹ ਬੋਲ ਰਹੇ ਸਨ ਕਿ ਸਾਮਾਨ ਚੈੱਕ ਕਰਨਾ ਹੈ। ਸਾਮਾਨ ਵਿੱਚੋਂ ਕੁਝ ਨਹੀਂ ਨਿਕਲਿਆ।
ਸੀਐਮ ਤੋਂ ਪੁੱਛਿਆ ਗਿਆ ਕਿ ਕੀ ਉਹ ਇਸਨੂੰ ਹੈਰੇਸਮੈਂਟ (ਖੱਜਲ-ਖੁਆਰੀ) ਮੰਨਦੇ ਹਨ, ਇਸ 'ਤੇ CM ਮਾਨ ਨੇ ਕਿਹਾ- ਦਿੱਲੀ ਏਅਰਪੋਰਟ 'ਤੇ ਕਸਟਮ ਦੇ ਹੈੱਡ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਭਰਾ ਹਨ। ਉਨ੍ਹਾਂ ਦੇ ਸਕਾ ਭਰਾ ਮਨੀਸ਼ ਹਨ। ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਉਹ ਬਦਲਾ ਲੈ ਲੈਂਦੇ ਹਨ।
Get all latest content delivered to your email a few times a month.