ਤਾਜਾ ਖਬਰਾਂ
ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਵਿਵੇਕ ਓਬਰਾਏ ਨੇ ਇਨਸਾਨੀਅਤ ਦੀ ਇੱਕ ਬਹੁਤ ਵੱਡੀ ਮਿਸਾਲ ਪੇਸ਼ ਕਰਦਿਆਂ ਸਭ ਦਾ ਦਿਲ ਜਿੱਤ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ, ਅਦਾਕਾਰ ਨੇ ਆਪਣੀ ਆਉਣ ਵਾਲੀ ਮਹੱਤਵਪੂਰਨ ਫ਼ਿਲਮ ‘ਰਾਮਾਇਣ’ ਤੋਂ ਮਿਲੀ ਆਪਣੀ ਪੂਰੀ ਫ਼ੀਸ ਦਾਨ ਵਿੱਚ ਦੇ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਕਰੋੜ ਰੁਪਏ ਦੀ ਇਹ ਭਾਰੀ ਰਕਮ ਗ਼ਰੀਬ ਅਤੇ ਕੈਂਸਰ ਪੀੜਤ ਬੱਚਿਆਂ ਦੇ ਇਲਾਜ ਲਈ ਸਮਰਪਿਤ ਕੀਤੀ ਗਈ ਹੈ। ਇਸ ਨੇਕ ਅਤੇ ਮਾਨਵਤਾਵਾਦੀ ਕਦਮ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਹਰ ਪਾਸੇ ਵਿਵੇਕ ਓਬਰਾਏ ਦੀ ਇਸ ਦਰਿਆਦਿਲੀ ਦੀ ਰੱਜ ਕੇ ਸ਼ਲਾਘਾ ਕੀਤੀ ਜਾ ਰਹੀ ਹੈ।
Get all latest content delivered to your email a few times a month.