IMG-LOGO
ਹੋਮ ਪੰਜਾਬ: ਜਲੰਧਰ ਦੇ ਬਾਜ਼ਾਰ ’ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ...

ਜਲੰਧਰ ਦੇ ਬਾਜ਼ਾਰ ’ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਜਾਨ ਬਚਾਉਣ ਲਈ ਇਧਰ-ਉਧਰ ਭੱਜੇ ਲੋਕ

Admin User - Nov 08, 2026 07:11 PM
IMG

ਦੀਵਾਲੀ ਦੇ ਤਿਉਹਾਰ ਦੌਰਾਨ ਜਲੰਧਰ ਦੇ ਇੱਕ ਬਾਜ਼ਾਰ ਵਿੱਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਦੇਰ ਰਾਤ ਪਟਾਕਿਆਂ ਦੀ ਇੱਕ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਸੁਰੱਖਿਆ ਦੇ ਮੱਦੇਨਜ਼ਰ ਉੱਥੋਂ ਭੱਜਣ ਲੱਗੇ।

ਉੱਧਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਦੀਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ ਵਿਖੇ ਬੰਦੀ ਛੋੜ ਦਿਵਸ ਦੇ ਮੱਦੇਨਜ਼ਰ ਸ੍ਰੀ ਹਰਿਮੰਦਰ ਸਾਹਿਬ ਨੂੰ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਇਸ ਪਵਿੱਤਰ ਮੌਕੇ ਰਾਤ ਨੂੰ ਇੱਕ ਲੱਖ ਦੀਵੇ ਜਗਾਉਣ ਦੇ ਨਾਲ ਸ਼ਾਨਦਾਰ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।

ਦੀਵਾਲੀ ਮੌਕੇ ਲਕਸ਼ਮੀ ਪੂਜਨ ਲਈ ਵੀ ਵਿਸ਼ੇਸ਼ ਸ਼ੁਭ ਸਮਾਂ ਨਿਰਧਾਰਤ ਕੀਤਾ ਗਿਆ ਹੈ। ਪੂਜਾ ਦੀ ਸ਼ੁਰੂਆਤ ਸ਼ਾਮ 5:33 ਵਜੇ ਹੋਵੇਗੀ, ਜਦਕਿ ਪੂਜਾ ਲਈ ਸਭ ਤੋਂ ਸ਼ੁਭ ਸਮਾਂ ਸ਼ਾਮ 5:55 ਤੋਂ 7:50 ਵਜੇ ਤੱਕ ਦੱਸਿਆ ਗਿਆ ਹੈ।

ਲੁਧਿਆਣਾ ਦੇ ਦੰਡੀ ਸਵਾਮੀ ਮੰਦਿਰ ਦੇ ਪੰਡਿਤ ਰੋਹਿਤ ਸ਼ਾਸਤਰੀ ਅਨੁਸਾਰ ਸਵਾਤੀ ਨਕਸ਼ਤਰ ਕਾਰਨ ਇਸ ਵਾਰ ਦੀਵਾਲੀ ਦੀ ਪੂਜਾ ਲਈ ਵਿਸ਼ੇਸ਼ ਯੋਗ ਬਣ ਰਿਹਾ ਹੈ। ਉਨ੍ਹਾਂ ਮੁਤਾਬਕ ਸ਼ਰਧਾਲੂ ਰਾਤ 10:21 ਵਜੇ ਤੱਕ ਲਕਸ਼ਮੀ ਪੂਜਨ ਅਤੇ ਦੀਪਮਾਲਾ ਕਰ ਸਕਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.